
ਨਵੀਂ ਦਿੱਲੀ : ਅਕਾਲੀ ਦਲ 10 ਤੇ ਭਾਜਪਾ 3 ਸੀਟਾਂ 'ਤੇ ਹੀ ਲੋਕ ਸਭਾ ਚੋਣ ਲੜੇਗੀ...
ਨਵੀਂ ਦਿੱਲੀ : ਅਕਾਲੀ ਦਲ 10 ਤੇ ਭਾਜਪਾ 3 ਸੀਟਾਂ 'ਤੇ ਹੀ ਲੋਕ ਸਭਾ ਚੋਣ ਲੜੇਗੀ। ਇਹ ਐਲਾਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਮਗਰੋਂ ਕੀਤਾ। ਅਮਿਤ ਸ਼ਾਹ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
आज अकाली दल के अध्यक्ष श्री सुखबीर सिंह बादल जी के साथ अकाली दल और भाजपा पंजाब इकाई के नेताओं के साथ बैठक की।
— Amit Shah (@AmitShah) February 28, 2019
अकाली-भाजपा गठबंधन, 2019 लोकसभा चुनाव साथ में लडेगा। दोनों पार्टियों की सीटें और संख्या 2014 लोकसभा की तरह यथावत रहेंगी, अकाली दल 10 सीटों पर और भाजपा 3 सीटों पर लड़ेगी। pic.twitter.com/syCups5Gt1
ਅਮਿਤ ਸ਼ਾਹ ਨੇ ਕਿਹਾ ਕਿ ਉਹ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਰਲ਼ ਕੇ ਹੀ ਚੋਣ ਲੜਨਗੇ। ਇਸ ਵਾਰ ਸੀਟ ਵੰਡ ਵੀ ਸਾਲ 2014 ਦੀਆਂ ਆਮ ਚੋਣਾਂ ਵਾਲੀ ਹੀ ਰਹੇਗੀ।
ਜ਼ਿਕਰਯੋਗ ਹੈ ਕਿ ਭਾਜਪਾ ਹਿੱਸੇ ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸੀਟਾਂ ਆਉਂਦੀਆਂ ਹਨ। ਦੋਵੇਂ ਪਾਰਟੀਆਂ ਨੇ ਹਾਲੇ ਤਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ।