
ਇਹ ਹਨ ਟਾਪ ਡੈਸਟੀਨੇਸ਼ਨ
ਨਵੀਂ ਦਿੱਲੀ: ਭਾਰਤੀ ਯਾਤਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਬ੍ਰਾਜੀਲ ਵਿਚ ਦਾਖਲ ਹੋਣ ਲਈ ਵੀਜ਼ੇ ਦੀ ਜ਼ਰੂਰਤ ਨਹੀਂ ਹੋਵੇਗੀ। ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਐਲਾਨ ਕੀਤਾ ਹੈ ਕਿ ਚੀਨ ਅਤੇ ਭਾਰਤੀ ਯਾਤਰੀਆਂ ਨੂੰ ਹੁਣ ਬ੍ਰਾਜੀਲ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ।
Brazil
ਬ੍ਰਾਜੀਲ ਦੇ ਅਖਬਾਰ ਫੋਲਹਾ ਡੇ ਐਸ ਪਾਉਲੋ ਦੀ ਖਬਰ ਅਨੁਸਾਰ ਰਾਸ਼ਟਰਪਤੀ ਨੇ ਕਿਹਾ ਕਿ ਸ਼ੁਰੂਆਤ ਵਿਚ ਇਸ ਦੇ ਲਈ ਦੂਜੇ ਪੱਖ ਵੱਲ ਛੋਟ ਦੀ ਸ਼ਰਤ ਨਹੀਂ ਹੋਵੇਗੀ। ਬ੍ਰਾਜਲੀ ਸਰਕਾਰ ਅਮਰੀਕਾ, ਅਸਟ੍ਰੇਲੀਆ, ਜਾਪਾਨ ਅਤੇ ਕਨਾਡਾ ਦੇ ਨਾਗਰਿਕਾਂ ਨੂੰ ਥੋੜੇ ਸਮੇਂ ਦੀ ਯਾਤਰਾ ਅਤੇ ਵਪਾਰਕ ਯਾਤਰੀਆਂ ਲਈ ਵੀਜ਼ਾ ਛੋਟ ਦੇ ਰਹੀ ਹੈ।
Brazil
ਰਾਸ਼ਟਰਪਤੀ ਨੇ ਕਿਹਾ ਕਿ ਹੁਣ ਇਸ ਸੂਚੀ ਵਿਚ ਅਗਲਾ ਦੇਸ਼ ਭਾਰਤ ਹੋਵੇਗਾ। ਚੀਨ ਦੀ ਆਬਾਦੀ 1.39 ਅਰਬ ਅਤੇ ਭਾਰਤ ਦੀ 1.3 ਅਰਬ ਹੈ। ਭਾਰਤ ਅਤੇ ਚੀਨ ਦੋਵਾਂ ਬ੍ਰਿਕਸ ਦੇ ਮੈਂਬਰ ਹਨ। ਬ੍ਰਿਕਸ ਦੇ ਤਿੰਨ ਹੋਰ ਦੇਸ਼ ਬ੍ਰਾਜੀਲ, ਰੂਸ ਅਤੇ ਦੱਖਣ ਅਫਰੀਕਾ ਹੈ। ਦੱਖਣ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਬ੍ਰਾਜੀਲ ਲਗਭਗ 85 ਲੱਖ ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ।
Brazil
ਇੱਥੇ ਦੁਨੀਆ ਦਾ ਸਭ ਤੋਂ ਵੱਡਾ ਵਰਖਾ ਦਾ ਅਮੇਜਨ, ਸਭ ਤੋਂ ਵੱਡਾ ਵੇਟਲੈਂਡ ਪੈਂਟਾਨਲ, ਕਈ ਸਮੁੰਦਰ ਤੱਟ ਅਤੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਨਜ਼ਾਰੇ ਹਨ। ਸਿਰਫ ਰਾਜਧਾਨੀ ਰਿਓ ਡੀ ਜਨੇਰੋ ਵਿਚ ਹੀ ਕ੍ਰਾਈਸਟ ਦ ਰਿਡੀਮਰ, ਕੋਪਾਕਬਾਨਾ ਬੀਚ, ਸੈਂਟ ਟੇਰੇਸਾ, ਸੇਲਾਰੋਨ ਦੀ ਪੌੜੀ, ਚਰਚ ਆਫ ਆਵਰ ਲੇਡੀ ਆਫ ਕੈਂਡੇਲਾਰਿਆ ਵਰਗੇ ਡੈਸਟੀਨੇਸ਼ਨ ਹਨ, ਜਿਹਨਾਂ ਨੂੰ ਦੇਖਣ ਲਈ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
Brazil
ਇਹ ਦੇਸ਼ ਫੁੱਟਬਾਲ ਖਿਡਾਰੀਆਂ ਨੂੰ ਵੀ ਕਾਫੀ ਪਸੰਦ ਆਉਂਦਾ ਹੈ। ਇਹ ਦੇਸ਼ ਦੇ 5 ਵਾਰ ਫੁੱਟਬਾਲ ਵਰਲਡ ਕੱਪ ਜਿੱਤ ਚੁੱਕਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।