
ਮੇਜਬਾਨ ਭਾਰਤ ਸ਼ਨੀਵਾਰ ਨੂੰ ਪੂਲ-ਸੀ ਦੇ ਆਖਰੀ ਮੈਚ ਵਿਚ ਕਨੇਡਾ ਨੂੰ ਹਰਾ ਕੇ ਪੁਰਸ਼ ਹਾਕੀ......
ਨਵੀਂ ਦਿੱਲੀ (ਭਾਸ਼ਾ): ਮੇਜਬਾਨ ਭਾਰਤ ਸ਼ਨੀਵਾਰ ਨੂੰ ਪੂਲ-ਸੀ ਦੇ ਆਖਰੀ ਮੈਚ ਵਿਚ ਕਨੇਡਾ ਨੂੰ ਹਰਾ ਕੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਕੁਆਟਰ ਫਾਇਨਲ ਵਿਚ ਜਗ੍ਹਾ ਬਣਾਉਣ ਉਤਰੇਗਾ। ਇਹ ਮੁਕਾਬਲਾ ਸ਼ਾਮ 7.00 ਵਜੇ ਤੋਂ ਹੋਵੇਗਾ। ਇਸ ਤੋਂ ਪਹਿਲਾਂ ਪੂਲ-ਸੀ ਦੇ ਹੋਰ ਮੈਚਾਂ ਵਿਚ ਬੇਲਜਿਅਮ ਦਾ ਸਾਹਮਣਾ ਦੱਖਣ ਅਫਰੀਕਾ ਨਾਲ ਹੋਵੇਗਾ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਪੂਲ-ਸੀ ਵਿਚ ਚਾਰ ਅੰਕ ਲੈ ਕੇ ਸਿਖਰ ਉਤੇ ਹੈ। ਉਥੇ ਹੀ, ਓਲੰਪਿਕ ਸਿਲਵਰ ਤਗਮਾ ਜੇਤੂ ਬੇਲਜਿਅਮ ਦੇ ਵੀ ਚਾਰ ਅੰਕ ਹਨ, ਪਰ ਭਾਰਤ ਦਾ ਗੋਲ ਐਵਰੇਜ ਬਿਹਤਰ ਹੈ। ਭਾਰਤ ਦਾ ਗੋਲ ਐਵਰੇਜ ਪਲਸ ਪੰਜ ਹੈ, ਜਦੋਂ ਕਿ ਬੇਲਜਿਅਮ ਦਾ ਪਲਸ ਇਕ ਹੈ।
India Team
ਕਨੇਡਾ ਅਤੇ ਦੱਖਣ ਅਫਰੀਕਾ ਦੇ ਦੋ ਮੈਚਾਂ ਵਿਚ ਇਕ-ਇਕ ਅੰਕ ਹਨ, ਪਰ ਬਿਹਤਰ ਗੋਲ ਔਸਤ ਦੇ ਆਧਾਰ ਉਤੇ ਕਨੇਡਾ ਤੀਸਰੇ ਸਥਾਨ ਉਤੇ ਹੈ। ਭਾਰਤ ਨੇ ਪਹਿਲੇ ਮੈਚ ਵਿਚ ਦੱਖਣ ਅਫਰੀਕਾ ਨੂੰ 5-0 ਨਾਲ ਹਰਾਇਆ ਅਤੇ ਬੇਲਜਿਅਮ ਨੇ 2-2 ਨਾਲ ਡਰਾ ਖੇਡਿਆ। ਕਨੇਡਾ ਨੂੰ ਬੇਲਜਿਅਮ ਨੇ 2-1 ਨਾਲ ਹਰਾਇਆ ਅਤੇ ਕਨੇਡਾ ਨੇ ਦੱਖਣ ਅਫਰੀਕਾ ਨੂੰ 1-1 ਨਾਲ ਡਰਾ ਖੇਡਿਆ। ਪੂਲ ਵਿਚ ਹੁਣ ਵੀ ਸਾਰੀਆਂ ਟੀਮਾਂ ਲਈ ਦਰਵਾਜੇ ਖੁੱਲੇ ਹਨ, ਲਿਹਾਜਾ ਮੇਜਬਾਨ ਟੀਮ ਕੋਈ ਕਸਰ ਨਾ ਛੱਡਦੇ ਹੋਏ ਜਿੱਤ ਦਰਜ ਕਰਕੇ ਸਿੱਧੇ ਅੰਤਮ ਅੱਠ ਵਿਚ ਪੁੱਜਣਾ ਚਾਹੇਗੀ।
India Team
ਦੂਜੇ ਅਤੇ ਤੀਸਰੇ ਸਥਾਨ ਦੀਆਂ ਟੀਮਾਂ ਦੂਜੇ ਪੂਲ ਦੀ ਦੂਜੀ-ਤੀਜੀ ਟੀਮਾਂ ਨਾਲ ਕਰਾਸ ਓਵਰ ਖੇਡਣਗੀਆਂ, ਜਿਸ ਦੇ ਨਾਲ ਕੁਆਟਰ ਫਾਇਨਲ ਦੇ ਬਾਕੀ ਚਾਰ ਸਥਾਨ ਤੈਅ ਹੋਣਗੇ। ਰਿਕਾਰਡ ਅਤੇ ਫ਼ਾਰਮ ਨੂੰ ਦੇਖਦੇ ਹੋਏ ਭਾਰਤ ਦਾ ਪੱਖ ਭਾਰੀ ਲੱਗ ਰਿਹਾ ਹੈ, ਪਰ ਵੀਰਵਾਰ ਨੂੰ ਦੁਨੀਆ ਦੀ 20ਵੇਂ ਨੰਬਰ ਦੀ ਟੀਮ ਫ਼ਰਾਂਸ ਨੇ ਓਲੰਪਿਕ ਚੈਂਪੀਅਨ ਅਰਜਟੀਨਾ ਨੂੰ ਪੂਲ-ਏ ਦੇ ਮੁਕਾਬਲੇ ਵਿਚ ਹਰਾ ਦਿਤਾ, ਲਿਹਾਜਾ ਆਧੁਨਿਕ ਹਾਕੀ ਵਿਚ ਕੁਝ ਵੀ ਸੰਭਵ ਹੈ। ਭਾਰਤੀ ਟੀਮ ਰਿਓ ਓਲੰਪਿਕ 2016 ਦਾ ਪੂਲ ਮੈਚ ਨਹੀਂ ਭੁੱਲੀ ਹੋਵੇਗੀ, ਜਿਸ ਵਿਚ ਕਨੇਡਾ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਡਰਾ ਖੇਡਿਆ ਸੀ।
India Team
ਇਸ ਤੋਂ ਇਲਾਵਾ ਲੰਦਨ ਵਿਚ ਪਿਛਲੇ ਸਾਲ ਹਾਕੀ ਵਿਸ਼ਵ ਲੀਗ ਸੈਮੀਫਾਇਨਲ ਵਿਚ ਕਨੇਡਾ ਨੇ ਭਾਰਤ ਨੂੰ 3-2 ਨੂੰ ਹਰਾ ਕੇ ਪੰਜਵਾਂ ਸਥਾਨ ਹਾਸਲ ਕੀਤਾ ਸੀ। ਕਨੇਡਾ ਦੇ ਵਿਰੁਧ ਭਾਰਤ ਨੇ 2013 ਤੋਂ ਹੁਣ ਤੱਕ ਪੰਜ ਮੈਚ ਖੇਡੇ, ਤਿੰਨ ਜਿੱਤੇ, ਇਕ ਹਾਰਿਆ ਅਤੇ ਇਕ ਡਰਾ ਰਿਹਾ। ਕਨੇਡਾ ਨੇ ਉਝ ਪਹਿਲੇ ਮੈਚ ਵਿਚ ਬੇਲਜਿਅਮ ਨੂੰ ਜਿੱਤ ਲਈ ਛੋਲੇ ਚਬਾ ਦਿਤੇ ਸਨ। ਭਾਰਤੀ ਫਾਰਵਰਡ ਕਤਾਰ ਮਨਦੀਪ ਸਿੰਘ, ਸਿਮਰਨਜੀਤ ਸਿੰਘ, ਆਕਾਸ਼ਦੀਪ ਸਿੰਘ ਅਤੇ ਲਲਿਤ ਉਪਾਧੀਆਏ ਉਤੇ ਚੰਗੇ ਪ੍ਰਦਰਸ਼ਨ ਦਾ ਦਬਾਅ ਹੋਵੇਗਾ।