ਪ੍ਰਧਾਨ ਕਰਨੈਲ ਸਿੰਘ ਵੱਲੋਂ ਵਿਧਾਇਕ ਮਾਈਸਰਖਾਨਾ ਉੱਪਰ 30 ਲੱਖ ਰੁਪਏ ਲੈ ਕੇ ਪ੍ਰਧਾਨ ਬਣਾਉਣ ਦੇ ਲਗਾਏ ਗਏ ਸਨ ਦੋਸ਼
ਰਾਮਪੁਰਾ ਫੂਲ: 26 ਜਨਵਰੀ ਦੇ ਦਿਹਾੜੇ ਮੌਕੇ ਹਲਕਾ ਮੌੜ ਵਿਖੇ ਰੱਖੇ ਸਮਾਗਮ ਦੌਰਾਨ ਕੁਰਸੀ ’ਤੇ ਬੈਠਣ ਨੂੰ ਲੈ ਕੇ ਹਲਕਾ ਵਿਧਾਇਕ ਸੁਖਬੀਰ ਮਾਈਸਰਖਾਨਾ ਅਤੇ ਨਗਰ ਕੌਸਲ ਦੇ ਪ੍ਰਧਾਨ ਕਰਨੈਲ ਸਿੰਘ ਵਿਚਕਾਰ ਹੋਈ ਹੱਥੋਪਾਈ ਤੋਂ ਬਾਅਦ ਪ੍ਰਧਾਨ ਕਰਨੈਲ ਸਿੰਘ ਵੱਲੋਂ ਵਿਧਾਇਕ ਮਾਈਸਰਖਾਨਾ ਉੱਪਰ 30 ਲੱਖ ਰੁਪਏ ਲੈ ਕੇ ਪ੍ਰਧਾਨ ਬਣਾਉਣ ਦੇ ਦੋਸ਼ ਲਗਾਏ ਗਏ ਸਨ। ਉਸ ਮਾਮਲੇ ਵਿੱਚ ਅੱਜ ਵਿਧਾਇਕ ਮਾਈਸਰਖਾਨਾ ਵੱਲੋਂ ਆਪਣੇ ਵਕੀਲ ਰਾਹੀਂ ਪ੍ਰਧਾਨ ਕਰਨੈਲ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਗੱਲ ਕਹੀ ਗਈ ਹੈ।
