ਪ੍ਰੇਮ-ਜਾਲ 'ਚ ਫਸਾ ਕੇ ਸਾਥੀਆਂ ਤੋਂ ਕਟਵਾਇਆ ਗੁਪਤ ਅੰਗ
Published : May 27, 2018, 11:42 am IST
Updated : May 27, 2018, 11:42 am IST
SHARE ARTICLE
Girl cuts private part of Boyfriend
Girl cuts private part of Boyfriend

ਪ੍ਰੇਮ ਵਿਸ਼ਵਾਸ 'ਤੇ ਟਿਕਿਆ ਹੋਇਆ ਹੈ ਤੇ ਇਸ ਵਿਸ਼ਵਾਸ ਨਾਲ ਕੋਈ ਵਿਸ਼ਵਾਸਘਾਤ ਕਰ ਜਾਵੇ ਤਾਂ ਬੰਦਾ ਕੀ ਕਰੇ।

ਸਾਹਨੇਵਾਲ, 27 ਮਈ : ਪ੍ਰੇਮ ਵਿਸ਼ਵਾਸ 'ਤੇ ਟਿਕਿਆ ਹੋਇਆ ਹੈ ਤੇ ਇਸ ਵਿਸ਼ਵਾਸ ਨਾਲ ਕੋਈ ਵਿਸ਼ਵਾਸਘਾਤ ਕਰ ਜਾਵੇ ਤਾਂ ਬੰਦਾ ਕੀ ਕਰੇ। ਅਜਿਹਾ ਹੀ ਇਥੋਂ ਦੇ ਇਕ ਨੌਜਵਾਨ ਨਾਲ ਵਾਪਰਿਆ। ਇਥੋਂ ਦੇ ਇਕ ਨੌਜਵਾਨ ਨੂੰ ਆਪਣੇ ਪ੍ਰੇਮ-ਜਾਲ 'ਚ ਫਸਾਉਣ ਦੇ ਬਾਅਦ ਉਸ ਨੂੰ ਧੋਖੇ ਨਾਲ ਆਪਣੇ ਕਮਰੇ 'ਚ ਬੁਲਾ ਕੇ ਕੁਝ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਨਸ਼ੀਲਾ ਇੰਜੈਕਸ਼ਨ ਲਾ ਕੇ ਗੁਪਤ ਅੰਗ ਕੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

Girl cuts private part of Boyfriend Girl cuts private part of Boyfriendਘਟਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪੀੜਤ ਦੇ ਪਿਤਾ ਦੀ ਸ਼ਿਕਾਇਤ 'ਤੇ ਉਕਤ ਔਰਤ ਤੇ ਉਸਦੇ ਅਣਪਛਾਤੇ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਆਖਿਆ ਕਿ ਉਸ ਦੇ 22 ਸਾਲਾ ਨੌਜਵਾਨ ਲੜਕੇ ਦੇ 6-7 ਮਹੀਨੇ ਪਹਿਲਾਂ ਕੰਗਣਵਾਲ ਦੀ ਏਕਤਾ ਕਾਲੋਨੀ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਸਨ।

Girl cuts private part of Boyfriend Girl cuts private part of Boyfriend ਬੀਤੀ 24, 25 ਮਈ ਦੀ ਦਰਮਿਆਨੀ ਰਾਤ ਨੂੰ ਉਕਤ ਔਰਤ ਨੇ ਉਸਦੇ ਲੜਕੇ ਨੂੰ ਧੋਖੇ ਨਾਲ ਰਾਤ ਢਾਈ ਵਜੇ ਆਪਣੇ ਕਮਰੇ 'ਚ ਬੁਲਾ ਲਿਆ ਪਰ ਜਦੋਂ ਉਸਦਾ ਲੜਕਾ ਘਰ ਵਾਪਸ ਪਰਤਿਆ ਤਾਂ ਉਹ ਗੰਭੀਰ ਹਾਲਤ 'ਚ ਸੀ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਕਤ ਔਰਤ ਦੇ ਕਮਰੇ 'ਚ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਨਸ਼ੀਲਾ ਇੰਜੈਕਸ਼ਨ ਲਾ ਕੇ ਤੇਜ਼ਧਾਰ ਹਥਿਆਰ ਨਾਲ ਗੁਪਤ ਅੰਗ ਕੱਟ ਦਿਤਾ। ਇਸ ਤੋਂ ਬਾਅਦ ਉਸ ਨੇ ਆਪਣੇ ਲੜਕੇ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਅਤੇ ਸ਼ਿਕਾਇਤ ਪੁਲਿਸ ਨੂੰ ਦਿਤੀ। ਪੁਲਿਸ ਨੇ ਉਸ ਔਰਤ ਅਤੇ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement