ਚਾਇਨਾ ਡੋਰ,ਪਤੰਗ ਵੇਚਣ ਅਤੇ ਪਤੰਗ ਉਡਾਉਣ ’ਤੇ ਲਗਾਈ ਪਾਬੰਦੀ
ਝਲੂਰ : ਸੰਗਰੂਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਝਲੂਰ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਪਤੰਗਬਾਜ਼ੀ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਪੰਚਾਇਤ ਫ਼ੈਸਲੇ ਅਨੁਸਾਰ ਪਿੰਡ ਝਲੂਰ ਵਿਚ ਚਾਈਨਾ ਡੋਰ ਵੇਚਣ, ਪਤੰਗ ਵੇਚਣ ਅਤੇ ਪਤੰਗ ਉਡਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਚਾਇਤ ਵੱਲੋਂ ਪਿੰਡ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਚਾਇਨਾ ਡੋਰ ਜਾਂ ਪਤੰਗ ਨਾ ਵੇਚਣ । ਪਿੰਡ ਅੰਦਰ ਜੇਕਰ ਫਿਰ ਵੀ ਕੋਈ ਚਾਈਨਾ ਡੋਰ ਵੇਚਦਾ ਹੈ ਜਾਂ ਪਤੰਗ ਵੇਚਦਾ ਹੈ ਜਾਂ ਪਤੰਗਬਾਜ਼ੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। ਪਿੰਡ ਝਲੂਰ ਦੀ ਪੰਚਾਇਤ ਵੱਲੋਂ ਇਹ ਫ਼ੈਸਲੇ ਪਿਛਲੇ ਦਿਨੀਂ ਸਮੁੱਚੇ ਪੰਜਾਬ ਅੰਦਰ ਚਾਈਨਾ ਡੋਰ ਕਾਰਨ ਵਾਪਰੇ ਹਾਦਸਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।
