
ਨਵਤੇਜ ਗੁੱਗੂ ਦਾ ਮੁੜ ਭਰਿਆ ਮੰਨ
ਬਟਾਲਾ:ਪਿਛਲੇ ਦਿਨੀਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਤੋਂ ਬਾਅਦ ਚਰਚਾ ਵਿਚ ਆਏ ਨਵਤੇਜ ਗੁੱਗੂ ਦਾ ਇੱਕ ਵਾਰ ਫਿਰ ਦਰਦ ਛਲਕਿਆ ਜਿੱਥੇ ਨਵਤੇਜ ਨੇ ਲਾਈਵ ਹੋ ਆਪਣੇ ਦਰਦ ਬਿਆਨ ਕਰਦਿਆਂ ਆਖਿਆ ਕਿ, “ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਓਹ ਲੋਕਾਂ ਦੀ ਸੇਵਾ ਕਰ ਰਹੇ ਹਨ। ਪਰ ਪ੍ਰਸ਼ਾਸਨ ਓਨ੍ਹਾਂ ਨਾ ਦਾ ਸਾਥ ਦੇਣ ਦੀ ਬਜਾਏ ਧੱਕੇਸ਼ਹੀ ਕਰ ਰਿਹਾ।
Navtej Humanity Hospital
ਨਵਤੇਜ ਗੁੱਗੂ ਨੇ ਕਿਹਾ ਕਿ ਇਸ ਹਸਪਤਾਲ ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਇਹ ਗਲਤ ਥਾਂ ਤੇ ਬਣਾਈ ਗਈ ਹੈ ਕਿਉਂ ਕਿ ਇਸ ਦੇ ਨੇੜੇ ਪਾਰਕ ਹੈ। ਪਿਛਲੀ ਘਟਨਾ ਕਾਰਨ ਇਸ ਹਸਪਤਾਲ ਦਾ ਸਟਾਫ ਡਰਿਆ ਹੋਇਆ ਹੈ ਇਸ ਲਈ ਅੱਧੇ ਨਾਲੋਂ ਵੀ ਅੱਧਾ ਸਟਾਫ ਆ ਰਿਹਾ ਹੈ।”
Navtej Humanity Hospital
ਪਰ ਫਿਰ ਵੀ ਉਹਨਾਂ ਵੱਲੋਂ ਮਰੀਜ਼ਾਂ ਦੀ ਸੇਵਾ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਉਹ ਮਰੀਜ਼ਾਂ ਦਾ ਇਲਾਜ ਵੀ ਸਹੀ ਤਰੀਕੇ ਨਾਲ ਕਰ ਰਹੇ ਹਨ। 100 ਰੁਪਏ ਤੋਂ ਇਸ ਬਿਲਡਿੰਗ ਦਾ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਇਹ ਕਰੋੜਾਂ ਦੀ ਬਣ ਚੁੱਕੀ ਹੈ।
Navtej Singh Guggu
ਇਹ ਸਿਰਫ ਬਿਲਡਿੰਗ ਹੀ ਨਹੀਂ ਹੈ ਇਸ ਵਿਚ ਕੰਮ ਵੀ ਚਲ ਰਿਹਾ ਹੈ। ਮਰੀਜ਼ਾਂ ਦਾ ਇਲਾਜ ਵੀ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੈ। ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਡਰਾ ਧਮਕਾ ਕੇ ਗੱਡੀਆਂ ਵਿਚ ਸੁੱਟਿਆ ਤੇ ਫਿਰ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।
Navtej Singh Guggu
ਉਹਨਾਂ ਅੱਗੇ ਕਿਹਾ ਕਿ, “ਜਿਹੜਾ ਸਟਾਫ ਇਸ ਹਸਤਪਾਲ ਵਿਚ ਕੰਮ ਕਰਦਾ ਸੀ ਉਸ ਨੂੰ ਵੀ ਪ੍ਰਸ਼ਾਸਨ ਨੇ ਧਮਕੀਆਂ ਦਿੱਤੀਆਂ ਕਿ ਉਹ ਇਸ ਹਸਪਤਾਲ ਵਿਚ ਕੰਮ ਨਹੀਂ ਕਰਨਗੇ। ਜੇ ਉਹਨਾਂ ਨੇ ਵਿਦੇਸ਼ ਵਿਚ ਅਜਿਹਾ ਹਸਪਤਾਲ ਖੋਲ੍ਹਿਆ ਹੁੰਦਾ ਤਾਂ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ ਪਰ ਭਾਰਤ ਵਿਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ।”
Navtej Singh Guggu
ਦੱਸ ਦੇਈਏ ਕਿ ਪਿਛਲੇ ਦਿਨੀਂ ਪ੍ਰਸ਼ਾਸਨ ਨੇ ਨਵਤੇਜ ਨੂੰ ਹਸਪਤਾਲ ਵਿਚੋਂ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਇਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ਾਂ ਤੋਂ ਵੀ ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਗੁਜ਼ਾਰ ਦੀ ਨਿਖੇਧੀ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।