ਖੇਤਰੀ ਸੁਰੱਖਿਆ ਲਈ ਭਾਰਤ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਦੀਆਂ ਚਿੰਤਾਵਾਂ ਅਤੇ ਉਦੇਸ਼ ਇਕੋ ਜਿਹੇ : ਮੋਦੀ
Published : Jan 28, 2022, 12:17 am IST
Updated : Jan 28, 2022, 12:17 am IST
SHARE ARTICLE
image
image

ਖੇਤਰੀ ਸੁਰੱਖਿਆ ਲਈ ਭਾਰਤ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਦੀਆਂ ਚਿੰਤਾਵਾਂ ਅਤੇ ਉਦੇਸ਼ ਇਕੋ ਜਿਹੇ : ਮੋਦੀ

ਨਵੀਂ ਦਿੱਲੀ, 27 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਮੱਧ ਏਸ਼ੀਆ ਸੰਮੇਲਨ ਦੀ ਪਹਿਲੀ ਬੈਠਕ ’ਚ ਵਰਚੁਅਲੀ ਹਿੱਸਾ ਲਿਆ। ਮੋਦੀ ਨੇ ਅਫ਼ਗ਼ਾਨਿਸਤਾਨ ’ਚ ਹਾਲ ਵਿਚ ਹੋਏ ਘਟਨਾਕ੍ਰਮ ਦਾ ਜ਼ਿਕਰ ਕਰਦੇ ਹੋਏ ਖੇਤਰੀ ਸੁਰੱਖਿਆ ਨੂੰ ਭਾਰਤ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਲਈ ਇਕ ਸਮਾਨ ‘‘ਚਿੰਤਾ ਦਾ ਵਿਸ਼ਾ’’ ਕਰਾਰ ਦਿਤਾ ਅਤੇ ਵਰੀਵਾਰ ਨੂੰ ਕਿਹਾ ਕਿ ਸੁਰੱਖਿਆ ਅਤੇ ਖ਼ੁਸ਼ਹਾਲੀ ਦੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਭਾਰਤ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਦਾ ਆਪਸੀ ਸਹਿਯੋਗ ਲਾਜ਼ਮੀ ਹੈ। 
ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਅਤੇ ਮੱਧ ਏਸ਼ੀਆ ਦੇਸ਼ਾਂ ਦੇ ਕੂਟਨੀਤਿਕ ਸੰਬੰਧਾਂ ਨੇ 30 ਸਾਲ ਪੂਰੇ ਕਰ ਲਏ ਹਨ, ਪਿਛਲੇ 3 ਦਹਾਕਿਆਂ ’ਚ ਸਾਡੇ ਸਹਿਯੋਗੀਆਂ ਨੇ ਕਈ ਸਫਲਤਾਵਾਂ ਹਾਸਲ ਕੀਤੀਆਂ ਹਨ। ਹੁਣ ਇਸ ਮਹੱਤਵਪੂਰਨ ਪੜਾਅ ’ਤੇ ਸਾਨੂੰ ਆਉਣ ਵਾਲੇ ਸਾਲਾਂ ਲਈ ਇਕ ਮਹੱਤਵਪੂਰਨ ਵਿਜ਼ਨ ਪਰਿਭਾਸ਼ਿਤ ਕਰਨਾ ਚਾਹੀਦਾ ਹੈ। ਅਜਿਹਾ ਵਿਜ਼ਨ ਜੋ ਬਦਲਦੇ ਵਿਸ਼ਵ ’ਚ ਸਾਡੇ ਲੋਕਾਂ ਵਿਸ਼ੇਸ਼ ਕਰ ਕੇ ਨੌਜਵਾਨ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ।
ਉਨ੍ਹਾਂ ਕਿਹਾ ਕਿ ਖੇਤਰੀ ਸੁਰੱਖਿਆ ਲਈ ਸਾਰਿਆਂ ਦੀਆਂ ਚਿੰਤਾਵਾਂ ਅਤੇ ਉਦੇਸ਼ ਇਕ ਸਮਾਨ ਹੈ। ਅਫ਼ਗ਼ਾਨਿਸਤਾਨ ਦੇ ਘਟਨਾਕ੍ਰਮ ਨਾਲ ਅਸੀਂ ਸਾਰੇ ਚਿੰਤਿਤ ਹਾਂ। ਇਸ ਸੰਦਰਭ ’ਚ ਸਾਡਾ ਆਪਸੀ ਸਹਿਯੋਗ ਖੇਤਰੀ ਸੁਰੱਖਿਆ ਅਤੇ ਸਥਿਰਤਾ ਲਈ ਹੋਰ ਮਹੱਤਵਪੂਰਨ ਹੋ ਗਿਆ ਹੈ। 
ਉਨ੍ਹਾਂ ਕਿਹਾ ਕਿ ਅੱਜ ਦੇ ਸੰਮੇਲਨ ਦੇ 3 ਪ੍ਰਮੁੱਖ ਉਦੇਸ਼ ਹਨ। ਪਹਿਲਾ ਇਹ ਸਪਸ਼ਟ ਕਰਨਾ ਕਿ ਭਾਰਤ ਅਤੇ ਮੱਧ ਏਸ਼ੀਆ ਦਾ ਆਪਸੀ ਸਹਿਯੋਗ ਖੇਤਰੀ ਸੁੁਰੱਖਿਆ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ। ਭਾਰਤ ਵਲੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੱਧ ਏਸ਼ੀਆ ਇਕ ਏਕੀਕਿ੍ਰਤ ਅਤੇ ਸਥਿਰ ਵਿਸਤਿ੍ਰਤ ਗੁਆਂਢ ਦੇ ਭਾਰਤ ਦੇ ਦਿ੍ਰਸ਼ਟੀਕੌਣ ਦਾ ਕੇਂਦਰ ਹੈ।
ਉਨ੍ਹਾਂ ਕਿਹਾ ਕਿ ਦੂਜਾ ਉਦੇਸ਼ ਸਾਡੇ ਸਹਿਯੋਗ ਨੂੰ ਇਕ ਪ੍ਰਭਾਵੀ ਢਾਂਚਾ ਦੇਣਾ ਹੈ। ਇਸ ਨਾਲ ਵਖ-ਵਖ ਪੱਧਰਾਂ ’ਤੇ ਅਤੇ ਵਖ-ਵਖ ਹਿਤ ਧਾਰਕਾਂ ਵਿਚਾਲੇ ਨਿਯਮਤ ਗੱਲਬਾਤ ਦਾ ਇਕ ਢਾਂਚਾ ਸਥਾਪਤ ਹੋਵੇਗਾ ਅਤੇ ਤੀਜਾ ਉਦੇਸ਼ ਸਾਡੇ ਸਹਿਯੋਗ ਲਈ ਇਕ ਮਹੱਤਵਪੂਰਨ ਰੋਡਮੈਪ ਬਣਾਉਣਾ ਹੈ। 
ਉਨ੍ਹਾਂ ਕਿਹਾ ਕਿ ਭਾਰਤ ਦੇ ਸਾਰੇ ਉਦੇਸ਼ ਏਸ਼ੀਆਈ ਦੇਸ਼ਾਂ ਨਾਲ ਡੂੰਘੇ ਸਬੰਧ ਹਨ। ਕਜਾਖਸਤਾਨ ਭਾਰਤ ਦੀ ਊਰਜਾ ’ਚ ਇਕ ਅਹਿਮ ਹਿੱਸੇਦਾਰ ਬਣ ਗਿਆ ਹੈ। ਮੈਂ ਕਜਾਖਸਤਾਨ ਵਿਚ ਹਾਲ ’ਚ ਹੀ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟ ਕਰਦਾ ਹਾਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੱਧ ਏਸ਼ੀਆਈ ਦੇਸ਼ਾਂ ਨਾਲ ਭਾਰਤ ਦੇ ਰਿਸ਼ਤਿਆਂ ਦੀ ਨਵੀਂ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਦੌਰਾਨ ਤਾਜਿਕਿਸਤਾਨ, ਉਜੇਕਿਬਸਤਾਨ, ਕਿਰਗਿਸਤਾਨ, ਕਜਾਖਸਤਾਨ ਅਤੇ ਤੁਰਕਮੇਨਿਸਤਾਨ ਦੇ ਰਾਸ਼ਟਰਪਿਤਾ ਨਾਲ ਬੈਠਕ ਹੋਈ। ਗਲੋਬਲ ਕੂਟਨੀਤੀ ਦੇ ਤੇਜ਼ੀ ਨਾਲ ਬਦਲ ਰਹੇ ਸਮੀਕਰਨਾਂ ਨੂੰ ਦੇਖਦੇ ਹੋਏ ਭਾਰਤ ਲਈ ਇਸ ਬੈਠਕ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਪਰ ਇਸ ਦੇ ਨਾਲ ਹੀ ਕਈ ਸਾਰੀਆਂ ਚੁਣੌਤੀਆਂ ਵੀ ਦਿਸ ਰਹੀਆਂ ਹਨ।        (ਏਜੰਸੀ)

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement