
ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨਿਚਰਵਾਰ ਉਸ ਸਮੇਂ ਪੂਰੀ ਤਰ੍ਹਾਂ ਭਖ ਗਿਆ
ਸ਼ਾਹਕੋਟ/ਜਲੰਧਰ, 26 ਮਈ, ਸ਼ਾਹਕੋਟ ਜ਼ਿਮਨੀ ਚੋਣ ਮੈਦਾਨ ਸ਼ਨਿਚਰਵਾਰ ਉਸ ਸਮੇਂ ਪੂਰੀ ਤਰ੍ਹਾਂ ਭਖ ਗਿਆ, ਜਦੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਪ੍ਰਚਾਰ ਕਰਨ ਲਈ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ ਕਰਨ ਲਈ ਸ਼ਾਹਕੋਟ ਪਹੁੰਚੇ।
Shahkot Bypollਕੈਪਟਨ ਦੇ ਰੋਡ ਸ਼ੋਅ ਲਈ ਸਪੈਸ਼ਲ ਹਾਈਟੈੱਕ ਏ. ਸੀ. ਬੱਸ ਤਿਆਰ ਕੀਤੀ ਗਈ ਹੈ। ਬੱਸ 'ਚ ਸਵਾਰ ਹੋ ਕੈਪਟਨ ਨੇ ਸ਼ਾਹਕੋਟ ਦੇ ਲੋਕਾਂ ਸੁਆਗਤ ਕਬੂਲ ਕੀਤਾ। ਇਸ ਮੌਕੇ ਮੁੱਖ ਮੰਤਰੀ ਨਾਲ ਬੱਸ 'ਚ ਹਰਦੇਵ ਸਿੰਘ ਲਾਡੀ ਅਤੇ ਹੋਰ ਨੇਤਾ ਵੀ ਮੌਜੂਦ ਹਨ।
Capt. Amrinder Singhਵੱਡੀ ਗਿਣਤੀ 'ਚ ਲੋਕਾਂ ਦਾ ਇਕੱਠ ਕੈਪਟਨ ਦੇ ਰੱਥ ਦੇ ਪਿੱਛੇ-ਪਿੱਛੇ ਚੱਲ ਰਿਹਾ ਹੈ।ਇਸ ਮੌਕੇ ਕੈਪਟਨ ਨੇ ਕਿਹਾ ਕਿ ਲੋਕਾਂ ਨੂੰ ਕਾਗਰਸ ਦੀਆਂ ਨੀਤੀਆਂ ਵਿਚ ਪੂਰਨ ਵਿਸ਼ਵਾਸ ਹੈ ਇਸ ਲਈ ਉਹ ਸ਼ੇਰੋਵਾਲੀਆ ਦੇ ਹੱਕ 'ਚ ਫ਼ਤਵਾ ਦੇਣਗੇ।