
ਜਾਅਲੀ ਨਿਯੁਕਤੀ ਪੱਤਰ ਅਤੇ ਜਾਅਲੀ ਚੈੱਕ ਬਰਾਮਦ
ਪਠਾਨਕੋਟ: ਪਠਾਨਕੋਟ ਪੁਲਿਸ ਨੇ ਐਫ.ਸੀ.ਆਈ. ਵਿਚ ਜਾਅਲੀ ਨੌਕਰੀਆਂ ਦੇਣ ਦੇ ਨੌਕਰੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਭੋਲੇ ਭਾਲੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਸੀ। ਪੁਲਿਸ ਨੇ ਕੁੱਲ 89,52,000 ਰੁਪਏ ਲੁੱਟਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਜਾਅਲੀ ਨਿਯੁਕਤੀ ਪੱਤਰ ਅਤੇ ਜਾਅਲੀ ਚੈੱਕ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਲਾਰੈਂਸ ਬਿਸ਼ਨੋਈ ਪਟਿਆਲਾ ਹਾਊਸ ਕੋਰਟ 'ਚ ਪੇਸ਼, 4 ਦਿਨਾਂ ਲਈ ਸਪੈਸ਼ਲ ਸੈੱਲ ਦੀ ਰਿਮਾਂਡ 'ਤੇ ਭੇਜਿਆ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚੋਂ ਡਾ. ਰਾਜਕੁਮਾਰ ਕਬੀਰ ਦਾਸ ਕਲੋਨੀ ਸਰਨਾ ਅਤੇ ਲੱਖਾ ਰਾਮ ਜ਼ੀਰਕਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਮਨਦੀਪ ਸਲਗੋਤਰਾ ਨੇ ਦਸਿਆ ਕਿ ਪਿੰਡ ਜੁੰਗਥ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ 'ਚ ਬਿਆਨ ਦਰਜ ਕਰਵਾਇਆ ਸੀ ਕਿ ਉਹ ਜਨਵਰੀ 2022 'ਚ ਅਪਣੇ ਦੋਸਤ ਰਜਿੰਦਰ ਨਾਲ ਡਾ. ਰਾਜਕੁਮਾਰ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਝਗੜਾ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਕੈਦ
ਡਾ. ਰਾਜਕੁਮਾਰ ਨੇ ਦਸਿਆ ਕਿ ਸਰਕਾਰੀ ਮਹਿਕਮਿਆਂ ਵਿੱਚ ਉਸ ਦੀ ਕਾਫੀ ਜਾਣ-ਪਛਾਣ ਹੈ। ਉਹ ਉਸ ਨੂੰ ਐਫ.ਸੀ.ਆਈ. ਵਿਚ ਨੌਕਰੀ ਦਿਵਾ ਸਕਦਾ ਹੈ। ਉਸ ਨੇ ਪ੍ਰਤੀ ਵਿਅਕਤੀ 6 ਲੱਖ ਰੁਪਏ ਦੀ ਮੰਗ ਕੀਤੀ। ਉਹ ਵਿਅਕਤੀ ਉਸ ਨੂੰ ਕੁੱਝ ਦਿਨਾਂ ਬਾਅਦ ਚੰਡੀਗੜ੍ਹ ਲੈ ਗਿਆ ਅਤੇ ਉਥੇ ਲੱਖਾ ਰਾਮ ਨਾਲ ਮੁਲਾਕਾਤ ਕਰਵਾਈ। ਉਨ੍ਹਾਂ ਨੇ ਅਗਲੇ ਦਿਨ ਪਠਾਨਕੋਟ ਪਹੁੰਚ ਕੇ ਰਾਜਕੁਮਾਰ ਨੂੰ 50-50 ਹਜ਼ਾਰ ਰੁਪਏ ਦੇ ਦਿਤੇ। ਉਹ ਵਿਅਕਤੀ ਸਤੰਬਰ ਵਿਚ ਉਨ੍ਹਾਂ ਨੂੰ ਪਟਿਆਲਾ ਲੈ ਗਿਆ। ਜਿਥੇ ਉਨ੍ਹਾਂ ਨੂੰ ਫਾਰਮ ਭਰ ਕੇ ਪਛਾਣ ਪੱਤਰ ਦਿਤੇ ਗਏ।