
ਵਿਧਾਨ ਸਭਾ ਹਲਕਾ ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਵਲੋਂ ਨਿੱਤਰੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ...
ਵਿਧਾਨ ਸਭਾ ਹਲਕਾ ਸ਼ਾਹਕੋਟ ਜ਼ਿਮਨੀ ਚੋਣ 'ਚ ਕਾਂਗਰਸ ਵਲੋਂ ਨਿੱਤਰੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਿਰਾਟ ਰੋਡ ਸ਼ੋਅ ਲੈ ਕੇ ਉਸ ਦੀ ਹਮਾਇਤ 'ਚ ਲੋਹੀਆਂ ਪੁੱਜੇ ਅਤੇ ਅਪਣੇ ਰੋਡ ਸ਼ੋਅ ਦਾ ਲੋਹੀਆਂ ਤੋਂ ਸ੍ਰੀ ਗਣੇਸ਼ ਕੀਤਾ ।
ਇਸ ਮੌਕੇ ਅਪਣੇ ਮਹਿਬੂਬ ਨੇਤਾ ਦੀ ਇਕ ਝਲਕ ਪਾਉਣ ਵਾਸਤੇ ਭਾਰੀ ਲੋਕਾਂ ਦਾ ਇਕੱਠ ਹੋਇਆ ਕਿਉਂਕਿ ਅਨਾਊਸਮੈਂਟ ਰਾਹੀਂ ਲੋਕਾਂ ਨੂੰ ਕੈਪਟਨ ਦੀ ਆਮਦ ਪ੍ਰਤੀ ਥਾਣਾ ਲੋਹੀਆਂ ਲਾਗੇ ਆਉਣ ਵਾਸਤੇ ਕਿਹਾ ਸੀ ਜਦਕਿ ਕੈਪਟਨ ਦੀ ਆਮਦ ਗੋਲ ਮਾਰਕੀਟ ਲੋਹੀਆਂ ਤੋਂ ਸ਼ੁਰੂ ਹੋ ਕੇ ਕਾਫਲੇ ਦੀ ਰਵਾਨਗੀ ਦਸਮੇਸ਼ ਪਾਰਕ ਲੋਹੀਆਂ ਤੋਂ ਹੋਈ। ਇਸ ਕਾਰਨ ਕੈਪਟਨ ਦੀ ਝਲਕ ਪਾਉਣ ਦੇ ਚਾਹਵਾਨ, ਵੋਟਰ ਅਤੇ ਸਪੋਟਰ ਭਰਮ ਭੁਲੇਖੇ ਦੀ ਸਥਿਤੀ ਵਿਚ ਇੱਧਰ-ਉੱਧਰ ਘੁੰਮਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਬੱਸ ਦੀ ਛੱਤ ਤੋਂ ਹੱਥ ਹਿਲਾ ਕੇ ਲੋਕਾਂ ਦਾ ਅਭਿਨੰਦਨ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਾਡੀ ਸ਼ੇਰੋਵਾਲੀਆ ਨੂੰ ਵਿਧਾਇਕ ਬਣਾਉਣ ਵਿਕਾਸ ਮੈਂ ਕਰਾਂਗਾ। ਇਸ ਮੌਕੇ ਉਨ੍ਹਾਂ ਦੇ ਵਿਜੈ ਰੱਥ ਨਾਲ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ, ਵਿਧਾਇਕ ਸੁਨੀਲ ਜਾਖੜ, ਵਿਧਾਇਕ ਰਾਣਾ ਗੁਰਜੀਤ ਸਿੰਘ, ਐਮ.ਪੀ. ਰਵਨੀਤ ਸਿੰਘ ਬਿੱਟੂ, ਬਲਬੀਰ ਸਿੰਘ ਸਿੱਧੂ , ਵਿਧਾਇਕ ਪ੍ਰਗਟ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਕਈ ਵੋਟਰਾਂ ਅਤੇ ਸਪੋਟਰਾਂ ਵਲੋਂ ਰੋਡ ਮਾਰਚ ਵਿਚ ਹਾਜ਼ਰ ਲੋਕਾਂ 'ਤੇ ਫੁੱਲਾਂ ਦੀ ਵਰਖਾ ਵੀ ਕੀਤੀ।