ਇਮਰਾਨ ਖਾਨ ਕਿਵੇਂ ਬਣੇ ਕ੍ਰਿਕੇਟ ਦੇ ਕਿੰਗ ਤੋਂ ਸਿਆਸੀ ਸ਼ਿਕਾਰੀ
Published : Jul 26, 2018, 2:02 pm IST
Updated : Jul 26, 2018, 2:02 pm IST
SHARE ARTICLE
Imran Khan
Imran Khan

ਪਸ਼ਤੂਨੋ ਦੇ ਬੁਰਕੀ ਕਬੀਲੇ ਦੀ ਮਾਂ ਦੇ ਬੇਟੇ ਇਮਰਾਨ ਲਈ ਕਰਿਅਰ ਦੇ ਤਿੰਨ ਰਸਤੇ ਇਕ ਤਰ੍ਹਾਂ ਨਾਲ ਜਨਮ ਤੋਂ ਹੀ ਖੂਨ ਵਿਚ ਮਿਲੇ ਹੋਏ ਸਨ। ਖੇਡ, ਪੜ੍ਹਾਈ ਅਤੇ ਫੌਜ...

ਪਸ਼ਤੂਨੋ ਦੇ ਬੁਰਕੀ ਕਬੀਲੇ ਦੀ ਮਾਂ ਦੇ ਬੇਟੇ ਇਮਰਾਨ ਲਈ ਕਰਿਅਰ ਦੇ ਤਿੰਨ ਰਸਤੇ ਇਕ ਤਰ੍ਹਾਂ ਨਾਲ ਜਨਮ ਤੋਂ ਹੀ ਖੂਨ ਵਿਚ ਮਿਲੇ ਹੋਏ ਸਨ। ਖੇਡ, ਪੜ੍ਹਾਈ ਅਤੇ ਫੌਜ। ਰਿਵਰਸ ਸਵਿੰਗ ਦੇ ਜਾਣੇ ਮਾਣੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਸਰਫ਼ਰਾਜ਼ ਨਵਾਜ ਦਾ ਚੇਲਾ ਬਣ ਕੇ ਦੁਨੀਆਂ ਵਿਚ ਰਿਵਰਸ ਸਵਿੰਗ ਕਿੰਗ ਦਾ ਖਿਤਾਬ ਹਾਸਲ ਕਰ ਅਤੇ ਪਾਕਿਸਤਾਨੀ ਕ੍ਰਿਕੇਟ ਟੀਮ ਨੂੰ ਵਰਲਡ ਚੈਂਪਿਅਨ ਬਣਾ ਇਮਰਾਨ ਨੇ ਅਪਣੇ ਪਿਤਾ ਦੇ ਬੁਰਕੀ ਕਬੀਲੇ ਦਾ ਨਾਮ ਹੋਰ ਅੱਗੇ ਵਧਾਇਆ। ਪਿਤਾ ਦੇ ਪੱਖ ਨਲਾ ਦੇਖਿਆ ਜਾਵੇ ਤਾਂ ਇਮਰਾਨ ਵਿਚ ਪਸ਼ਤੂਨੋ ਦੇ ਨਿਆਜੀ ਕਬੀਲੇ ਦਾ ਵੀ ਖੂਨ ਹੈ।

Imran KhanImran Khan

ਪਾਕਿਸਤਾਨ ਵਿਚ ਇਕ ਨਿਆਜੀ ਮਸ਼ਹੂਰ ਹੋਏ ਲੈਫ਼ਟਿਨੈਂਟ ਜਨਰਲ ਏਏਕੇ ਨਿਆਜੀ ਜਾਂ ਜਨਰਲ ਨਿਆਜੀ, ਜਿਨ੍ਹਾਂ ਨੂੰ ਟਾਈਗਰ ਨਿਆਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। 1971 ਵਿਚ ਭਾਰਤ ਦੇ ਖਿਲਾਫ਼ ਮਿਲੀ ਹਾਰ ਵਿਚ ਜਨਰਲ ਨਿਆਜੀ ਨੇ ਸਰੈਂਡਰ ਕੀਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਨਾਮ ਤੋਂ ਜਨਰਲ ਦਾ ਸਨਮਾਨ ਵਾਪਸ ਲੈ ਲਿਆ ਗਿਆ। ਜਿੱਤ ਦੇ ਵੱਲ ਵੱਧ ਰਹੇ ਇਮਰਾਨ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਹ ਨਾ ਸਿਰਫ਼ ਨਿਆਜੀ ਕਬੀਲੇ ਲਈ ਫਖ਼ਰ ਦੀ ਗੱਲ ਹੋਵੇਗੀ ਸਗੋਂ ਪਸ਼ਤੂਨੋ ਦਾ ਕੋਈ ਪਹਿਲਾ ਮੁੰਡਾ ਇਸ ਅਹੁਦੇ 'ਤੇ ਪਹੁੰਚੇਗਾ।  

Imran KhanImran Khan

ਇਮਰਾਨ ਦੀ ਕਹਾਣੀ ਪੂਰੀ ਫ਼ਿਲਮੀ ਹੈ। ਵੱਡਾ ਪਰਵਾਰ, ਸਟਾਰਡਮ, ਵਿਵਾਦ ਅਤੇ ਰਾਜਨੀਤੀ, ਇਸ ਵਿਚ ਸੱਭ ਸ਼ਾਮਿਲ ਹੈ। ਫਿਲਹਾਲ ਪਾਕਿਸਤਾਨ ਵਿਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਇਮਰਾਨ ਦੀ ਪਾਰਟੀ 118 ਸੀਟਾਂ 'ਤੇ ਅੱਗੇ ਚੱਲ ਰਹੀ ਹੈ। ਬਹੁਮਤ ਦਾ ਅੰਕ 137 ਹੈ। ਪੂਰੀ ਉਮੀਦ ਹੈ ਕਿ ਸਮਰਥਨ ਦਾ ਸਾਥ ਲੈ ਕੇ ਇਮਰਾਨ ਪਾਕਿ ਦੇ ਅਗਲੇ ਪ੍ਰਧਾਨ ਮੰਤਰੀ ਬਣ ਜਾਣਗੇ।  

Imran KhanImran Khan

ਇਮਰਾਨ ਖਾਨ ਨਿਆਜੀ ਦਾ ਜਨਮ 5 ਅਕਤੂਬਰ 1952 ਨੂੰ ਲਾਹੌਰ ਵਿਚ ਹੋਇਆ ਸੀ। ਸ਼ੁਰੂਆਤੀ ਪੜ੍ਹਾਈ ਲਾਹੌਰ ਵਿਚ ਹੋਈ ਪਰ  ਬਾਅਦ ਦੀ ਪੜ੍ਹਾਈ ਇੰਗਲੈਂਡ ਵਿਚ ਪੂਰੀ ਹੋਈ। 1975 ਵਿਚ ਇਮਰਾਨ ਨੇ ਆਕਸਫਰਡ ਯੂਨੀਵਰਸਿਟੀ ਦੇ ਕੇਬਲ ਕਾਲਜ ਤੋਂ ਫਿਲਾਸਫੀ, ਰਾਜਨੀਤੀ ਅਤੇ ਇਕਨਾਮਿਕਸ ਵਿਚ ਗਰੈਜੁਏਸ਼ਨ ਕੀਤੀ। ਇਮਰਾਨ ਦੀ ਮਾਂ ਸ਼ੌਕਤ ਖਾਨਮ ਬੁਰਕੀ ਪਰਵਾਰ ਤੋਂ ਆਉਂਦੀ ਸਨ, ਜਿਨ੍ਹਾਂ ਨੇ ਪਾਕਿਸਤਾਨ ਨੂੰ ਕਈ ਮਸ਼ਹੂਰ ਖਿਡਾਰੀ ਦਿੱਤੇ।  ਇਹਨਾਂ ਵਿਚ ਜਾਵੇਦ ਬੁਕਰੀ ਅਤੇ ਮਾਜਿਦ ਖਾਨ ਵਰਗੇ ਨਾਮ ਸ਼ਾਮਿਲ ਸਨ। ਇਮਰਾਨ ਨੇ ਇਸ ਪਰੰਪਰਾ ਨੂੰ ਅੱਗੇ ਵਧਾਇਆ।

Imran Khan and Nawaz SharifImran Khan and Nawaz Sharif

16 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਪ੍ਰਫੈਸ਼ਨਲ ਕ੍ਰਿਕੇਟ ਕਰਿਅਰ ਸ਼ੁਰੂ ਹੋਇਆ। 1968 ਵਿਚ ਇਮਰਾਨ ਨੇ ਫਰਸਟ ਕਲਾਸ ਡੈਬਿਊ ਕੀਤਾ।  1971 ਵਿਚ ਇੰਗਲੈਂਡ ਦੇ ਖਿਲਾਫ਼ ਇਮਰਾਨ ਨੂੰ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ ਜਦਕਿ 1974 ਵਿਚ ਇਸ ਦੇਸ਼ ਦੇ ਖਿਲਾਫ਼ ਉਨ੍ਹਾਂ ਨੇ ਵਨਡੇ ਡੈਬਿਊ ਕੀਤਾ। 1982 ਵਿਚ ਇਮਰਾਨ ਖਾਨ ਪਾਕਿਸਤਾਨ ਟੀਮ ਦੇ ਕਪਤਾਨ ਬਣ ਗਏ। ਇਮਰਾਨ ਦੇ ਰਿਵਰਸ ਸਵਿੰਗ ਦੀ ਪ੍ਰਸਿੱਧ ਹੋਈ ਤਾਂ ਉਨ੍ਹਾਂ ਦੀ ਪਹਿਚਾਣ ਇਕ ਆਲਰਾਉਂਡਰ ਦੇ ਤੌਰ ਵੀ ਹੋਈ। 1987 ਵਿਚ ਉਨ੍ਹਾਂ ਦੇ ਅਗਵਾਈ ਵਿਚ ਪਾਕਿਸਤਾਨ ਨੂੰ ਵਰਲਡ ਕਪ ਸੈਮੀਫਾਇਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।

Imran Khan with BushraImran Khan with Bushra

ਇਮਰਾਨ ਨੇ ਰਿਟਾਇਰਮੈਂਟ ਦਾ ਐਲਾਨ ਕਰ ਦਿਤਾ ਪਰ ਪਾਕਿਸਤਾਨ ਦੇ ਮੌਜੂਦਾ ਰਾਸ਼ਟਰਪਤੀ ਜਨਰਲ ਜਿਯਾ ਉਲ ਹੱਕ ਦੀ ਬੇਨਤੀ 'ਤੇ ਪਰਤੇ। ਇਮਰਾਨ ਦੀ ਵਾਪਸੀ ਜ਼ੋਰਦਾਰ ਰਹੀ। ਬਤੋਰ ਕ੍ਰਿਕੇਟ ਉਨ੍ਹਾਂ ਦੇ ਜੀਵਨ ਦਾ ਸੱਭ ਤੋਂ ਵਧੀਆ ਪਲ 1992 ਵਿਚ ਆਇਆ। ਉਨ੍ਹਾਂ  ਦੇ ਅਗਵਾਈ ਵਿਚ ਪਾਕਿਸਤਾਨ ਨੇ 1992 ਵਿਚ ਕ੍ਰਿਕੇਟ ਦਾ ਵਰਲਡ ਕਪ ਜਿੱਤਿਆ। 1992 ਵਿਚ 25 ਮਾਰਚ ਨੂੰ ਇਮਰਾਨ ਨੇ ਇੰਗਲੈਂਡ ਦੇ ਖਿਲਾਫ਼ ਅਪਣਾ ਆਖਰੀ ਵਨਡੇ ਖੇਡਿਆ। ਯਾਨੀ ਇੰਗਲੈਂਡ ਦੇ ਖਿਲਾਫ਼ ਸ਼ੁਰੂ ਹੋਈ ਕਹਾਣੀ ਇੰਗਲੈਂਡ ਦੇ ਖਿਲਾਫ਼ ਹੀ ਖਤਮ ਹੋਈ। 1992 ਵਿਚ ਹੀ ਇਮਰਾਨ ਖਾਨ ਨੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿਤਾ।  

Imran Khan with JemimaImran Khan with Jemima

ਕ੍ਰਿਕੇਟ ਦੀ ਦੁਨੀਆਂ ਵਿਚ ਸਟਾਰਡਮ ਹਾਸਲ ਕਰ ਚੁਕੇ ਇਮਰਾਨ ਨੇ ਹੁਣ ਅਪਣੇ ਨਿਜੀ ਜੀਵਨ 'ਤੇ ਧਿਆਨ ਦੇਣਾ ਸ਼ੁਰੂ ਕੀਤਾ।  ਕ੍ਰਿਕੇਟ ਦੇ ਦੌਰਾਨ ਇਮਰਾਨ ਦੀ ਤਸਵੀਰ ਕਲਬਾਂ ਵਿਚ ਜਾਣ ਵਾਲੇ ਇਕ ਹਾਈਕਲਾਸ ਰੋਮੀਓ ਦੀ ਬਣ ਚੁੱਕੀ ਸੀ। 1995 ਵਿਚ ਇਮਰਾਨ ਨੇ ਬ੍ਰੀਟਿਸ਼ ਜਰਨਲਿਸਟ ਜੇਮੀਮਾ ਗੋਲਡਸਿੱਥਜ਼ ਦੇ ਨਾਲ ਨਿਕਾਹ ਕੀਤਾ। ਇਹ ਰਿਸ਼ਤਾ 9 ਸਾਲਾਂ ਤੱਕ ਚਲਿਆ ਅਤੇ 2004 ਵਿਚ ਤਲਾਕ ਹੋ ਗਿਆ। 2014 ਵਿਚ ਇਮਰਾਨ ਖਾਨ ਨੇ ਦੂਜਾ ਵਿਆਹ ਕੀਤਾ। ਟੀਵੀ ਐਂਕਰ ਰੇਹਮ ਖਾਨ ਇਮਰਾਨ ਦੀ ਦੂਜੀ ਬੇਗਮ ਬਣੀ।

Imran Khan with RehamImran Khan with Reham

ਫਿਲਹਾਲ ਰੇਹਮ ਖਾਨ ਕਾਫ਼ੀ ਚਰਚਾ ਵਿਚ ਹਨ। ਉਨ੍ਹਾਂ ਨੇ ਸਿਰਫ 10 ਮਹੀਨੇ ਚੱਲੇ ਵਿਆਹ ਦੇ ਦੌਰਾਨ ਇਮਰਾਨ ਖਾਨ 'ਤੇ ਯੋਨ ਸ਼ੋਸ਼ਣ ਤੱਕ ਦੇ ਇਲਜ਼ਾਮ ਲਗਾਏ ਹਨ। ਰੇਹਮ ਨੇ ਇਕ ਕਿਤਾਬ ਲਿਖੀ ਹੈ, ਜਿਸ ਵਿਚ ਇਮਰਾਨ ਨੂੰ ਲੈ ਕੇ ਹਰ ਤਰ੍ਹਾਂ ਦੇ ਖੁਲਾਸਿਆਂ ਦਾ ਦਾਅਵਾ ਕੀਤਾ ਗਿਆ ਹੈ। ਇਮਰਾਨ ਖਾਨ ਨੇ ਫ਼ਰਵਰੀ 2018 ਵਿਚ ਤੀਜਾ ਵਿਆਹ ਕੀਤਾ। ਇਸ ਵਾਰ ਉਨ੍ਹਾਂ ਨੇ ਬੁਸ਼ਰਾ ਮਾਨਿਕਾ ਨਾਲ ਨਿਕਾਹ ਕੀਤਾ।  ਬੁਸ਼ਰਾ ਮਾਨਿਕਾ ਇਮਰਾਨ ਦੀ ਧਾਰਮਿਕ ਗੁਰੂ ਮੰਨੀ ਜਾਂਦੀ ਸੀ। ਬੁਸ਼ਰਾ ਨੇ ਇਮਰਾਨ ਨਾਲ ਵਿਆਹ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਲਈ ਤੀਜਾ ਵਿਆਹ ਜ਼ਰੂਰੀ ਹੈ।

Imran KhanImran Khan

ਹੁਣ ਲੱਗਦਾ ਹੈ ਕਿ ਬਤੌਰ ਧਾਰਮਿਕ ਗੁਰੂ ਬੁਸ਼ਰਾ ਦੀ ਭਵਿੱਖਵਾਣੀ ਇਮਰਾਨ ਦੀ ਪਤਨੀ ਬਣਨ ਤੋਂ ਬਾਅਦ ਠੀਕ ਸਾਬਤ ਹੋਣ ਜਾ ਰਹੀ ਹੈ। ਇਮਰਾਨ ਖਾਨ ਦਾ ਰਾਜਨੀਤਕ ਸਫ਼ਰ 1996 ਵਿਚ ਤਹਿਰੀਕ-ਏ-ਇੰਸਾਫ ਨਾਮ ਦੀ ਪਾਰਟੀ ਬਣਾਉਣ ਤੋਂ ਸ਼ੁਰੂ ਹੋਇਆ। 1997 ਵਿਚ ਉਹ ਅਪਣਾ ਪਹਿਲਾ ਚੋਣ ਹਾਰ ਗਏ। ਫਿਰ ਉਨ੍ਹਾਂ ਨੇ 2002 ਦਾ ਚੋਣ ਲੜਿਆ। ਉਨ੍ਹਾਂ ਦੀ ਪਾਰਟੀ ਦੇ ਵਲੋਂ ਬਸ ਉਨ੍ਹਾਂ ਨੂੰ ਹੀ ਜਿੱਤ ਮਿਲੀ। ਨਵੰਬਰ 2007 ਵਿਚ ਜਦੋਂ ਮੌਜੂਦਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੇ ਐਮਰਜੈਂਸੀ ਦਾ ਐਲਾਨ ਕੀਤਾ ਤਾਂ ਇਮਰਾਨ ਨੂੰ ਵੀ ਜੇਲ੍ਹ ਜਾਣਾ ਪਿਆ।

Imran Khan Imran Khan

ਇਮਰਾਨ ਖਾਨ ਨੇ 2008 ਦੇ ਚੋਣਾਂ ਦਾ ਬਾਈਕਾਟ ਕੀਤਾ। ਇਮਰਾਨ ਖਾਨ ਨੇ 2013 ਵਿਚ ਨਵਾਂ ਪਾਕਿਸਤਾਨ ਦਾ ਨਾਅਰਾ ਦਿਤਾ। ਇਮਰਾਨ ਨੇ ਪਾਕਿਸਤਾਨ ਦੇ ਤਾਕਤਵਰ ਰਾਜਨੀਤਕ ਪਰਵਾਰਾਂ ਸ਼ਰੀਫ ਅਤੇ ਭੁੱਟੋ ਪਰਵਾਰ ਦੇ ਖਿਲਾਫ਼ ਪਹਿਲਕਾਰ ਪ੍ਚਾਰ ਕੀਤਾ। ਪਨਾਮਾ ਲੀਕਸ ਵਿਚ ਨਾਮ ਆਉਣ 'ਤੇ ਇਮਰਾਨ ਦੇ ਨਿਸ਼ਾਨੇ 'ਤੇ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਪਾਰਟੀ ਪੀਐਮਐਲ ਨਵਾਜ਼ ਰਹੀ। ਹੁਣ ਜੇਕਰ ਇਮਰਾਨ ਪ੍ਰਧਾਨ ਮੰਤਰੀ ਬਣੇ ਤਾਂ ਇਕ ਤਰ੍ਹਾਂ ਨਾਲ ਇਹ ਸ਼ਰੀਫ ਅਤੇ ਭੁੱਟੋ ਪਰਵਾਰ ਤੋਂ ਬਾਅਦ ਹੁਣ ਨਿਆਜੀ ਪਰਵਾਰ ਦੀ ਸਿਆਸਤ ਦਾ ਦੌਰ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM
Advertisement