
ਇਮਰਾਨ ਖਾਨ ਦੀ ਪਾਰਟੀ ਤਹਿਰੀਕ - ਏ - ਇਨਸਾਫ ਨੇ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ ਇਤਹਾਸ ਰਚ ਦਿੱਤਾ
ਇਮਰਾਨ ਖਾਨ ਦੀ ਪਾਰਟੀ ਤਹਿਰੀਕ - ਏ - ਇਨਸਾਫ ਨੇ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਵਿਚ ਇਤਹਾਸ ਰਚ ਦਿੱਤਾ। ਪੰਜ ਸੀਟਾਂ ਉੱਤੇ ਚੋਣ ਮੈਦਾਨ ਵਿਚ ਉਤਰੇ ਇਮਰਾਨ ਨੇ ਇਨ੍ਹਾਂ ਸਾਰੀਆਂ ਜਗ੍ਹਾਵਾਂ ਉੱਤੇ ਆਪਣੇ ਵਿਰੋਧੀਆਂ ਨੂੰ ਭਾਰੀ ਬਹੁਮਤ ਨਾਲ ਮਾਤ ਦਿੱਤੀ। ਨਾ ਕੇਵਲ ਇਮਰਾਨ, ਸਗੋਂ ਉਨ੍ਹਾਂ ਦੀ ਪਾਰਟੀ ਵੀ ਇਨ੍ਹਾਂ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਉਥੇ ਹੀ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦਾ ਜਲੰਧਰ (ਪੰਜਾਬ) ਨਾਲ ਵੀ ਇੱਕ ਖਾਸ ਰਿਸ਼ਤਾ ਹੈ। ਦੱਸਿਆ ਗਿਆ ਹੈ ਇਮਰਾਨ ਖਾਨ ਦੀ ਮਾਂ ਦਾ ਜਲੰਧਰ ਨਾ ਇਕ ਅਹਿਮ ਰਿਸ਼ਤਾ ਹੈ। ਦੱਸ ਦਈਏ ਕਿ ਇਮਰਾਨ ਦੀ ਮਾਂ ਸ਼ੌਕਤ ਖਾਨਮ ਜਲੰਧਰ ਨਾਲ ਸਬੰਧਤ ਸੀ।
Imran Khan’s Jalandhar connectਉਨ੍ਹਾਂ ਨੇ 1940 ਦੇ ਦਹਾਕੇ ਦੀ ਸ਼ੁਰੂਆਤ ਵਿਚ ਇਸਲਾਮੀਆ ਕਾਲਜ ਦੀ ਸਥਾਪਨਾ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਇਮਰਾਨ ਦੀ ਮਾਂ ਦਾ ਜਨਮ ਜਲੰਧਰ ਵਿਚ ਹੀ ਹੋਇਆ ਸੀ। ਇਮਰਾਨ ਦੇ ਜੱਦੀ ਪਰਿਵਾਰ ਦੇ ਕੋਲ ਇੱਥੇ ਕੁਝ ਜਾਇਦਾਦ ਵੀ ਸੀ ਜਿਸਨੂੰ ਉਨ੍ਹਾਂ ਨੇ ਭਾਰਤ - ਪਾਕਿਸਤਾਨ ਦੀ ਵੰਡ ਦੇ ਦੌਰਾਨ ਛੱਡ ਦਿੱਤਾ ਸੀ। ਇਮਰਾਨ ਖਾਨ 4 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਇੱਥੇ ਆਏ ਸਨ।
Imran Khan’s Jalandhar connectਜਿੱਥੇ ਉਨ੍ਹਾਂ ਦੇ ਬਜ਼ੁਰਗਾਂ ਦਾ ਜਨਮ ਹੋਇਆ ਸੀ ਅਤੇ ਉਸ ਘਰ ਨੂੰ ਦੇਖਕੇ ਉਹ ਕਾਫ਼ੀ ਭਾਵੁਕ ਹੋ ਗਏ ਸਨ। ਇਮਰਾਨ ਦਾ ਪਰਿਵਾਰ ਜਲੰਧਰ ਦੇ ਬਸਤੀ ਨੌਂ ਅਤੇ ਬਸਤੀ ਦਾਨਿਸ਼ਮੰਦਾ ਵਿਚ ਰਹਿੰਦਾ ਸੀ। ਦੋ ਸਾਲ ਪਹਿਲਾਂ ਉਨ੍ਹਾਂ ਦੇ ਕਈ ਕਰੀਬੀ ਰਿਸ਼ਤੇਦਾਰਾਂ ਨੇ ਆਪਣੇ ਜੱਦੀ ਘਰਾਂ ਦਾ ਦੌਰਾ ਕੀਤਾ ਸੀ। ਇਸ ਇਲਾਕੇ ਦੇ ਲੋਕ, ਜਿਨ੍ਹਾਂ ਨੂੰ ਇਮਰਾਨ ਦਾ ਜਲੰਧਰ ਨਾਲ ਸੰਬੰਧ ਦਾ ਪਤਾ ਹੈ ਉਹ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। (ਏਜੰਸੀ)