
ਕੈਨੇਡਾ ਦੇ ਸ਼ਹਿਰ ਸਰੀ 'ਚ ਜਲੰਧਰ ਦੇ ਲਾਂਬੜਾ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਲਾਸ਼ ਮਿਲਣ ਤੋਂ ਬਾਅਦ...
ਜਲੰਧਰ: ਕੈਨੇਡਾ ਦੇ ਸ਼ਹਿਰ ਸਰੀ 'ਚ ਜਲੰਧਰ ਦੇ ਲਾਂਬੜਾ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਲਾਸ਼ ਮਿਲਣ ਤੋਂ ਬਾਅਦ ਉਥੋਂ ਇਕ 18 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੈਨੇਡਾ ਦੇ ਇਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਕੈਨੇਡਾ ਪੁਲਸ ਨੂੰ ਪ੍ਰਭਲੀਨ ਦੀ ਰੈਂਟਿਡ ਅਕੰਮੋਡੇਸ਼ਨ ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ ਇਕ 18 ਸਾਲਾ ਨੌਜਵਾਨ ਦੀ ਵੀ ਲਾਸ਼ ਬਰਾਮਦ ਹੋਈ ਹੈ।
Prabhleen Family
ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਸ਼ੁਰੂਆਤੀ ਜਾਂਚ 'ਚ ਪੁਲਸ ਦਾ ਇਹ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਇਕ-ਦੂਜੇ ਨੂੰ ਜਾਣਦੇ ਸਨ। ਪੋਰਟਲ ਦਾ ਦਾਅਵਾ ਹੈ ਕਿ ਕੈਨੇਡਾ ਪੁਲਸ ਜਲਦੀ ਹੀ ਹੱਤਿਆ ਦੇ ਮਾਮਲੇ 'ਚ ਖੁਲਾਸਾ ਕਰ ਸਕਦੀ ਹੈ। ਜਲੰਧਰ ਸ਼ਹਿਰ 'ਚ ਰਹਿਣ ਵਾਲੀ ਪ੍ਰਭਲੀਨ 2016 ਨੂੰ ਕੈਨੇਡਾ 'ਚ ਪੜ੍ਹਾਈ ਕਰਨ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੇ ਉਥੇ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ।
Prabhleen Kaur
24 ਨਵੰਬਰ 2019 ਨੂੰ ਕਿਸੇ ਨੇ ਪ੍ਰਭਲੀਨ ਦੀ ਹੱਤਿਆ ਕਰ ਦਿੱਤੀ ਸੀ। ਇਸ ਦੀ ਸੂਚਨਾ ਕੈਨੇਡਾ ਪੁਲਸ ਵੱਲੋਂ ਪ੍ਰਭਲੀਨ ਦੇ ਪਰਵਾਰ ਨੂੰ ਦਿੱਤੀ ਗਈ। ਮ੍ਰਿਤਕਾ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਵੇਂ ਆਪਣੀ ਧੀ ਦੀ ਮ੍ਰਿਤਕ ਦੇਹ ਭਾਰਤ ਲਿਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਪੁਲਸ ਨੇ ਸੱਚਾਈ ਦਾ ਪਤਾ ਲਗਾਉਣ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ।