ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਨ ਪਠਾਣਮਾਜਰਾ
ਪਟਿਆਲਾ : ਜਬਰ ਜ਼ਨਾਹ ਦੇ ਮਾਮਲੇ ’ਚ ਪਿਛਲੇ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ‘ਆਪ’ ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਣਮਾਜਰਾ ਦੀ ਪਟਿਆਲਾ ਸਥਿਤ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਲਈ ਪੁਲਿਸ ਫ਼ੋਰਸ ਪੁੱਜੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਰਿਵਾਰ ’ਚ ਉਨ੍ਹਾਂ ਦੀ ਧਰਮ ਪਤਨੀ ਕੋਠੀ ਦੇ ਅੰਦਰ ਮੌਜੂਦ ਹਨ, ਜਿਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ ਹੈ ਤੇ ਸਾਮਾਨ ਲੈ ਕੇ ਜਾਣ ਲਈ ਇਕ ਟਰੱਕ ਵੀ ਲਿਆਂਦਾ ਗਿਆ ਹੈ। ਜਦਕਿ ਕੋਠੀ ਦੇ ਬਾਹਰ ਮੌਜੂਦ ਵਿਧਾਇਕ ਪਠਾਣਮਾਜਰਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪ੍ਰਸ਼ਾਸਨ ਨੂੰ ਹਾਲੇ ਕੋਠੀ ਖਾਲੀ ਕਰਵਾਉਣ ਤੋਂ ਰੁਕ ਜਾਣਾ ਚਾਹੀਦਾ ਸੀ।
