
ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਪਤੀ-ਪਤਨੀ
ਗੁਰਦਾਸਪੁਰ (ਨਿਤਿਨ ਲੂਥਰਾ): ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਗਾਂਧੀ ਕੈਂਪ ਵਿਚ ਰਹਿਣ ਵਾਲੇ ਇਕ ਅਪਾਹਜ ਪਤੀ-ਪਤਨੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਇਸ ਦੇ ਬਾਵਜੂਦ ਵੀ ਉਹ ਮਿਹਨਤ ਕਰਕੇ ਅਪਣੇ ਬੱਚਿਆਂ ਲਈ ਵਧੀਆ ਜੀਵਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਪਰਿਵਾਰ ਵਿਚ ਪਤੀ-ਪਤਨੀ ਤੋਂ ਇਲਾਵਾ ਉਹਨਾਂ ਦੇ 2 ਬੱਚੇ ਵੀ ਹਨ, ਜਿਨ੍ਹਾਂ ਦੀ ਉਮਰ ਦੋ ਸਾਲ ਤੇ ਪੰਜ ਸਾਲ ਹੈ।
Photo
ਵਿਜੈ ਕੁਮਾਰ ਦਿਹਾੜੀ ਕਰਦਾ ਹੈ ਪਰ ਉਸ ਨੂੰ ਦਿਹਾੜੀ ਵਜੋਂ ਕਰੀਬ 50 ਰੁਪਏ ਹੀ ਮਿਲਦੇ ਹਨ। ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਪਾਹਜ ਪੈਨਸ਼ਨ ਲੱਗੀ ਹੋਈ ਹੈ ਪਰ ਸਸਤੇ ਰਾਸ਼ਣ ਲਈ ਉਹਨਾਂ ਦਾ ਕਾਰਡ ਹੁਣ ਨਹੀਂ ਬਣ ਸਕਿਆ। ਪਰਿਵਾਰ ਦਾ ਕਹਿਣਾ ਹੈ ਕਿ ਕਦੀ-ਕਦੀ ਉਹਨਾਂ ਦੇ ਗੁਆਂਢੀ ਜਾਂ ਕੋਈ ਸਮਾਜ ਸੇਵੀ ਸੰਸਥਾ ਉਹਨਾਂ ਦੀ ਮਦਦ ਕਰ ਦਿੰਦੀ ਹੈ ਪਰ ਘਰ ਦੇ ਹਾਲਾਤ ਬਹੁਤ ਮਾੜੇ ਹਨ।
Vijay Kumar Family
ਮਕਾਨ ਦੀ ਛੱਤ ਡਿੱਗਣ ਵਾਲੀ ਹੈ ਅਤੇ ਪਰਮਜੀਤ ਕੌਰ ਦੇ ਪਿੱਤੇ ਵਿਚ ਪਥਰੀ ਹੈ, ਜਿਸ ਕਾਰਨ ਉਸ ਦੇ ਇਲਾਜ ਲਈ ਵੀ 30 ਹਜ਼ਾਰ ਰੁਪਏ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਇਕ ਦਾਨੀ ਸੱਜਣ ਹਰ ਮਹੀਨੇ ਪਰਿਵਾਰ ਨੂੰ ਆਟੇ ਦੀ ਥੈਲੀ ਦਾਨ ਦਿੰਦਾ ਹੈ।
Vijay Kumar Family
ਪਤੀ-ਪਤਨੀ ਦਾ ਕਹਿਣਾ ਹੈ ਕਿ ਉਹ ਅਪਣੇ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੂੰ ਸਫਲ ਇਨਸਾਨ ਬਣਾਉਣਾ ਚਾਹੁੰਦੇ ਹਨ ਪਰ ਇਸ ਦੇ ਲਈ ਉਹਨਾਂ ਕੋਲ ਲੋੜੀਂਦੇ ਸਰੋਤ ਨਹੀਂ ਹਨ। ਅਪਾਹਜ ਜੋੜੇ ਨੇ ਸਰਕਾਰ ਅਤੇ ਸਮਾਜਸੇਵੀਆਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਵਿਕਲਾਂਗ ਵਿਜੇ ਕੁਮਾਰ ਦਾ ਨੰਬਰ : 99151-20237 ਹੈ।