
- FRI 129 ਤੇ FRI 192 ਵਿੱਚ ਦੋਹਾਂ ਨੇ ਭਰੀ ਆਪਣੀ ਜ਼ਮਾਨਤ ਅਤੇ ਲਈਆਂ ਚਲਾਨ ਦੀਆ ਕਾਪੀਆਂ
-ਅਦਾਲਤ ਨੇ ਦਿੱਤਾ 12 ਅਪ੍ਰੈਲ ਨੂੰ ਪੇਸ਼ ਹੋਣ ਦਾ ਹੁਕਮ
ਫ਼ਰੀਦਕੋਟ : ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਵੱਲੋਂ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿਚ ਚਲਾਣ ਪੇਸ਼ ਕੀਤਾ ਗਿਆ ਸੀ ਜਿਸ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਇਹਨਾਂ ਤੋਂ ਇਲਾਵਾ ਸੁਮੇਧ ਸਿੰਘ ਸੈਣੀ, ਪਰਮਰਾਜ ਉਮਰਾਨੰਗਲ , ਚਰਨਜੀਤ ਸਿੰਘ ਸ਼ਰਮਾ, ਗੁਰਦੀਪ ਸਿੰਘ ਪੰਧੇਰ, ਅਮਰ ਸਿੰਘ ਚਾਹਲ, ਸੁਖਮੰਦਰ ਸਿੰਘ ਮਾਨ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਇੰਟਰਵਿਊ 'ਚ ਅੰਮ੍ਰਿਤਪਾਲ ਸਿੰਘ ਦੀ ਪਤਨੀ ਨੇ ਕੀਤੇ ਵੱਡੇ ਖ਼ੁਲਾਸੇ, ਪੜ੍ਹੋ ਵੇਰਵਾ
ਇਸ ਮਾਮਲੇ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਗੁਰਦੀਪ ਸਿੰਘ ਪੰਧੇਰ, ਸੁਖਮੰਦਰ ਸਿੰਘ ਮਾਨ ਵਲੋਂ ਫ਼ਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋ ਆਪਣੀ ਜ਼ਮਾਨਤਾਂ ਭਰ ਚਲਾਨ ਦੀਆ ਕਾਪੀਆਂ ਪ੍ਰਾਪਤ ਕਰ ਲਈਆ ਸਨ ਅਤੇ ਅੱਜ ਮੁਅੱਤਲ ਚਲ ਰਹੇ ਆਈ ਜੀ ਪਰਮਰਾਜ ਉਮਰਾਨੰਗਲ ਤੇ ਤਤਕਾਲੀ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਵਲੋਂ 129 FRI ਵਿੱਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਹੋਏ। ਇਥੇ ਉਨ੍ਹਾਂ ਨੇ 129 ਅਤੇ 192 ਵਿੱਚ ਆਪਣੀ ਆਪਣੀ ਜ਼ਮਾਨਤ ਭਰ ਕੇ ਚਲਾਨ ਦੀਆ ਕਾਪੀਆਂ ਹਾਸਲ ਕੀਤੀਆਂ ਹਨ।
ਦੱਸਣਯੋਗ ਹੈ ਕਿ ਦੋਵਾਂ ਹੀ ਕੇਸਾਂ ਵਿੱਚ 5-5 ਲੱਖ ਦੀਆ ਜ਼ਮਾਨਤਾਂ ਭਰੀਆ ਗਈਆਂ ਹਨ। ਮਾਨਯੋਗ ਅਦਾਲਤ ਵਲੋਂ ਬਾਕੀਆਂ ਸਮੇਤ ਇਹਨਾਂ ਦੋਹਾਂ ਨੂੰ ਕੋਟਕਪੁਰਾ ਗੋਲੀ ਕਾਂਡ ਦੀ ਅਗਲੀ ਪੇਸ਼ੀ, ਜੋ ਕਿ 12 ਅਪ੍ਰੈਲ ਨੂੰ ਹੈ, 'ਤੇ ਪੇਸ਼ ਹੋਣ ਦੇ ਵੀ ਆਦੇਸ਼ ਦਿੱਤੇ ਹਨ।