
ਕਿਹਾ-ਜੇ ਸਰਕਾਰ ਸਾਡਾ ਸਭ ਕੁੱਝ ਖੋਹੇਗੀ ਤਾਂ ਮਰਾਂਗੇ ਜਾਂ ਮਾਰਾਂਗੇ
ਮਾਨਸਾ: (ਪਰਮਦੀਪ ਰਾਣਾ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਨੂੰਨਾਂ ਦੇ ਵਿਰੁੱਧ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ, ਜਿੱਥੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉਥੇ ਹੀ ਪੰਜਾਬ ਦੇ ਪਿੰਡਾਂ ਵਿਚ ਵੀ ਖੇਤੀ ਕਾਨੂੰਨਾਂ ਵਿਰੁੱਧ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
Ruldu Singh Mansa
ਇਸੇ ਲੜੀ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਰੁਲਦੂ ਸਿੰਘ ਮਾਨਸਾ ਨੇ ਮਾਨਸਾ ਵਿਖੇ ਪਹੁੰਚ ਕੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਅੰਦੋਲਨ ਦੀ ਰੂਪ ਰੇਖਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆ ਕਿ ਮੋਦੀ ਸਰਕਾਰ ਸਾਡਾ ਸਭ ਕੁੱਝ ਖੋਹਣ ਨੂੰ ਫਿਰਦੀ ਹੈ ਉਨ੍ਹਾਂ ਪੀਐਮ ਮੋਦੀ ਨੂੰ ਦੁਨੀਆ ਦਾ ਸਭ ਤੋਂ ਘਟੀਆ ਪ੍ਰਧਾਨ ਮੰਤਰੀ ਦੱਸਿਆਂ ।
Ruldu Singh Mansa
ਉਹਨਾਂ ਨੇ ਮੋਦੀ ਤੇ ਤਿੱਖੇ ਨਿਸ਼ਾਨੇ ਸਾਧੇ ਅਤੇ ਆਖਿਆ ਕਿ ਵਾਢੀ ਦੀ ਕੋਈ ਚਿੰਤਾ ਨਹੀਂ, ਅਸੀਂ ਤਾਂ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ। ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਉਪਰ ਤਸ਼ੱਦਦ ਢਾਹ ਰਹੀ ਹੈ ਪਰ ਕਿਸਾਨ ਆਪਣੇ ਹੱਕ ਲੈ ਕੇ ਹੀ ਵਾਪਸ ਮੁੜਨਗੇ। ਉਹਨਾਂ ਕਿਹਾ ਕਿ ਸਮਝ ਨਹੀਂ ਮੋਦੀ ਸਰਕਾਰ ਕੀ ਚਾਹੁੰਦੀ ਹੈ।
Ruldu Singh Mansa
ਲਗਾਤਾਰ ਕੀਮਤਾਂ ਵਿੱਚ ਵਾਧੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਕੇਂਦਰ ਸਰਕਾਰ ਛੇ ਸਾਲਾ ਦੇ ਵਿਚ ਸਭ ਤੋਂ ਮਾੜੀ ਸਰਕਾਰ ਸਾਬਤ ਹੋਵੇਗੀ ਕਿਉਂਕਿ ਕੇਂਦਰ ਸਰਕਾਰ ਲਗਾਤਾਰ ਪੈਟਰੋਲ ਡੀਜ਼ਲ ਅਤੇ ਗੈਸ ਸਿਲੰਡਰਾਂ ਦੇ ਵਿੱਚ ਵਾਧੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਤੇ ਤੇਲ ਦੀ ਜਿਆਦਾ ਮਾਰ ਪੈਂਦੀ ਹੈ ਕਿਉਂਕਿ ਸਾਡਾ 92% ਖੇਤੀ ਦਾ ਕੰਮ ਤੇਲ ਤੇ ਹੈ ਜੇ ਤੇਲ ਦਾ ਰੇਟ ਵਧਦਾ ਹੈ ਤੇ ਪ੍ਰਚੂਨ ਦਾ ਰੇਟ ਵਧਦਾ ਹੈ, ਤੇਲ ਦਾ ਰੇਟ ਵਧਦਾ ਤਾਂ ਕਿਰਾਇਆ ਵਧਦਾ ਪਰ ਅਸੀਂ ਇਕ ਗੱਲ ਤੋਂ ਲੋਕਾਂ ਨੂੰ ਸੌਖੇ ਕਰ ਦਿੱਤਾ ਟੋਲ ਪਲਾਜ਼ੇ ਤੇ ਕੋਈ ਵੀ ਪਰਚੀ ਨਹੀਂ ਕੱਟਦਾ।
Ruldu Singh Mansa
ਜੇ ਮੋਦੀ ਸਰਕਾਰ ਨੇ ਮੰਨੀ ਤਾਂ ਵੱਡੀਆਂ ਲਹਿਰਾਂ ਚੱਲਣਗੀਆਂ। ਰੁਲਦੂ ਸਿੰਘ ਨੇ ਕਿਹਾ ਕਿ ਫਸਲਾਂ ਦੀ ਵਾਢੀ ਲਈ ਕਿਸਾਨ ਵੀ ਤਿਆਰ ਹਨ ਅਤੇ ਮੋਰਚੇ ਨੂੰ ਮਜ਼ਬੂਤ ਵੀ ਰੱਖਿਆ ਜਾਵੇਗਾ ਜਿਹੜੇ ਕਿਸਾਨ ਮੋਰਚੇ ਤੇ ਬੈਠੇ ਨੇ ਉਨ੍ਹਾਂ ਦੇ ਫਸਲਾਂ ਦੀ ਵਾਢੀ ਲਈ ਪਿੰਡ ਵਿੱਚੋਂ ਮਦਦ ਕੀਤੀ ਜਾਵੇਗੀ। ਉਹਨਾਂ ਕਿਹਾ ਜਿਥੇ ਵੀ ਇਕੱਠ ਹੁੰਦੇ ਹਨ ਉਥੇ ਲੋਕੀ ਆਉਂਦੇ ਹਨ ਗੱਲ ਸੁਣਾਉਂਦੇ ਹਨ ਪਰ ਸਮਝ ਨਹੀਂ ਮੋਦੀ ਸਰਕਾਰ ਕੀ ਚਾਹੁੰਦੀ ਹੈ।
Ruldu Singh Mansa
ਉਹਨਾਂ ਕਿਹਾ ਕਿ ਅਸੀਂ ਦੋ ਹਥਿਆਰਬੰਦ ਲੜਾਈਆਂ ਵੇਖੀਆਂ ਹੋਈਆਂ ਹਨ ਅਤੇ ਅਸੀਂ ਪਿੱਛੇ ਹਟੇ ਹੋਏ ਅਖੀਰ ਅਸੀਂ ਵੀ ਉਤਰ ਜਾਵਾਂਗੇ। ਸਾਡੇ ਨੌਜਵਾਨਾਂ ਲਈ ਨੌਕਰੀਆਂ ਨਹੀਂ, ਪੜ੍ਹਾਈ ਨਹੀਂ ,ਇਲਾਜ ਨਹੀਂ ਫਿਰ ਸਾਡੇ ਨੌਜਵਾਨ ਕਰਨ ਤੇ ਕਰਨ ਵੀ ਕੀ ਸਵਾਏ ਲੜਾਈ ਤੋਂ ਸਾਡੇ ਕੋਲ ਕੀ ਰਹਿ ਗਿਆ ਅਜਿਹੇ ਵਿਚ ਅਸੀਂ ਜਾਂ ਲੜਾਂਗੇ ਜਾਂ ਫਿਰ ਮਾਰਾਂਗੇ।
Ruldu Singh Mansa
ਮੌਸਮ ਦੇ ਬਦਲਾਅ ਨੂੰ ਦੇਖਦੇ ਉਨ੍ਹਾਂ ਕਿਹਾ ਕਿ ਅੰਦੋਲਨਕਾਰੀਆਂ ਨੂੰ ਗਰਮੀ ਜਾਂ ਸਰਦੀ ਦੇ ਮੌਸਮ ਨਾਲ ਕੋਈ ਵੀ ਫ਼ਰਕ ਨਹੀਂ ਪੈਂਦਾ ਸਾਨੂੰ ਚਾਹੇ ਸਰਦੀ ਵਿੱਚ ਦਿੱਕਤਾਂ ਆਈਆਂ ਅਸੀਂ ਆਪਣਾ ਅੰਦੋਲਨ ਜਾਰੀ ਰੱਖਿਆ ਉਸੇ ਤਰ੍ਹਾਂ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ ਅਸੀਂ ਆਪਣਾ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖਾਂਗੇ ।ਦੱਸ ਦਈਏ ਕਿ ਰੁਲਦੂ ਸਿੰਘ ਮਾਨਸਾ ਤਿੰਨ ਮਹੀਨੇ ਮਗਰੋਂ ਮਾਨਸਾ ਆਏ ਸਨ ਅਤੇ ਅਪਣੇ ਬੇਬਾਕ ਅੰਦਾਜ਼ ਕਰਕੇ ਉਹ ਕਾਫ਼ੀ ਚਰਚਾ ਵਿਚ ਰਹਿੰਦੇ ਨੇ।