
ਅਜਿਹਾ ਪੰਜਾਬ ਯੂਨੀਵਰਸਿਟੀ ਦੀ 68 ਵੀਂ ਸਲਾਨਾ ਕਨਵੋਕੇਸ਼ਨ ਨੂੰ ਧਿਆਨ ਚ ਰੱਖਦਿਆਂ ਕੀਤਾ ਗਿਆ ਹੈ।
ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ ਵੱਲੋਂ ‘ਅੰਡਰਗ੍ਰੈਜੂਏਟ ਲਈ ‘ਕਾੱਮਨ ਐਂਟ੍ਰੈਂਸ ਟੈਸਟ’ (ਸਾਂਝਾ ਦਾਖ਼ਲਾ ਪ੍ਰੀਖਿਆ) [ CET(UG) ] ਦੀ ਤਰੀਕ ਬਦਲੀ ਜਾਵੇਗੀ। ਪਹਿਲਾਂ ਇਹ ਪ੍ਰੀਖਿਆ ਆਉਂਦੀ 28 ਅਪ੍ਰੈਲ ਹੋਣੀ ਸੀ। ਅਜਿਹਾ ਪੰਜਾਬ ਯੂਨੀਵਰਸਿਟੀ ਦੀ 68 ਵੀਂ ਸਲਾਨਾ ਕਨਵੋਕੇਸ਼ਨ ਨੂੰ ਧਿਆਨ ਚ ਰੱਖਦਿਆਂ ਕੀਤਾ ਗਿਆ ਹੈ। ਇਸ ਕਨਵੋਕੇਸ਼ਨ ਦੀ ਤਰੀਕ ਬਾਰੇ ਫ਼ੈਸਲਾ ਲਿਆ ਗਿਆ ਹੈ।
ਪਹਿਲਾਂ ਇਹ ਕਨਵੋਕੇਸ਼ਨ ਮਾਰਚ ਮਹੀਨੇ ਤੈਅ ਹੁੰਦੀ ਸੀ ਪਰ ਭਾਰਤ ਦੇ ਉੱਪ–ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐੱਮ. ਵੈਂਕੱਈਆ ਨਾਇਡੂ ਨੇ ਮਾਰਚ ਮਹੀਨੇ ਇਸ ਡਿਗਰੀ–ਵੰਡ ਸਮਾਰੋਹ (ਕਨਵੋਕੇਸ਼ਨ) ਦੀ ਪ੍ਰਧਾਨਗੀ ਨਹੀਂ ਕਰ ਸਕਦੇ ਸੀ। ਇਸ ਲਈ ਕੰਟਰੋਲਰ ਪ੍ਰੀਖਿਆਵਾਂ ਦੀ ਨਵੀਂ ਤਰੀਕ 30 ਅਪ੍ਰੈਲ ਪਰਵਿੰਦਰ ਸਿੰਘ ਨੇ ਤਜਵੀਜ਼ ਕੀਤੀ ਹੈ। ਸਾਲ 2018 ਦੌਰਾਨ ਦਾਖ਼ਲਾ ਪ੍ਰੀਖਿਆ ਲਈ 9,000 ਦੇ ਲਗਭਗ ਵਿਦਿਆਰਥੀਆਂ ਨੇ ਆਪਣੇ ਨਾਂਅ ਰਜਿਸਟਰ ਕਰਵਾਏ ਸਨ।
ਇਸ ਦੌਰਾਨ ਬੀਏ / ਬੀ. ਕਾੱਮ, ਐੱਲਐੱਲਬੀ (5 ਸਾਲਾ ਇੰਟੈਗਰੇਟਡ ਕੋਰਸ) ਵਿਚ ਦਾਖ਼ਲੇ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (UILS) – ਪੰਜਾਬ ਯੂਨੀਵਰਸਿਟੀ, UILS ਹੁਸ਼ਿਆਰਪੁਰ ਅਤੇ UILS ਲੁਧਿਆਣਾ ਵਿੱਚ ਦਾਖ਼ਲਿਆਂ ਲਈ ਵੀ ਤਰੀਕ ਹੁਣ 19 ਮਈ ਤੋਂ ਬਦਲ ਕੇ 26 ਮਈ ਕਰ ਦਿੱਤੀ ਗਈ ਹੈ। ਅਜਿਹਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਤਰੀਕ ਹਾਲੇ ਵੀ ਬਦਲੀ ਜਾ ਸਕਦੀ ਹੈ ਕਿਉਂਕਿ ਰਾਸ਼ਟਰੀ ਲਾੱਅ ਯੂਨੀਵਰਸਿਟੀਜ਼ ਵਿਚ ਦਾਖ਼ਲੇ ਲਈ ‘ਕਾੱਮਨ ਲਾੱਅ ਐਡਮਿਸ਼ਨ ਟੈਸਟ’ (CLAT) ਵੀ 26 ਮਈ ਨੂੰ ਹੋਣਾ ਤੈਅ ਹੈ।