
ਸਿਵਲ ਵਰਦੀ 'ਚ ਸੀ ਪੁਲਿਸ ਮੁਲਾਜ਼ਮ
ਚੰਡੀਗੜ੍ਹ- ਹਾਲ ਹੀ ‘ਚ ਜਾਰੀ ਹੋਈ ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦਾ ਖੌਫ਼ ਬਾਕੀ ਸੂਬਿਆਂ ਦੀ ਪੁਲਿਸ ਨਾਲੋਂ ਜ਼ਿਆਦਾ ਹੈ, ਜਦਕਿ ਭਰੋਸੇ ਦੇ ਮਾਮਲੇ ‘ਚ ਪੰਜਾਬ ਪੁਲਿਸ ਦਾ 20 ਵਾਂ ਨੰਬਰ ਹੈ ਤੇ ਹੋਵੇ ਵੀ ਕਿੁੳਂ ਨਾਂ ਕਿਉਂਕਿ ਪੰਜਾਬ ਪੁਲਿਸ ਅਜਿਹੇ ਕਾਰੇ ਜੋ ਕਰਦੀ ਹੈ। ਇਹ ਮੋਹਾਲੀ ਦੇ ਨਾਲ ਪੈਂਦੇ ਖਰੜ ਦੀ ਖਬਰ ਹੈ। ਜਿੱਥੇ ਬੱਸ ਅੱਡੇ ਨਜ਼ਦੀਕ ਚੌਂਕ ਦੇ ਖੜਦੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਇੱਕ ਟਰੱਕ ਡਰਾਇਵਰ ਦੀ ਕੁੱਟਮਾਰ ਕਰ ਦਿੱਤੀ। ਹਾਲਾਂਕਿ ਉਹ ਅਗਿਓਂ ਹੱਥ ਜੋੜ ਰਿਹਾ ਸੀ ਤੇ ਆਖ ਰਿਹਾ ਸੀ ਕਿ ਮੇਰਾ ਕਸੂਰ ਸਿਰਫ਼ ਇਹੀ ਹੈ ਕਿ ਮੈਂ ਗਲਤ ਸਾਈਡ ਗੱਡੀ ਲਿਆਇਆ ਸੀ।
Kharar Traffic Police's Action, Fighting with youngman
ਹੋਰ ਤਾਂ ਹੋਰ ਇਹ ਪੁਲਿਸ ਵਾਲਾ ਕੁੱਟਮਾਰ ਕਰਨ ਸਮੇਂ ਸਿਵਲ ਵਰਦੀ ‘ਚ ਮੋਜੂਦ ਸੀ। ਇਨ੍ਹਾਂ ਹੀ ਨਹੀਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਮੁਲਾਜ਼ਮ ਨੇ ਦਿੱਲੀ ਤੋਂ ਆਏ ਇੱਕ ਪਰਿਵਾਰ ਨਾਲ ਵੀ ਬਦਤਮੀਜ਼ੀ ਕੀਤੀ ਹਾਲਾਂਕਿ ਉਨ੍ਹਾਂ ਵਲੋਂ ਵਿਰੋਧ ਕਰਨ ਤੇ ਮਾਮਲੇ ਨੂੰ ਵਧਦਾ ਦੇਖ ਇਸ ਮੁਲਾਜ਼ਮ ਨੂੰ ਉੱਥੋਂ ਭਜਾ ਦਿੱਤਾ ਗਿਆ। ਪੁਲਿਸ ਦੇ ਅਜਿਹੇ ਕਾਰੇ ਉਸ ਦੇ ਅਕਸ ‘ਤੇ ਦਾਗ ਲਗਾਉਂਦੇ ਜਾ ਰਹੇ ਹਨ ਹਾਲਾਂਕਿ ਬਹੁਤ ਸਾਰੇ ਮੁਲਾਜ਼ਮ ਚੰਗੇ ਵੀ ਹਨ।
ਉਨ੍ਹਾਂ ਨੂੰ ਬੋਲਣ ਦਾ ਸਲੀਕਾ ਵੀ ਹੈ ਤੇ ਲੋਕਾਂ ਦੀ ਸਹਾਇਤਾ ਕਰਨ ਦੇ ਨਾਲ -2 ਕਾਨੂੰਨ ਦੀ ਪਾਲਣਾਂ ਵੀ ਕਰਦੇ ਹਨ ਪਰ ਕਈ ਮੁਲਾਜ਼ਮ ਇਸ ਮਹਿਕਮੇ ਲਈ ਸਿਰਦਰਦ ਬਣਦੇ ਜਾ ਰਹੇ ਹਨ। ਲੋੜ ਹੈ ਅਜਿਹੇ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ। ਦੇਖੋ ਵੀਡੀਓ...........