ਇਸ ਮੰਤਰੀ ਦੀ ਮਿਹਰਬਾਨੀ ਸਦਕਾ ਹਨੀਪ੍ਰੀਤ 5ਵੀਂ ਵਾਰ ਸੌਦਾ ਸਾਧ ਨੂੰ ਮਿਲੀ
Published : Jan 28, 2020, 11:36 am IST
Updated : Jan 28, 2020, 11:39 am IST
SHARE ARTICLE
File Photo
File Photo

ਸੌਦਾ ਸਾਧ ਨਾਲ ਉਸ ਦੀ ਕਰੀਬੀ ਹਨੀਪ੍ਰੀਤ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਸੋਮਵਾਰ ਭਾਵ ਅੱਜ ਰੋਹਤਕ ਦੀ ਸੁਨਾਰੀਆ ਜੇਲ 'ਚ ਹਨੀਪ੍ਰੀਤ

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਸੌਦਾ ਸਾਧ ਨਾਲ ਉਸ ਦੀ ਕਰੀਬੀ ਹਨੀਪ੍ਰੀਤ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਸੋਮਵਾਰ ਭਾਵ ਅੱਜ ਰੋਹਤਕ ਦੀ ਸੁਨਾਰੀਆ ਜੇਲ 'ਚ ਹਨੀਪ੍ਰੀਤ ਉਸ ਨੂੰ ਮਿਲਣ ਲਈ ਪੰਜਵੀਂ ਵਾਰ ਪੁੱਜੀ। ਦੋਹਾਂ ਵਿਚਾਲੇ ਕਰੀਬ 20 ਮਿੰਟ ਮੁਲਾਕਾਤ ਹੋਈ।

ਇਥੇ ਦਸਣਾ ਬਣਦਾ ਹੈ ਕਿ ਜੇਲ 'ਚੋਂ ਜ਼ਮਾਨਤ 'ਤੇ ਬਾਹਰ ਆਈ ਹਨੀਪ੍ਰੀਤ ਨੇ ਕੁੱਝ ਹੀ ਦਿਨਾਂ 'ਚ ਸੌਦਾ ਸਾਧ ਨਾਲ 5ਵੀਂ ਵਾਰ ਮੁਲਾਕਾਤ ਕੀਤੀ ਹੈ। ਰਾਮ ਰਹੀਮ ਸਾਧਵੀ ਯੌਨ ਸ਼ੋਸ਼ਣ ਅਤੇ ਸਿਰਸਾ ਦੇ ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲਕਾਂਡ  ਮਾਮਲੇ 'ਚ ਸੌਦਾ ਸਾਧ ਰੋਹਤਕ ਦੀ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਿਹਾ ਹੈ।

ਦਸਣਯੋਗ ਹੈ ਕਿ ਪੰਚਕੂਲਾ 'ਚ ਭੜਕੀ ਹਿੰਸਾ ਅਤੇ ਅਗਜਨੀ ਨੂੰ ਲੈ ਕੇ ਹਨੀਪ੍ਰੀਤ ਲੰਬੇ ਸਮੇਂ ਤੋਂ ਅੰਬਾਲਾ ਜੇਲ ਵਿਚ ਬੰਦ ਸੀ। ਹਨੀਪ੍ਰੀਤ ਤੋਂ ਦੇਸ਼ਧਰੋਹ ਅਤੇ ਹੋਰ ਧਾਰਾਵਾਂ ਹਟ ਜਾਣ ਮਗਰੋਂ ਬੀਤੇ ਸਾਲ 6 ਨਵੰਬਰ ਮਹੀਨੇ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋਈ ਸੀ।

ਉਦੋਂ ਤੋਂ ਉਹ ਸਿਰਸਾ ਡੇਰੇ ਵਿਚ ਰਹਿ ਰਹੀ ਹੈ। ਸੌਦਾ ਸਾਧ ਨਾਲ ਮੁਲਾਕਾਤ ਦੀ ਸੂਚੀ ਵਿਚ ਪਰਵਾਰਕ ਮੈਂਬਰਾਂ ਵੀ ਸ਼ਾਮਲ ਹਨ। ਚਰਚਾ ਇਹ ਛਿੜੀ ਹੋਈ ਹੈ ਕਿ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ, ਇਸ ਲਈ ਹੀ ਇਹ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ।

ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਤੇ ਸੌਦਾ ਸਾਧ ਦੀਆਂ ਇਨ੍ਹਾਂ ਧੜਾਧੜ ਹੋ ਰਹੀਆਂ ਮੁਲਾਕਾਤਾਂ ਪਿਛੇ ਹਰਿਆਣਾ ਦੇ ਇਕ ਮੰਤਰੀ ਦੀ ਮਿਹਰਬਾਨੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement