ਦਿੱਲੀ ਦੀਆਂ ਘਟਨਾਵਾਂ ਨੇ ਕੀਤਾ ਕਿਸਾਨ ਲਹਿਰ ਵਿਚ ਘੁਸਪੈਠ ਕਰੀ ਬੈਠੀਆਂ ਬੇਗ਼ਾਨੀਆਂ ਸ਼ਕਤੀਆਂ ਦਾ ਪ
Published : Jan 28, 2021, 12:33 am IST
Updated : Jan 28, 2021, 12:33 am IST
SHARE ARTICLE
image
image

ਦਿੱਲੀ ਦੀਆਂ ਘਟਨਾਵਾਂ ਨੇ ਕੀਤਾ ਕਿਸਾਨ ਲਹਿਰ ਵਿਚ ਘੁਸਪੈਠ ਕਰੀ ਬੈਠੀਆਂ ਬੇਗ਼ਾਨੀਆਂ ਸ਼ਕਤੀਆਂ ਦਾ ਪਰਦਾਫ਼ਾਸ਼ : ਉਗਰਾਹਾਂ

ਚੰਡੀਗੜ੍ਹ, 27 ਜਨਵਰੀ (ਭੁੱਲਰ): ਕਲ 26 ਜਨਵਰੀ ਨੂੰ ਇੱਕ ਪਾਸੇ ਮੋਦੀ ਸਰਕਾਰ ਵਲੋਂ ਰਾਜਪਥ ‘ਤੇ ਝਾਕੀਆਂ ਕੱਢਕੇ ਦੇਸ ਅੰਦਰ ਦੇਸੀ ਵਿਦੇਸੀ ਕਾਰਪੋਰੇਟਾ ਦੀ ਸਰਦਾਰੀ ਤੇ ਮੋਦੀ ਦੀ ਉਹਨਾਂ ਨਾਲ ਵਫਾਦਾਰੀ  ਦੀ ਨੁਮਾਇਸ ਲਾਈ ਗਈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਕੱਢੇ ਵਿਸਾਲ ਰੋਸ ਮਾਰਚਾ ਰਾਹੀਂ ਭਾਜਪਾ ਹਕੂਮਤ ਦੇ ਕਿਸਾਨ ਤੇ ਲੋਕ ਵਿਰੋਧੀ ਕਿਰਦਾਰ ਨੂੰ ਦੇਸ ਤੇ ਦੁਨੀਆ ਦੇ ਅੰਦਰ ਉਘਾੜਿਆ ਗਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ। ਉਹਨਾਂ  ਮੋਦੀ ਸਰਕਾਰ ਵਲੋਂ  ਕੱਲ ਦੀਆਂ ਘਟਨਾਵਾਂ ਨੂੰ ਬਹਾਨਾ ਬਣਾ ਕੇ ਕਿਸਾਨਾਂ   ਨੂੰ ਕਤਲ ਕਰਨ ਅਤੇ ਜਬਰ ਢਾਹੁਣ ਤੋਂ ਇਲਾਵਾ 200 ਦੇ ਕਰੀਬ ਲੋਕਾਂ ਨੂੰ ਗਿਰਫਤਾਰ ਕਰਨ ਦੀ ਸਖਤ ਨਿੰਦਾ ਕੀਤੀ। ਲੋਕਾਂ ਦੁਆਰਾ ਕਿਹਾ ਕਿ ਕੱਲ੍ਹ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਉਲੀਕੇ ਪ੍ਰੋਗਰਾਮ ਤੋਂ ਹਟਕੇ  ਦਿੱਲੀ ਦੇ ਅੰਦਰ ਵਾਪਰੇ ਘਟਨਾਕ੍ਰਮ ਨੇ ਕਿਸਾਨ ਲਹਿਰ ਚ ਘੁਸਪੈਠ ਕਰੀ ਬੈਠੀਆਂ ਬੇਗਾਨੀਆਂ ਸਕਤੀਆਂ ਦਾ ਪਰਦਾਫਾਸ ਕਰ ਦਿੱਤਾ ਹੈ ਅਤੇ ਦੀਪ ਸਿੱਧੂ ਵਰਗੇ ਫਿਰਕੂ ਅਨਸਰਾਂ ਤੇ ਸਰਕਾਰੀ ਏਜੰਟਾਂ ਵੱਲੋਂ ਕਿਸਾਨ ਘੋਲ ਨੂੰ ਅਗਵਾ ਕਰਨ ਦੀਆਂ ਕੋਸਸਿਾਂ ਫੇਲ੍ਹ ਹੋ ਗਈਆਂ ਹਨ । ਇਹ ਅਨਸਰ ਐਨ ਸੁਰੂ ਤੋਂ ਹੀ ਆਪਣੇ ਸੌੜੇ ਮਨੋਰਥਾਂ  ਲਈ ਘੁਸੀ ਹੋਈ ਬੇਗਾਨੀ ਸਕਤੀ ਸਨ ਅਤੇ ਇਹ ਕਦੇ ਵੀ ਕਿਸਾਨ ਘੋਲ ਦਾ ਅੰਗ ਨਹੀਂ ਸਨ। ਇਹਨਾਂ ਨੂੰ ਸੰਘਰਸ ਅੰਦਰ ਘੁਸਪੈਠ ਦਾ ਮੌਕਾ ਮਿਲਦਾ ਰਹਿਣਾ ਅਫਸੋਸ ਨਾਕ ਸੀ। ਪਹਿਲਾਂ ਇਹਨਾਂ ਨਾਲੋਂ ਨਿਖੇੜਾ ਨਾ ਕਰ ਸਕਣ  ਦੀ ਅਸਫਲਤਾ  ਅਤੇ ਕੱਲ੍ਹ 26 ਜਨਵਰੀ ਨੂੰ  ਇੱਕ ਛੋਟੇ ਹਿੱਸੇ ਰਿੰਗ ਰੋਡ ‘ਤੇ ਮਾਰਚ ਕਰਨ ਦਾ ਕਦਮ ਇਹਨਾਂ ਅਨਸਰਾਂ ਦੀ  ਘੁਸਪੈਠ ਦਾ ਸਾਧਨ ਬਣਿਆ ਹੈ । ਰਿੰਗ ਰੋਡ ‘ਤੇ ਹੀ ਮਾਰਚ ਕਰਨ ਦੇ ਕਦਮ ਤੋਂ ਬਚਕੇ ਇਹਨਾਂ ਅਨਸਰਾਂ ਨੂੰ ਅਜਿਹਾ ਮੌਕਾ ਦੇਣ ਤੋਂ ਬਚਿਆ ਜਾ ਸਕਦਾ ਸੀ।  ਉਹਨਾਂ ਕਿਹਾ ਕਿ ਕਿਸਾਨ ਲਹਿਰ ਇਹਨਾਂ ਅਨਸਰਾਂ ਦੀ ਪਛਾਣ ਹੁੰਦੇ ਹੋਏ ਵੀ ਇਹਨਾਂ  ਅਨਸਰਾਂ  ਨੂੰ ਨਿਖੇੜਨ  ਤੇ ਖਦੇੜਨ ਦੇ ਕੰਮ ‘ਚ ਪਛੜੀ ਹੋਈ ਸੀ, ਇਹਨਾਂ ਨੂੰ ਸੰਘਰਸ ਅੰਦਰ ਘੁਸਪੈਠ ਦਾ ਮੌਕਾ ਮਿਲਦਾ ਰਹਿਣਾ ਅਫਸੋਸਨਾਕ ਸੀ।ਹੁਣ  ਇਸ ਤਰ੍ਹਾਂ ਦੇ  ਸਭਨਾਂ ਫਿਰਕੂ ਤੱਤਾਂ  ਤੇ ਸਰਕਾਰੀ ਏਜੰਟਾਂ ਦੀ ਪਛਾਣ ਕਰਕੇ ਸੰਘਰਸ ਚੋਂ ਪੂਰੀ ਤਰ੍ਹਾਂ ਖਦੇੜਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰ ਤਰ੍ਹਾਂ ਦੇ ਕੀਤੇ ਜਾ ਰਹੇ  ਭਰਮਾਊ ਭਟਕਾਊ ਪ੍ਰਚਾਰ ਤੋਂ ਧਿਆਨ ਹਟਾਕੇ ਸੰਘਰਸ ਮੰਗਾਂ ‘ਤੇ ਧਿਆਨ ਕੇਂਦਰਿਤ ਕਰਨ ਦੀ ਜਰੂਰਤ ਹੈ। ਇਹਨਾਂ ਮੰਗਾਂ ਨੂੰ ਕੇਂਦਰ ‘ਚ ਰੱਖਕੇ ਸੰਘਰਸ ਪੱਖੀ ਤੇ ਬੇਗਾਨੀਆਂ ਸਕਤੀਆਂ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਹੁਣ ਹੋਰ ਕਿਸੇ ਸਰਕਾਰੀ ਏਜੰਟ ਜਾਂ ਬੇਗਾਨੀ ਸਕਤੀ ਨੂੰ ਘੁਸਪੈਠ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸੰਘਰਸ ਮੰਗਾਂ ਤੋਂ ਬਿਨਾਂ  ਹੋਰ ਮੰਗਾਂ ਦੀ ਘੁਸਪੈਠ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ  ਸੰਘਰਸ ਦਾ ਗੈਰ ਪਾਰਟੀ  ਤੇ ਧਰਮ ਨਿਰਪੱਖ ਖਾਸਾ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਸੌੜੇ ਸਿਆਸੀ ਮੰਤਵਾ ਦੀ ਘੁਸਪੈਠ ਨੂੰ  ਰੋਕਣ ਲਈ ਸੁਚੇਤ ਪਹਿਰੇਦਾਰੀ ਕੀਰਨੀ  ਚਾਹੀਦੀ ਹੈ। ਇਹ ਪਹੁੰਚ ਹੀ ਸੰਘਰਸਸੀਲ ਪਲੇਟਫਾਰਮਾਂ ਦੀ ਸਾਂਝੀ ਤੰਦ ਬਣਦੀ ਹੈ ਜਿਸਨੂੰ ਹੋਰ ਮਜਬੂਤ ਕਰਨ ਦੀ ਜਰੂਰਤ ਹੈ। ਸੰਘਰਸ ਨੂੰ ਜਿੱਤ ਤੱਕ ਪੁਚਾਉਣਾ ਚਾਹੁੰਦੀਆਂ ਜਥੇਬੰਦੀਆਂ ਦੀ ਏਕਤਾ  ਮਜਬੂਤ ਕਰਨੀ ਅਤੇ ਵਿਸਾਲ ਲਾਮਬੰਦੀਆ ਦਾ ਸਿਲਸਿਲਾ ਜਾਰੀ ਰੱਖਣ ਦੇ ਰਾਹ ‘ਤੇ ਡਟੇ ਰਹਿਣਾ ਅਗਲੀ ਪੇਸਕਦਮੀ ਬਣਦੀ ਹੈ।    

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement