
ਭਾਜਪਾ ਦੇ ਭਾਜਪਾ ਦੇ ਕੌਮੀ ਮੰਤਰੀ ਆਰ.ਪੀ. ਸਿੰਘ ਦੇ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ
ਚੰਡੀਗੜ, ਨਵੀਂ ਦਿੱਲੀ (ਏਜੰਸੀ), ਭਾਜਪਾ ਦੇ ਕੌਮੀ ਮੰਤਰੀ ਆਰ.ਪੀ. ਸਿੰਘ ਦੇ ਨਾਲ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਗੁਰਚਰਨ ਸਿੰਘ ਗਿੱਲ, ਪ੍ਰਸਿੱਧ ਗਾਇਕ ਪਦਮਸ਼ਰੀ ਹੰਸ ਰਾਜ ਹੰਸ ਅਤੇ ਭਾਜਪਾ ਨੇਤਾ ਇੰਪ੍ਰੀਤ ਸਿੰਘ ਬਖਸ਼ੀ ਸਮੇਤ ਸਿੱਖ ਨੇਤਾਵਾਂ ਦਾ ਪ੍ਰਤਿਨਿਧ ਮੰਡਲ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ
Home Minister Rajnath Singhਅਤੇ ਉਨ੍ਹਾਂ ਨੂੰ 1984 ਵਿਚ ਆਪ੍ਰੇਸ਼ਨ ਨੀਲਾ ਤਾਰਾ ਦੌਰਾਨ ਅਮ੍ਰਿਤਸਰ ਤੋਂ ਗਿਰਫਤਾਰ ਕਰ ਕਿ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਸਾਲਾਂ ਤੋਂ ਕੈਦ ਵਿਚ ਰੱਖੇ ਗਏ ਸਿੱਖਾਂ ਲਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੁਆਰਾ ਨਿਸ਼ਚਿਤ ਮੁਆਵਜ਼ੇ ਦੇ ਤੁਰਤ ਭੁਗਤਾਉਣ ਦੀ ਮੰਗ ਕੀਤੀ।
Hans Raj Hansਉਨ੍ਹਾਂ ਕਿਹਾ ਕਿ ਉੱਚ ਅਦਾਲਤ ਵੱਲੋਂ ਇਹ ਮੁਆਵਜ਼ਾ ਨਿਸ਼ਚਿਤ ਕੀਤਾ ਜਾ ਚੁੱਕਿਆ ਹੈ ਇਸ ਉੱਤੇ ਹਲੇ ਕੋਈ ਕਦਮ ਨਹੀਂ ਚੁੱਕਿਆ ਗਿਆ, ਜਿਸ ਦੀ ਮੰਗ ਇਸ ਇਸ ਬੈਠਕ ਵਿਚ ਕੀਤੀ ਗਈ। ਆਰ.ਪੀ. ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਸਬੰਧਤ ਕਾਨੂੰਨੀ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਉੱਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨ
1984 Prisonersਤੇ ਅਦਾਲਤ ਦੇ ਫੈਸਲੇ ਨੂੰ ਚੁਣੋਤੀ ਨਾ ਦੇਣ ਅਤੇ ਮਨੁੱਖੀ ਅਧਾਰ ਉੱਤੇ ਨਿਸ਼ਚਿਤ ਮੁਆਵਜ਼ੇ ਦੇ ਕੇਂਦਰ ਸਰਕਾਰ ਦੇ ਹਿੱਸੇ ਨੂੰ ਤੁਰਤ ਜਾਰੀ ਕੀਤਾ ਜਾਵੇ। ਰਾਜਨਾਥ ਸਿੰਘ ਨੇ ਪ੍ਰਤੀਨਿਧ ਮੰਡਲ ਨੂੰ ਭਰੋਸਾ ਦਵਾਇਆ ਕਿ ਕੇਂਦਰ ਸਰਕਾਰ ਸਾਲਾਂ ਗੁੰਮਨਾਮੀ ਦੀ ਕੈਦ ਕੱਟ ਚੁੱਕੇ ਸਿੱਖਾਂ ਦੇ ਪ੍ਰਤੀ ਨਰਮ ਵਤੀਰਾ ਅਪਣਾਏਗੀ ਅਤੇ ਉਹ ਇਹ ਨਿਸ਼ਚਿਤ ਕਰਨਗੇ ਕਿ ਮੁਆਵਜ਼ੇ ਦੇ ਕੇਂਦਰ ਸਰਕਾਰ ਦੇ ਹਿੱਸੇ ਨੂੰ ਜਲਦ ਹੀ ਭੁਗਤਿਆ ਜਾ ਸਕੇ।