ਡਾ. ਅੰਬੇਦਕਰ 1927 ‘ਚ ਕੋਲੰਬੀਆ ਤੋਂ ਪੀਐਚਡੀ ਕਰਨ ਵਾਲੇ ਇਕਲੌਤੇ ਭਾਰਤੀ: ਮਨਪ੍ਰੀਤ ਬਾਦਲ
Published : Nov 27, 2019, 2:10 pm IST
Updated : Nov 27, 2019, 3:39 pm IST
SHARE ARTICLE
Manpreet Badal
Manpreet Badal

ਭਾਰਤ ਦੇ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਸੱਦ ਸੰਵਿਧਾਨ ਨਿਰਮਾਤਾ ਬਾਬਾ...

ਚੰਡੀਗੜ੍ਹ: ਭਾਰਤ ਦੇ ਸੰਵਿਧਾਨ ਦਿਵਸ ਮੌਕੇ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਸੱਦ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਨੂੰ ਯਾਦ ਕੀਤਾ। ਬਾਅਦ ਦੁਪਹਿਰ ਸ਼ੁਰੂ ਹੋਏ ਵਿਸ਼ੇਸ਼ ਇਜਲਾਸ ‘ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਤਹਿ ਦਿਲੋਂ ਤੇ ਰਸਮੀ ਤੌਰ ‘ਤੇ ਤਮਾਮ ਪੰਜਾਬ ਅਸੈਂਬਲੀ ਦੇ ਮੈਂਬਰਾਂ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਸਪੀਕਰ ਸ੍ਹਾਬ ਤੁਸੀਂ ਹੀ ਇਸ ਵਧਾਈ ਦੇ ਪਾਤਰ ਹੋ ਕਿ ਤੁਸੀਂ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਮੁਲੱਕਤ ਕੀਤਾ।

Baba SahebBaba Saheb

ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅੰਗਰੇਜਾਂ ਨਾਲ ਕੀ ਲੜਾਈ ਸੀ, ਨਾ ਉਹ ਅੰਗਰੇਜਾਂ ਤੋਂ ਨੌਕਰੀ ਮੰਗਦੇ ਸੀ, ਨਾ ਜਾਇਦਾਦ ਮੰਗਦੇ ਸੀ, ਨਾ ਕੋਈ ਦੌਲਤ ਮੰਗਦੇ ਸੀ, ਉਨ੍ਹਾਂ ਦੀ ਲੜਾਈ ਸਿਰਫ਼ ਵੋਟ ਪਾਉਣ ਦੇ ਅਧਿਕਾਰ ਲਈ ਸੀ ਕਿ ਅਸੀਂ ਆਪਣੇ ਪਸੰਦੀਦਾ ਸਖ਼ਸ਼ ਨੂੰ ਚੁਣ ਸਕੀਏ। 23-23 ਸਾਲਾਂ ਦੇ ਨੌਜਵਾਨਾਂ ਨੂੰ ਫ਼ਾਂਸੀ ਦੇ ਰੱਸੇ ਗਲਾਂ ਵਿਚ ਪਾਉਣੇ ਬਹੁਤ ਮੁਸ਼ਕਿਲ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਸ੍ਹਾਬ ਤੁਹਾਡਾ ਜੋ ਫ਼ੈਸਲਾ ਹੈ ਕਿ ਸੰਵਿਧਾਨ ਦਿਵਸ ਦੀ ਅਹਿਮੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ, ਜਿਹੜਾ ਸਪੈਸ਼ਲ ਇਜਲਾਸ ਬੁਲਾਇਆ ਹੈ, ਇਹ ਖੁਸ਼ੀ ਦਾ ਦਿਨ ਵੀ ਤੇ ਸਾਡਾ ਫ਼ਰਜ ਵੀ ਹੈ।

Columbia UniversityColumbia University

ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਅਸੈਂਬਲੀ ਨੂੰ ਮਾਰਚ 1946 ਦੇ ਵਿਚ ਇਸਨੂੰ ਤਸਦੀਕ ਦਿੱਤੀ ਗਈ ਸੀ ਤੇ ਇਸਦੀ ਪਹਿਲੀ ਬੈਠਕ ਦਸੰਬਰ 1946 ਦੇ ਵਿਚ ਹੋਈ। ਜਿਸਦੇ 389 ਮੈਂਬਰ ਸਨ ਪਰ ਬਦਕਿਸ਼ਮਤੀ ਨਾਲ ਮੁਲਕ ਤਕਸੀਮ ਹੋ ਗਿਆ ਤੇ ਇਸਦੇ ਮੈਂ ਘਟਕੇ 289 ਰਹਿ ਗਏ। ਡਾ. ਬੀ.ਆਰ ਅੰਬੇਦਕਰ ਇਕ ਅਜਿਹੇ ਅਵੱਲੇ ਸਖ਼ਸ਼ ਸਨ ਜਿਨ੍ਹਾਂ ਨੇ ਪੁਰਾਣੇ ਸਮਿਆਂ ‘ਚ ਸੰਨ 1927 ਦੇ ਵਿਚ ਕੋਲੰਬੀਆ ਯੂਨੀਵਰਸਿਟੀ ਤੋਂ ਪੀਐਚਡੀ (ਇਕਨਾਮਿਕਸ) ਦੀ ਡੀਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਸਦੀ ਕਲਪਨਾ ਨਹੀਂ ਕਰ ਸਕਦਾ ਕਿ ਬਾਬਾ ਸਾਹਬ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਪੀਐਚਡੀ ਕਰ ਲਈ ਹੋਵੇ।

Baba Saheb AmbedkarBaba Saheb Ambedkar

ਉਨ੍ਹਾਂ ਕਿਹਾ ਕਿ ਇਸਤੋਂ ਬਾਅਦ ਉਨ੍ਹਾਂ ਦੇ ਹੱਥ ਵਿਚ ਭਾਰਤੀ ਸੰਵਿਧਾਨ ਦੀ ਚੇਅਰਮੈਨਸ਼ਿਪ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦਾ ਉਹ ਸ਼ੁਭ ਦਿਨ ਸੀ ਜਦੋਂ ਬਾਬਾ ਸ੍ਹਾਬ ਨੇ ਡਾ. ਰਾਜਿੰਦਰ ਪ੍ਰਸ਼ਾਦ ਨੂੰ ਤੇ ਸੰਵਿਧਾਨ ਅਸੈਂਬਲੀ ਤੋਂ ਮੰਜ਼ੂਰੀ ਲੈ ਲਈ, ਤੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਉਸਦੀ ਜਾਤ, ਰੰਗ, ਰੂਪ, ਤਿਲਾਕਾ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਬਾਲਾਧਰ ਹੋ ਕੇ ਇਨਸਾਲ ਨੂੰ ਇਨਸਾਨ ਦੇ ਬਰਾਬਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਿੰਦੂਸਤਾਨ ਦੀ ਜੇਕਰ ਤਕਦੀਰ ਬਦਲੀ ਹੈ ਤਾਂ ਉਹ ਸਿਰਫ਼ ਭਾਰਤੀ ਸੰਵਿਧਾਨ ਕਰਕੇ, ਡਾ.ਬੀਆਰ ਅੰਬੇਦਕਰ ਜੀ ਕਰਕੇ, ਬਦਲੀ ਹੈ।

Dr. BheemRao AmbedkarDr. BheemRao Ambedkar

26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ। ਮਨਪ੍ਰੀਤ ਨੇ ਦੱਸਿਆ ਕਿ ਪਾਕਿਸਤਾਨ ਫੇਲ੍ਹ ਕਿਉਂ ਹੋ ਗਿਆ ਤੇ ਹਿੰਦੁਸਤਾਨ ਕਾਮਯਾਬ ਕਿਉਂ ਹੋ ਗਿਆ, ਪਾਕਿਸਤਾਨ ਫੇਲ੍ਹ ਇਸ ਲਈ ਹੋ ਗਿਆ ਕਿਉਂਕਿ ਪਾਕਿ ਦੇ ਜਿਹੜੇ ਵੀ ਅਦਾਰੇ ਹਨ, ਚਾਹੇ ਉਹ ਸੁਪਰੀਮ ਕੋਰਟ ਸੀ, ਚਾਹੇ ਉਹ ਪਾਰਲੀਮੈਂਟ ਸੀ, ਚਾਹੇ ਉਹ ਰਿਜ਼ਰਵ ਬੈਂਕ ਸੀ, ਚਾਹੇ ਉਹ ਇਲੈਕਸ਼ਨ ਕਮਿਸ਼ਨ ਸੀ, ਚਾਹੇ ਉਹ ਹਿਊਮਨ ਰਾਇਟ ਕਮਿਸ਼ਨ ਸੀ, ਚਾਹੇ ਉਨ੍ਹਾਂ ਦਾ ਆਡੀਟਰ ਜਨਰਲ ਸੀ, ਇਨ੍ਹਾਂ ਅਦਾਰਿਆਂ ਨੂੰ ਉਨ੍ਹਾਂ ਨੇ ਡੀ-ਗ੍ਰੇਡ ਕੀਤਾ।

Dr. Bhimrao AmbedkarDr. Bhimrao Ambedkar

ਉਨ੍ਹਾਂ ਕਿਹਾ ਕਿ ਹਿੰਦੂਸਤਾਨ ‘ਚ ਵੀ ਕਾਫ਼ੀ ਹੱਦ ਤੱਕ ਭ੍ਰਿਸ਼ਟਾਚਾਰ ਹੋਇਆ ਹੈ ਪਰ ਸਮੇਂ ਸਿਰ ਚੋਣਾਂ ਹੁੰਦੀਆਂ ਰਹੀਆਂ। ਉਨ੍ਹਾਂ ਨੇ ਸਪੀਕਰ ਨੂੰ ਕਿਹਾ ਕਿ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਸਦੀ ਇਕ-ਇਕ ਕਾਪੀ ਉਹ ਤਮਾਮ ਮੈਂਬਰਾਂ ਦੇ ਵਿਚ ਵੀ ਵੰਡ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਇੱਕ-ਇੱਕ ਪੰਨੇ ਉਤੇ ਭਾਰਤ ਦੀ ਕੋਈ-ਨਾ ਕੋਈ ਇਤਿਹਾਸਕ, ਸੱਭਿਆਚਾਰਕ, ਧਰਮੀਂ, ਸੋਸ਼ਲ, ਜੋ ਭਾਰਤੀ ਦਾ ਇਤਿਹਾਸ ਹੈ ਉਹ ਇਸ ਵਿਚ ਤੁਹਾਨੂੰ ਦੇਖਣ ਨੂੰ ਮਿਲੇਗੀ, ਭਾਵੇਂ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਦਾ ਗਿਆਨ ਦਿੱਤਾ ਕੁਰੂਸ਼ੇਤਰ ਦੇ ਮੈਦਾਨ ‘ਚ ਉਹ ਵੀ ਹੈ।

Bhimrao Ramji AmbedkarBhimrao Ambedkar

ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀਆਂ ਸਿਰਫ਼ ਪੰਜ ਕਾਪੀਆਂ ਹੀ ਜਾਰੀ ਕੀਤੀਆਂ ਗਈਆਂ ਸੀ, ਜੋ ਕਿ ਇੱਕ ਰਾਸ਼ਟਰਪਤੀ ਭਵਨ ਵਿਚ ਪਈ ਹੈ, ਇੱਕ ਨੈਸ਼ਨਲ ਮਿਊਜ਼ੀਅਮ ਵਿਚ ਪਈ ਹੈ, ਇੱਕ ਇੰਡੀਅਨ ਮਿਲਟਰੀ ਅਕੈਡਮੀ ਵਿਚ ਪਈ ਹੈ, ਇਕ ਪਾਰਲੀਮੈਂਟ ਵਿਚ ਪਈ ਹੈ, ਤੇ ਜਿਹੜੀ ਪੰਜਵੀਂ ਹੈ ਉਹ ਕਿਸੇ ਨੇ ਚੋਰੀ ਕਰ ਲਈ ਸੀ। ਉਨ੍ਹਾਂ ਕਿਹਾ ਕਿ ਇਸ ਇਜਲਾਸ ਦੇ ਸੈਸ਼ਨ ਵਿਚ ਕਿਸੇ ਤਰ੍ਹਾਂ ਦੀ ਸਿਆਸਤ ਨਾ ਲਗਾਈ ਜਾਵੇ। ਉਨ੍ਹਾਂ ਅਖੀਰ ‘ਚ ਕਿਹਾ ਕਿ ਪ੍ਰਮਾਤਮਾ ਹਿੰਦੂਸਤਾਨ ਦੀ ਹਿਫ਼ਾਜਤ ਕਰੇ, ਸਾਨੂੰ ਸਾਰਿਆਂ ਨੂੰ ਇਸ ਧਰਤੀ ਮਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement