
ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼....
ਇਸਲਾਮਾਬਾਦ : ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ। ਲਾਹੌਰ ਵਿਚ ਜੰਮੇ, ਆਕਸਫੋਰਡ ਵਿਚ ਪੜ੍ਹੇ, ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਕਪਤਾਨ, 3 ਵਿਆਹ ਅਤੇ ਭਾਰਤੀ ਉਪ ਮਹਾਦੀਪ ਵਿਚ ਪਲੇਬੋਆ ਦੇ ਅਕਸ ਵਾਲੇ ਇਮਰਾਨ ਖ਼ਾਨ ਕੀ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ? ਪਾਕਿਸਤਾਨ ਦੇ ਉੁਦਾਰਵਾਦੀ ਧੜੇ ਦੇ ਵਿਚਕਾਰ 'ਤਾਲਿਬਾਨ ਖ਼ਾਨ' ਦੇ ਨਾਮ ਨਾਲ ਮਸ਼ਹੂਰ ਇਮਰਾਨ ਦਾ ਪੀਐਮ ਬਣਨਾ ਭਾਰਤ ਦੇ ਲਿਹਾਜ ਨਾਲ ਕਿਹੋ ਜਿਹਾ ਹੋਵੇਗਾ? ਕੀ ਭਾਰਤ ਨੂੰ ਨੁਕਸਾਨ ਹੋਣ ਜਾ ਰਿਹਾ ਹੈ? ਕੀ ਭਾਰਤ ਦੇ ਲਈ ਚਿੰਤਾ ਦੀ ਗੱਲ ਹੇ?
Imran Khanਇਮਰਾਨ ਖ਼ਾਨ ਅਤੇ ਤਾਲਿਬਾਨ ਖ਼ਾਨ ਦਾ ਕੀ ਕੁਨੈਕਸ਼ਨ ਹੈ? ਅਜਿਹੇ ਸਵਾਲ ਹੁਣ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇਨ੍ਹਾਂ ਸਵਾਲਾਂ ਦੇ ਚਲਦਿਆਂ ਪਾਕਿਸਤਾਨੀ ਮੀਡੀਆ ਦੇ ਇਕ ਧੜੇ ਵਲੋਂ ਦੋਸ਼ ਲਗਾਉਣੇ ਸ਼ੁਰੂ ਕਰ ਦਿਤੇ ਗਏ ਹਨ ਕਿ ਇਮਰਾਨ ਦੀ ਮਜ਼ਬੂਤੀ ਦੇਖ ਕੇ ਭਾਰਤ ਵਿਚ ਉਨ੍ਹਾਂ ਵਿਰੁਧ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਹੁਣ ਇਸ ਵਿਚ ਕੋਈ ਸ਼ੱਕ ਨਹੀਂ ਰਹਿ ਗਿਆ ਹੈ ਕਿ ਇਮਰਾਨ ਖ਼ਾਨ ਨੇ ਨਵਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਪੀਐਮਐਲ ਨਵਾਜ਼ ਨੂੰ ਪਿੱਛੇ ਛੱਡ ਦਿਤਾ ਹੈ। ਜੇਕਰ ਚੋਣ ਰੈਲੀਆਂ ਵਿਚ ਇਮਰਾਨ ਦੇ ਭਾਸ਼ਣਾਂ ਦੀ ਪੜਤਾਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਭਾਰਤ ਪ੍ਰਤੀ ਰੁਖ਼ ਸਾਫ਼ ਹੋ ਜਾਂਦਾ ਹੈ।
Imran Khan Rallyਨਵਾਜ਼ ਸ਼ਰੀਫ਼ ਦੀ ਪਾਰਟੀ ਨੇ ਇਮਰਾਨ 'ਤੇ ਦੋਸ਼ ਲਗਾਇਆ ਕਿ ਫ਼ੌਜ ਅਤੇ ਆਈਐਸਆਈ ਦੇ ਨਾਲ ਮਿਲ ਕੇ ਉਹ ਗ਼ਲਤ ਤਰੀਕੇ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਨ। ਚੋਣ ਦੇ ਲਈ ਵੋਟਿੰਗ ਤੋਂ ਠੀਕ ਪਹਿਲਾਂ ਇਮਰਾਨ ਨੇ ਇਸ ਨੂੰ ਮੁੱਦਾ ਬਣਾਇਆ ਅਤੇ ਕਿਹਾ ਕਿ ਨਵਾਜ਼ ਸ਼ਰੀਫ਼ ਭਾਰਤ ਦੇ ਵਿਰੁਧ ਬਹੁਤ ਸਾਫ਼ਟ ਹਨ। ਇਮਰਾਨ ਨੇ ਲੋਕਾਂ ਨੂੰ ਇਹ ਕਹਿੰਦੇ ਹੋਏ ਉਕਸਾਇਆ ਕਿ 'ਭਾਰਤ ਅਤੇ ਮੋਦੀ ਨੂੰ ਨਵਾਜ਼ ਪਿਆਰੇ ਹਨ ਪਰ ਉਹ ਸਾਡੀ ਫ਼ੌਜ ਨਾਲ ਨਫ਼ਰਤ ਕਰਦੇ ਹਨ। ਹੁਣ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇਕਰ ਇਮਰਾਨ ਸੱਤਾ ਵਿਚ ਆਇਆ ਤਾਂ ਪਾਕਿਸਤਾਨ ਦੇ ਲਈ ਕੰਮ ਕਰੇਗਾ।'
Imran Khanਇਮਰਾਨ ਖ਼ਾਨ ਇਸ ਤੋਂ ਪਹਿਲਾਂ ਵੀ ਨਵਾਜ਼ ਸ਼ਰੀਫ਼ ਨੂੰ ਆਧੁਨਿਕ ਮੀਰ ਜਾਫ਼ਰ ਕਹਿ ਮੋਦੀ ਦੀ ਭਾਸ਼ਾ ਬੋਲਣ ਵਾਲਾ ਦੱਸ ਚੁੱਕੇ ਹਨ। ਇਮਰਾਨ ਨੇ ਅਪਣੀ ਪੂਰੀ ਮੁਹਿੰਮ ਵਿਚ ਕਾਫ਼ੀ ਜ਼ਬਰਦਸਤ ਤਰੀਕੇ ਨਾਲ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਭਾਰਤ ਨੂੰ ਕਸ਼ਮੀਰ ਹਿੰਸਾ ਦਾ ਜ਼ਿੰਮੇਵਾਰ ਦਸਿਆ ਹੈ। ਇਥੋਂ ਤਕ ਕਿ ਭਾਰਤ ਦੀ ਸਰਜੀਕਲ ਸਟ੍ਰਾਇਕ ਤੋਂ ਬਾਅਦ ਇਮਰਾਨ ਨੇ ਕਾਫ਼ੀ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਸੀ ਕਿ ਮੈਂ ਨਵਾਜ਼ ਸ਼ਰੀਫ਼ ਨੂੰ ਦੱਸਾਂਗਾ ਕਿ ਮੋਦੀ ਨੂੰ ਕਿਵੇਂ ਜਵਾਬ ਦੇਣਾ ਹੈ।
ਹੁਣ ਜਿਸ ਤਰ੍ਹਾਂ ਇਮਰਾਨ ਨੇ ਭਾਰਤ ਦੇ ਵਿਰੁਧ ਪਾਕਿਸਤਾਨੀ ਜਨਤਾ ਨੂੰ ਅਪਣਾ ਸਟੈਂਡ ਦਿਖਾਇਆ ਹੈ, ਉਹ ਇਸੇ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਗੁਆਂਢੀ ਮੁਲਕ ਦੇ ਪ੍ਰਤੀ ਉਨ੍ਹਾਂ ਦੀ ਨੀਤੀ ਭਾਰਤ ਦੇ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।
Nawaz Sharif, Bilawal Bhutto and Imran Khanਪਾਕਿਸਤਾਨ ਵਿਚ ਵੀ ਇਕ ਉਦਾਰਵਾਦੀ ਧੜਾ ਵਸਦਾ ਹੈ। ਇਸ ਉਦਾਰਵਾਦੀ ਧੜੇ ਦੇ ਵਿਚਕਾਰ ਪਿਛਲੇ ਕੁੱਝ ਸਾਲਾਂ ਤੋਂ ਇਮਰਾਨ ਖ਼ਾਨ 'ਤਾਲਿਬਾਨ ਖ਼ਾਨ' ਦੇ ਨਾਮ ਤੋਂ ਵੀ ਜਾਣੇ ਜਾਂਦੇ ਹਨ। ਦਰਅਸਲ ਪਾਕਿਸਤਾਨ ਦੇ ਕੱਟੜਪੰਥੀ ਧੜਿਆਂ ਦਾ ਸਮਰਥਨ ਕਰਨ ਦੀ ਵਜ੍ਹਾ ਨਾਲ ਇਮਰਾਨ ਨੂੰ ਇਹ ਨਵਾਂ ਨਾਮ ਮਿਲਿਆ ਹੈ। ਇਮਰਾਨ ਦੀ ਇਸ ਤਰ੍ਹਾਂ ਦੀ ਰਾਜਨੀਤੀ ਨਵੀਂ ਨਹੀਂ ਹੈ। 2013 ਵਿਚ ਅਮਰੀਕੀ ਡ੍ਰੋਨ ਹਮਲੇ ਵਿਚ ਤਹਿਰੀਕ ਏ ਤਾਲਿਬਾਨ ਪਾਕਿਸਤਾਨ (ਟੀਟੀਪੀ) ਦਾ ਕਮਾਂਡਰ ਵਲੀ ਉਰ ਰਹਿਮਾਨ ਮਾਰਿਆ ਗਿਆ ਸੀ। ਉਸ ਸਮੇਂ ਇਮਰਾਨ ਨੇ ਉਸ ਨੂੰ ਸ਼ਾਂਤੀ ਸਮਰਥਕ ਦੇ ਖ਼ਿਤਾਬ ਨਾਲ ਨਿਵਾਜ਼ਿਆ ਸੀ।
Imran Khanਇਮਰਾਨ ਦਾ ਤਾਲਿਬਾਨ ਪ੍ਰੇਮ ਪਿਛਲੇ ਸਾਲਾਂ ਵਿਚ ਇਸ ਕਦਰ ਜਨਤਕ ਰਿਹਾ ਹੈ ਕਿ ਗਾਰਜ਼ੀਅਨ ਦੀ ਰਿਪੋਰਟ ਮੁਤਾਬਕ ਉਤਰ ਪੱਛਮ ਸੂਬੇ ਖੈਬਰ ਪਖਤੂਨਖਵਾ ਵਿਚ ਉਨ੍ਹਾਂ ਦੀ ਸੂਬਾਈ ਗਠਜੋੜ ਸਰਕਾਰ ਨੇ 2017 ਵਿਚ ਹੱਕਾਨੀ ਮਦੱਰਸੇ ਨੂੰ 30 ਲੱਖ ਡਾਲਰ ਦੀ ਮਦਦ ਕੀਤੀ ਸੀ। ਹੱਕਾਨੀ ਮਦੱਰਸੇ ਨੂੰ ਇਕ ਤਰ੍ਹਾਂ ਨਾਲ ਤਾਲਿਬਾਨ ਦਾ ਬੈਕ ਬੋਨ ਕਿਹਾ ਜਾਂਦਾ ਹੈ। ਸਾਬਕਾ ਤਾਲਿਬਾਨ ਚੀਫ਼ ਮੁੱਲਾਂ ਉਮਰ ਸਮੇਤ ਹੋਰ ਨੇਤਾਵਾਂ ਨੇ ਇੱਥੋਂ ਹੀ ਸਿੱਖਿਆ ਹਾਸਲ ਕੀਤੀ ਸੀ। ਇਸ ਦੇ ਨਾਲ ਹੀ ਇਮਰਾਨ ਨੂੰ ਫੌਜ ਦਾ ਪਸੰਦੀਦਾ ਨੇਤਾ ਵੀ ਮੰਨਿਆ ਜਾ ਰਿਹਾ ਹੈ।
Imran Khanਅਜਿਹੇ ਵਿਚ ਇਸ ਗੱਲ ਦਾ ਸ਼ੱਕ ਹੈ ਕਿ ਇਮਰਾਨ ਦੇ ਹੱਥ ਵਿਚ ਜੇਕਰ ਸੱਤਾ ਆਈ ਤਾਂ ਪਾਕਿਸਤਾਨ ਵਿਚ ਕੱਟੜਪੰਥੀਆਂ ਨੂੰ ਮਜ਼ਬੂਤੀ ਮਿਲੇਗੀ। ਇਹ ਕੱਟੜਪੰਥੀ ਪਾਕਿਸਤਾਨ ਵਿਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਅਜਿਹੇ ਵਿਚ ਇਨ੍ਹਾਂ ਦੇ ਮਜ਼ਬੁਤ ਹੋਣ ਦਾ ਸ਼ੱਕ ਮਹਿਜ਼ ਹੀ ਭਾਰਤ ਲਈ ਖ਼ਤਰਨਾਕ ਨਜ਼ਰ ਆ ਰਿਹਾ ਹੈ। ਇਮਰਾਨ ਖ਼ਾਨ ਦੇ ਉਲਟ ਨਵਾਜ਼ ਸ਼ਰੀਫ਼ ਭਾਰਤ ਦੇ ਨਾਲ ਗੱਲਬਾਤ ਦੇ ਪੱਖ ਵਿਚ ਰਹੇ ਹਨ। ਭਾਰਤ ਵਿਚ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਨਵਾਜ਼ ਸ਼ਰੀਫ਼ ਉਨ੍ਹਾਂ ਨੇਤਾਵਾਂ ਵਿਚ ਸ਼ਾਮਲ ਸਨ, ਜੋ ਸਹੁੰ ਚੁਕ ਸਮਾਗਮ ਵਿਚ ਆਏ।