
ਜਿਸ ਦਿਨ ਉਹਨਾਂ ਨੂੰ ਜੂਡੀਸ਼ੀਅਲ ਰਿਮਾਂਡ ਵਿਚ ਭੇਜਿਆ ਗਿਆ...
ਬਟਾਲਾ: ਦਰਅਸਲ ਨਵਤੇਜ ਗੁੱਗੂ ਨੂੰ ਚਾਹੁਣ ਵਾਲਿਆਂ ਲਈ ਇਕ ਖੁਸ਼ਖਬਰੀ ਹੈ। ਜੀ ਹਾਂ ਨਵਤੇਜ ਜਲਦ ਹੀ ਰਿਹਾਅ ਹੋਣ ਜਾ ਰਿਹਾ ਹੈ। ਦਰਅਸਲ ਨਵਤੇਜ ਦੇ ਵਕੀਲ ਨੇ ਦਸਿਆ ਕਿ ਨਵਤੇਜ ਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵਕੀਲ ਨੇ ਕਿਹਾ ਕਿ ਨਵਤੇਜ ਸਿੰਘ ਗੁੱਗੂ ਦੀ ਜਿਹੜੀ ਐਪਲੀਕੇਸ਼ਨ ਬੇਲ ਸੀ ਉਹ 437 ਸੀਆਰਪੀਸੀ ਤਹਿਤ ਮਾਣਯੋਗ ਅਦਾਲਤ ਸ਼੍ਰੀ ਬਿਕਰਮਦੀਪ ਜੱਜ ਦੇ ਕੋਰਟ ਵਿਚ ਬਟਾਲਾ ਵਿਖੇ ਫਾਈਲ ਕੀਤੀ ਸੀ।
Navtej Singh Guggu
ਜਿਸ ਦਿਨ ਉਹਨਾਂ ਨੂੰ ਜੂਡੀਸ਼ੀਅਲ ਰਿਮਾਂਡ ਵਿਚ ਭੇਜਿਆ ਗਿਆ ਸੀ ਉਸੇ ਦਿਨ ਫਾਈਲ ਦਰਜ ਕਰ ਦਿੱਤੀ ਗਈ ਸੀ। ਅੱਜ ਮਾਣਯੋਗ ਅਦਾਲਤ ਨੇ ਬੇਲ ਦੀ ਸੁਣਵਾਈ ਕਰਦਿਆਂ ਹੋਇਆਂ ਬੇਲ ਤੇ ਰਿਹਾਅ ਹੋਣ ਲਈ ਹੁਕਮ ਜਾਰੀ ਕੀਤੇ ਹਨ। ਉਧਰ ਨਵਤੇਜ ਸਿੰਘ ਦੀ ਮਾਂ ਨੇ ਅਪਣੇ ਪੁੱਤ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਤਾਂ ਲੋਕਾਂ ਦੀ ਸੇਵਾ ਕਰ ਲਈ ਇਹ ਸਭ ਕਰ ਰਿਹਾ ਸੀ।
Court
ਉਸ ਕੋਲ ਨਾ ਤਾਂ ਪੈਸੇ ਦੀ ਕਮੀ ਹੈ ਤੇ ਨਾ ਹੀ ਕਿਸੇ ਹੋਰ ਚੀਜ਼ ਦੀ। ਪਰ ਪੁਲਿਸ ਅਤੇ ਸਰਕਾਰ ਨੇ ਉਸ ਨਾਲ ਸਰਾਸਰ ਹੀ ਧੱਕਾ ਕੀਤਾ ਹੈ ਜੋ ਕਿ ਬਹੁਤ ਹੀ ਨਿੰਦਾਜਨਕ ਗੱਲ ਹੈ। ਉਸ ਦੀ ਜ਼ਮਾਨਤ ਤੇ ਹਰ ਵਾਰ ਰੋਕ ਲਗਾ ਦਿੱਤੀ ਗਈ ਤੇ ਉਸ ਤੇ ਕਈ ਝੂਠੇ ਪਰਚੇ ਦਰਜ ਕੀਤੇ ਗਏ। ਖੈਰ ਸਿਰਫ ਨਵਤੇਜ ਦੀ ਮਾਂ ਹੀ ਨਹੀਂ ਸਗੋਂ ਹੋਰ ਵੀ ਕਈ ਲੋਕ ਨੇ ਜੋ ਨਵਤੇਜ ਦੀ ਰਿਹਾਈ ਦੀ ਦੁਆ ਕਰ ਰਹੇ ਹਨ ਕਿਉਂ ਕਿ ਨਵਤੇਜ ਨੇ ਹੁਣ ਤਕ ਗਰੀਬਾਂ ਦੀ ਲੋਕ ਭਲਾਈ ਦਾ ਕੰਮ ਕੀਤਾ ਹੈ।
Bikramjit Singh
ਦਸ ਦਈਏ ਕਿ ਬਟਾਲਾ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਨਵਤੇਜ ਸਿੰਘ ਗੱਗੂ ਸਮੇਤ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਨਵਤੇਜ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਪੁਲਸ ਨੇ ਰਿਮਾਂਡ ਤੋਂ ਬਾਅਦ 13 ਜੁਲਾਈ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਸੀ। ਵਕੀਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ ’ਚ ਗੱਗੂ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਜਿਸ ਦੀ ਸੁਣਵਾਈ ਕਰਦੇ ਹੋਏ ਅੱਜ ਬਟਾਲਾ ਅਦਾਲਤ ਵਲੋਂ ਨਵਤੇਜ ਦੀ ਜਮਾਨਤ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।
Navtej Singh Guggu's Mother
ਦਸ ਦਈਏ ਕਿ ਪਿਛਲੇ ਦਿਨੀਂ ਨਵਤੇਜ ਸਿੰਗ ਗੱਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਲਗਤਾਰ ਨਵਤੇਜ ਦੀ ਗ੍ਰਿਫਤਾਰੀ ਨੂੰ ਲੈ ਪ੍ਰਸ਼ਾਸਨ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ।
Navtej Singh Guggu
ਉਸੇ ਤਰ੍ਹਾਂ ਹੁਣ ਮੁਕਤਸਰ ਸਾਹਿਬ ਤੋਂ ਨਵਤੇਜ ਦੇ ਹੱਕ 'ਚ ਆਏ ਸਾਬਕਾ ਐੱਸਐੱਸਐਚਓ ਕ੍ਰਿਸ਼ਨ ਲਾਲ ਨੇ ਨਵਤੇਜ ਦੀ ਗ੍ਰਿਫਤਾਰੀ ਨੂੰ ਲੈ ਜਿੱਥੇ ਪੁਲਸ ਪ੍ਰਸ਼ਾਸਨ ਤੇ ਸਵਾਲ ਖੜੇ ਕੀਤੇ ਓਥੇ ਹੀ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਨੂੰ ਵੀ ਆੜੇ ਹੱਥੀਂ ਲਿਆ। ਕ੍ਰਿਸ਼ਨ ਲਾਲ ਨੇ ਨਵਤੇਜ ਦੇ ਹੱਕ ਵਿਚ ਮੈ ਹਾਂ ਨਵਤੇਜ ਦਾ ਨਾਅਰਾ ਲਗਾ ਕੇ ਸੰਗਰਸ਼ ਵਿੱਢਣ ਦੇ ਚੇਤਾਵਨੀ ਦੇ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।