Amirtsar News : ਬਜਟ ਇਜਲਾਸ ’ਚੋਂ ਵਾਕ ਆਊਟ ਕਰ ਕੇ ਆਏ SGPC ਮੈਂਬਰ ਪਰਮਜੀਤ ਕੌਰ ਲਾਡਰਾਂ ਦਾ ਰੋਸ 

By : BALJINDERK

Published : Mar 28, 2025, 3:03 pm IST
Updated : Mar 28, 2025, 3:03 pm IST
SHARE ARTICLE
SGPC ਮੈਂਬਰ ਪਰਮਜੀਤ ਕੌਰ ਲਾਡਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
SGPC ਮੈਂਬਰ ਪਰਮਜੀਤ ਕੌਰ ਲਾਡਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Amirtsar News : ਕਿਹਾ -ਇਹ ਅੰਤਰਿੰਗ ਕਮੇਟੀ ਨਹੀਂ ਸੀ ਇਹ ਕੌਰਵਾਂ ਦੀ ਸਭਾ ਸੀ, ਅੱਜ ਪ੍ਰਧਾਨ ਧਾਮੀ ਜੀ ਨੇ ਵਿਭੀਸ਼ਣ ਦਾ ਰੋਲ ਅਦਾ ਕੀਤਾ  

Amirtsar News in Punjabi : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਦਾ ਬਜਟ ਇਜਲਾਸ ਸੰਪੰਨ ਹੋ ਗਿਆ ਹੈ। ਇਜਲਾਸ ’ਚੋਂ ਵਾਕ ਆਊਟ ਕਰ ਕੇ ਆਏ ਵਿਰੋਧੀ ਧਿਰ ਨਾਲ ਸੰਬੰਧਿਤ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਅੰਤਰਿੰਗ ਕਮੇਟੀ ਨਹੀਂ ਸੀ ਇਹ ਕੌਰਵਾਂ ਦੀ ਸਭਾ ਸੀ, ਅੱਜ ਪ੍ਰਧਾਨ ਧਾਮੀ ਜੀ ਨੇ ਭੀਸ਼ਮ ਦਾ ਰੋਲ ਅਦਾ ਕੀਤਾ ਹੈ। ਸਿੱਖ ਕੌਮ ਹਮੇਸ਼ਾ ਬੇਗਾਨੀਆਂ ਔਰਤਾਂ ਦੀ ਪੱਤ ਦੀ ਸੰਭਾਲ ਕਰਦੀ ਰਹੀ ਹੈ ਪਰ ਅੱਜ ਭਰੀ ਸਭਾ ’ਚ ਔਰਤਾਂ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਨੁੱਖੀ ਸੰਗਠਨ ਵਲੋਂ ਪ੍ਰਧਾਨ ਜੀ ਨੂੰ ਇੱਕ ਜਾਂਚ ਰਿਪੋਰਟ ਭੇਜੀ ਗਈ ਹੈ ਉਸ ਨੂੰ ਪੜ੍ਹ ਦੇ ਪਤਾ ਚੱਲਦਾ ਹੈ ਕਿ ਕਿੰਨੀ ਧੱਕੇਸ਼ਾਹੀ ਹੋਈ ਹੈ। 

ਇਸ ਸਬੰਧੀ ਵਾਕਆਊਟ ਕਰਕੇ ਆਏ  ਬੀਬੀ ਜਗੀਰ ਕੌਰ, ਭਾਈ ਮਨਜੀਤ ਸਿੰਘ, ਸੁਖਦੇਵ ਸਿੰਘ ਭੌਰ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਬੀਬੀ ਕਿਰਨਜੋਤ ਕੌਰ ਆਦਿ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਸ ਮੰਗ ਨੂੰ ਲੈ ਕੇ ਉਨ੍ਹਾਂ ਵਲੋਂ ਇਕ ਮੰਗ ਪੱਤਰ ਬੀਤੇ ਦਿਨੀ ਪੇਸ਼ ਕੀਤਾ ਗਿਆ ਸੀ, ਉਸ ਸੰਬੰਧੀ ਅੱਜ ਦੇ ਇਜਲਾਸ ਵਿਚ ਕੋਈ ਏਜੰਡਾ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮੁੜ ਜਨਰਲ ਇਜਲਾਸ ਸੱਦਣ ਦੀ ਮੰਗ ਕਰਨਗੇ।

(For more news apart from SGPC member Paramjit Kaur protested after walking out budget session News in Punjabi, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement