ਭਾਖੜਾ ਮੇਨ ਲਾਈਨ ਤੇ ਸਮਾਲ ਹਾਇਡਰੋ ਪ੍ਰਾਜੈਕਟ ਲਗਾਉਣ ਲਈ ਕੇਂਦਰ ਅੱਗੇ ਰੱਖਾਂਗੇ ਮੰਗ : ਕਾਂਗੜ
Published : Jun 27, 2018, 11:33 am IST
Updated : Jun 27, 2018, 11:33 am IST
SHARE ARTICLE
Gurpreet Singh Kangar
Gurpreet Singh Kangar

ਭਾਖੜਾ ਮੇਨ ਲਾਈਨ ਤੇ ਸਮਾਲ ਹਾਇਡਰੋ ਪ੍ਰੇਜੈਕਟ ਲਗਾਉਣ ਲਈ ਪੰਜਾਬ, ਕੇਂਦਰ ਦੇ ਸਾਹਮਣੇ ਅਪਣਾ ਪੱਖ ਰਖੇਗਾ ਤਾਂ ਜੋ ਇਸ ਲਾਈਨ ਤੇ 65 ਮੈਗਾਵਾਟ ਦੇ ..

ਚੰਡੀਗੜ੍ਹ : ਭਾਖੜਾ ਮੇਨ ਲਾਈਨ ਤੇ ਸਮਾਲ ਹਾਇਡਰੋ ਪ੍ਰੇਜੈਕਟ ਲਗਾਉਣ ਲਈ ਪੰਜਾਬ, ਕੇਂਦਰ ਦੇ ਸਾਹਮਣੇ ਅਪਣਾ ਪੱਖ ਰਖੇਗਾ ਤਾਂ ਜੋ ਇਸ ਲਾਈਨ ਤੇ 65 ਮੈਗਾਵਾਟ ਦੇ ਪ੍ਰਾਜੈਕਟ ਲਗਾਏ ਜਾ ਸਕਣ। ਇਹ ਵਿਚਾਰ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਗੁਰਪੀ੍ਰਤ ਸਿੰਘ ਕਾਂਗੜ ਨੇ ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ (ਪੇਡਾ) ਦੀ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਭਾਖੜਾ ਮੇਨ ਲਾਈਨ ਵਿਚ ਕਾਫ਼ੀ ਸਮਰਥਾ ਹੈ ਅਤੇ ਉਹ ਕੇਂਦਰ ਸਰਕਾਰ ਅੱਗੇ ਮੰਗ ਰਖਣਗੇ ਕਿ ਇਸ ਲਾਈਨ ਤੇ ਸੂਬੇ ਨੂੰ ਸਮਾਲ ਹਾਈਡਰੋ ਪਾ੍ਰਜੈਕਟ ਲਗਾਉਣ ਦੀ ਮਨਜ਼ੂਰੀ ਦਿਤੀ ਜਾਵੇ। 

ਸੀ੍ਰ ਕਾਂਗੜ ਨੇ ਬੈਠਕ ਵਿਚ ਪੇਡਾ ਵਲੋਂ ਚਲਾਏ ਜਾ ਰਹੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਮੁੱਦਿਆਂ ਤੇ ਚਰਚਾ ਕੀਤੀ ਜਿਸ ਨੂੰ 3 ਜੁਲਾਈ ਨੂੰ ਸ਼ਿਮਲਾ ਵਿਚ ਕੇਂਦਰ ਨਾਲ ਹੋਣ ਵਾਲੀ ਬੈਠਕ ਵਿਚ ਉਠਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਲੱਗਣ ਵਾਲੇ ਬਾਇਉਮਾਸ ਪ੍ਰਾਜੈਕਟਾਂ ਦੀ ਕੇਂਦਰ ਵਲੋਂ ਇਨਸੈਂਟਿਵ ਲੀਵ ਦੀ ਵੀ ਮੰਗ ਰੱਖੀ ਜਾਵੇਗੀ ਤਾਂ ਜੋ ਇਨ੍ਹਾਂ ਪਾ੍ਰਜੈਕਟਾਂ ਨੂੰ ਵੱਡਾ ਹੁਲਾਰਾ ਮਿਲ ਸਕੇ। ਉਨ੍ਹਾਂ ਦਸਿਆ ਕਿ ਨਵਿਆਉਣਯੋਗ ਊਰਜਾ ਦੇ ਮਾਧਿਅਮ ਤੋਂ ਸੂਬੇ ਦੀ ਸਮਰਥਾ 1600 ਮੈਗਾਵਾਟ ਹੋ ਗਈ ਹੈ ਅਤੇ ਇਸ ਨੂੰ ਹੋਰ ਵਧਾਉਣ ਲਈ ਵੀ ਕੰਮ ਚੱਲ ਰਿਹਾ ਹੈ। 

ਸ੍ਰੀ ਕਾਂਗੜ ਨੇ ਪੇਡਾ ਦੇ ਅਧਿਕਾਰੀਆਂ ਨੂੰ ਸੂਬੇ ਵਿਚ ਨਵਿਆਉਣਯੋਗ ਊਰਜਾ ਦੇ ਪ੍ਰਚਾਰ ਅਤੇ ਪਸਾਰ ਲਈ ਨਿਰਦੇਸ਼ ਦਿਤੇ ਅਤੇ ਕਿਹਾ ਕਿ ਮੌਜੂਦਾ ਸਮੇਂ ਵਿਚ ਸੂਰਜੀ ਊਰਜਾ ਸਮੇਂ ਦੀ ਮੰਗ ਹੈ ਅਤੇ ਇਸਨੂੰ ਵੱਧ ਤੋਂ ਵੱਧ ਪ੍ਰਫ਼ੁਲਿਤ ਕੀਤਾ ਜਾਵੇ। ਇਸ ਦੌਰਾਨ ਪੇਡਾ ਦੇ ਸੀ.ਈ.ਓ. ਸ੍ਰੀ ਐਨ.ਪੀ.ਐਸ. ਰੰਧਾਵਾ ਨੇ ਕਿਹਾ ਕਿ ਪੇਡਾ ਵਲੋਂ ਨਵਿਆਉਣਯੋਗ ਊਰਜਾ ਨੂੰ ਲੈ ਕੇ ਕੈਨਾਲ ਟਾਪ ਸੋਲਰ ਸਿਸਟਮ, ਰੂਫ ਟਾਪ ਸੋਲਰ ਸਿਸਟਮ,

ਪਿੰਡਾਂ ਵਿਚ ਸਟਰੀਟ ਲਾਈਟ, ਬਾਇਉਗੈਸ ਪਲਾਂਟ, ਸੋਲਰ ਪੰਪ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਾਜੈਕਟ ਲਗਾਏ ਗਏ ਹਨ ਜੋ ਕਿ ਸਫ਼ਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਪੇਡਾ ਦੇ ਡਾਇਰੈਕਟਰ ਸ੍ਰੀ ਬਲੌਰ ਸਿੰਘ, ਡੀ.ਜੀ.ਐਮ. ਸ੍ਰੀ ਐਮ.ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement