
ਸਾਲ 2016 ਤੋਂ ਬਾਅਦ ਵਿਦੇਸ਼ ਪੜ੍ਹਨ ਵਾਲਿਆਂ ਦੀ ਗਿਣਤੀ 'ਚ ਆਇਆ ਉਛਾਲ
ਚੰਡੀਗੜ੍ਹ : ਪੰਜਾਬ ਦੇ ਨੌਜਵਾਨ ਵਰਗ ਨੂੰ ਹੁਣ ਅਪਣੇ ਸੁਪਨਿਆਂ ਦਾ ਸੰਸਾਰ ਅਪਣੇ ਪਿੰਡ, ਸ਼ਹਿਰ ਜਾਂ ਦੇਸ਼ ਅੰਦਰ ਨਜ਼ਰ ਨਹੀਂ ਆਉਂਦਾ, ਬਲਕਿ ਉਹ ਸੱਤ ਸਮੁੰਦਰੋਂ ਪਾਰ ਕਿਸੇ ਅਜਿਹੇ ਦੇਸ਼ ਅੰਦਰ ਜਾ ਕੇ ਵੱਸਣਾ ਤੇ ਪੜ੍ਹਨਾ ਲੋਚਦੇ ਹਨ, ਜਿੱਥੇ ਉਨ੍ਹਾਂ ਦੀ ਹਰ ਖਵਾਇਸ਼ ਪੂਰੀ ਹੁੰਦੀ ਹੋਵੇ। ਇਸ ਲਈ ਭਾਵੇਂ ਉਨ੍ਹਾਂ ਨੂੰ ਅਪਣਾ ਘਰ ਬਾਹਰ ਵੀ ਕਿਉਂ ਨਾ ਵੇਚਣਾ ਜਾਂ ਛੱਡਣਾ ਪਵੇ।
Photo
ਇਸ ਨੂੰ ਕੇਵਲ ਨੌਜਵਾਨ ਪੀੜ੍ਹੀ ਦੀ ਖ਼ਵਾਇਸ਼ ਨਾ ਕਹਿ ਕੇ ਸਮੂਹ ਪੰਜਾਬੀਆਂ ਦੀ ਪਸੰਦ ਵੀ ਕਿਹਾ ਜਾ ਸਕਦਾ ਹੈ। ਅੱਜ ਦੀ ਤਰੀਕ ਵਿਚ ਵੱਡੀ ਗਿਣਤੀ ਪੰਜਾਬੀ ਬਾਹਰ ਜਾਣ ਦੀਆਂ ਉਮੀਦਾਂ ਲਾਈ ਬੈਠੇ ਹਨ। ਲਗਭਗ 90 ਫ਼ੀ ਸਦੀ ਤੋਂ ਵਧੇਰੇ ਲੋਕਾਂ ਦੇ ਦਿਲ ਦੇ ਕਿਸੇ ਨਾ ਕਿਸੇ ਕੋਨੇ ਅੰਦਰ ਵਿਦੇਸ਼ ਵੱਸਣ ਦੀ ਚਾਹਤ ਘਰ ਕਰ ਚੁੱਕੀ ਹੈ।
Photo
ਇਸੇ ਦਾ ਨਤੀਜਾ ਹੈ ਕਿ ਅੱਜ ਸਾਡੇ ਆਲੇ-ਦੁਆਲੇ ਹੋਰ ਅਦਾਰਿਆਂ ਤੇ ਦੁਕਾਨਾਂ ਤੋਂ ਵਧੇਰੇ ਗਿਣਤੀ ਆਈਲੈਟਸ ਸੈਂਟਰਾਂ ਦੀ ਹੋ ਗਈ ਹੈ। ਇਸ ਗੱਲ ਦੀ ਗਵਾਹੀ ਮੌਜੂਦਾ ਅੰਕੜੇ ਵੀ ਭਰਦੇ ਹਨ। ਸਾਲ 2019 ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਬਾਹਰ ਜਾਣ ਦਾ ਇਛੁੱਕ ਹਨ। ਅੰਕੜਿਆਂ ਮੁਤਾਬਕ ਇਹ ਤੇਜ਼ੀ ਸਾਲ 2016 ਤੋਂ ਬਾਅਦ ਅਪਣੀ ਚਰਮ-ਸੀਮਾਂ 'ਤੇ ਪਹੁੰਚ ਚੁੱਕੀ ਹੈ।
Photo
ਅੰਕੜਿਆਂ ਮੁਤਾਬਕ ਬ੍ਰਿਟੇਨ ਵਲੋਂ ਸਾਲ 2019 ਵਿਚ ਕੁੱਲ 37,500 ਵਿਦਿਆਰਥੀਆਂ ਨੂੰ ਟੀਅਰ 4 ਵੀਜ਼ੇ ਦਿਤੇ ਗਏ ਹਨ। ਇਸ ਤਰ੍ਹਾਂ ਸਾਲ 2018 ਦੌਰਾਨ ਕੁੱਲ 19479 ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ੇ ਮਿਲੇ ਸਨ।
Photo
ਸਾਲ 2019 ਵਿਚ ਕੁੱਲ 57,199 ਭਾਰਤੀ ਵਿਦਿਆਰਥੀਆਂ ਨੂੰ ਟੀਅਰ 2 ਸਕਿਲਡ ਵੀਜ਼ੇ ਪ੍ਰਾਪਤ ਹੋਏ ਸਨ। ਇਹ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ 3 ਫ਼ੀ ਸਦੀ ਤੋਂ ਵਧੇਰੇ ਹੈ। ਲੰਘੇ 8 ਸਾਲਾਂ ਦੌਰਾਨ ਵੱਡੀ ਗਿਣਤੀ ਵਿਦਿਆਰਥੀ ਵੀਜ਼ੇ ਲੈਣ ਵਿਚ ਸਫ਼ਲ ਹੋਏ ਹਨ।