ਸੈਰ-ਸਪਾਟੇ ਲਈ ਵਿਦੇਸ਼ਾਂ ਵਿਚ ਗਏ ਭਾਰਤੀ ਲਾਕਡਾਊਨ ਕਾਰਨ ਕਸੂਤੇ ਫਸੇ
Published : Apr 28, 2020, 11:04 am IST
Updated : Apr 28, 2020, 11:04 am IST
SHARE ARTICLE
File Photo
File Photo

ਭਾਰਤ ਸਰਕਾਰ ਵਲੋ ਵਿਦੇਸ਼ਾ ਵਿਚ ਸੈਰ ਸਪਾਟੇ ਲਏ ਗਏ ਭਾਰਤੀ ਨਾਗਰਿਕ (ਸੈਲਾਨੀ, ਵਪਾਰੀ, ਵਿਦਿਆਰਥੀ) ਲਈ ਵਤਨ ਵਾਪਸੀ ਦੀ ਸੁਰੂ ਕੀਤੀ ਚਾਰਾਜੋਈ ਦੀ

ਚੰਡੀਗੜ੍ਹ, 27 ਅਪ੍ਰੈਲ (ਗੁਰਉਪਦੇਸ਼ ਭੁੱਲਰ): ਭਾਰਤ ਸਰਕਾਰ ਵਲੋ ਵਿਦੇਸ਼ਾ ਵਿਚ ਸੈਰ ਸਪਾਟੇ ਲਏ ਗਏ ਭਾਰਤੀ ਨਾਗਰਿਕ (ਸੈਲਾਨੀ, ਵਪਾਰੀ, ਵਿਦਿਆਰਥੀ) ਲਈ ਵਤਨ ਵਾਪਸੀ ਦੀ ਸੁਰੂ ਕੀਤੀ ਚਾਰਾਜੋਈ ਦੀ ਸੁਸਤ ਰਫਤਾਰ ਉਥੇ ਅਟਕੇ ਭਾਰਤੀ ਨਾਗਰਿਕਾ ਨੂੰ ਹੋਰ ਮਾਯੂਸ ਕਰ ਰਹੀ ਹੈ।ਵਿਦੇਸ਼ਾ ਵਿਚ 22 ਮਾਰਚ ਤੋ ਵਤਨ ਵਾਪਸੀ ਲਈ ਤਰਲੋ ਮੱਛੀ ਹੋ ਰਹੇ ਇਨ੍ਹਾਂ ਭਾਰਤੀਆ ਨੂੰ ਹਾਲੇ ਹੋਰ ਲੰਬਾ ਸਮਾਂ ਆਪਣੇ ਵਤਨ ਵਾਪਸੀ ਲਈ ਇੰਤਜਾਰ ਕਰਨਾ ਪਵੇਗਾ। ਇਨ੍ਹਾਂ ਇੰਤਜਾਰ ਦੇ ਦਿਨਾਂ ਦੋਰਾਨ ਉਨ੍ਹਾਂ ਦੇ ਪਹਿਲਾ ਹੀ ਦਮ ਤੋੜ ਰਹੇ ਸਾਧਨਾ ਨੂੰ ਵੱਡੀ ਢਾਅ ਲੱਗੀ ਹੈ। ਕਿਉਕਿ ਭਾਰਤ ਸਰਕਾਰ ਨੇ ਸੂਬੇ ਦੀਆ ਸਰਕਾਰਾ ਨੂੰ ਇਨ੍ਹਾਂ ਨਾਗਰਿਕਾ ਦੇ ਆਂਕੜੇ ਇਕੱਤਰਰਿਤ ਕਰਨ ਦੇ ਯਤਨ ਕਰਨ ਲਈ ਕਿਹਾ ਹੈ।

ਪੰਜਾਬ ਸਰਕਾਰ ਨੇ ਆਪਣੇ ਡਿਪਟੀ ਕਮਿਸ਼ਨਰਾ ਨੂੰ ਇੱਕ ਪੱਤਰ ਲਿਖ ਕੇ ਵਿਦੇਸ਼ਾ ਵਿਚ ਫਸੇ ਭਾਰਤੀ ਨਾਗਰਿਕਾ ਦੇ ਆਂਕੜੇ ਜੁਟਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੇ ਲਈ ਰਾਜਧਾਨੀ ਦੇ ਇੱਕ ਸਰਕਾਰੀ ਅਦਾਰੇ ਵਿਚ ਸਿੱਧੇ ਹੀ ਆਂਕੜੇ ਇਕੱਤਰਰਿਤ ਕੀਤੇ ਜਾ ਰਹੇ ਹਨ।ਜਿਸ ਨੇ ਭਾਰਤ ਸਰਕਾਰ ਦੇ ਵਿਦੇਸ਼ਾ ਵਿਚ ਅਟਕੇ ਨਾਗਰਿਕਾ ਦੀ ਵਾਪਸੀ ਦੀ ਸੁਸਤ ਰਫਤਾਰ ਉਤੇ ਮੋਹਰ ਲਗਾ ਦਿੱਤੀ ਹੈ, ਕਿਉਕਿ ਵੱਖ ਵੱਖ ਦੇਸ਼ਾ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਤੋ ਇਹ ਆਂਕੜੇ ਫੋਰੀ ਹਾਸਲ ਕੀਤੇ ਜਾ ਸਕਦੇ ਹਨ।  

ਵਿਦੇਸ਼ ਗਏ ਭਾਰਤੀ ਲੋਕ ਮੋਜੂਦਾ ਸਮੇਂ ਉਨ੍ਹਾਂ ਦੇਸ਼ਾ ਵਿਚ ਭਾਰਤੀ ਹਾਈ ਕਮਿਸ਼ਨ ਕੋਲ ਪਹੁੰਚ ਕਰ ਰਹੇ ਹਨ।ਜਿਨ੍ਹਾਂ ਤੋਂ ਘੰਟਿਆਂ ਵਿਚ ਹੀ ਭਾਰਤ ਸਰਕਾਰ ਇਹ ਆਂਕੜੇ ਪ੍ਰਾਪਤ ਕਰ ਸਕਦੀ ਹੈ।ਜਦੋਂ ਕਿ ਭਾਰਤ ਸਰਕਾਰ ਵਲੋ ਜ਼ੋ ਪ੍ਰਕਿਰਿਆ ਅਪਨਾਈ ਗਈ ਹੈ ਉਸ ਨਾਲ ਦੇਸ ਦੇ ਸਾਰੇ ਵੱਖ ਵੱਖ ਰਾਜਾ ਅਤੇ ਕੇਂਦਰ ਸਾਸਤ ਪ੍ਰਦੇਸ਼ਾ ਤੋ ਇਹ ਆਂਕੜੇ ਇਕੱਠੇ ਕਰਨ ਨੁੰ ਲੰਬਾ ਸਮਾ ਲੱਗ ਜਾਵੇਗਾ।

ਇਸ ਤੋ ਇਲਾਵਾ ਭਾਰਤ ਸਰਕਾਰ ਵਲੋ ਸਪੈਸ਼ਲ ਫਲਾਈਟ ਚਲਾ ਕੇ ਮਹਿੰਗੀਆਂ ਟਿਕਟਾ ਰਾਹੀ ਇਨ੍ਹਾਂ ਅਟਕੇ ਨਾਗਰਿਕਾ ਨੂੰ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋ ਕਿ ਉਨ੍ਹਾਂ ਨਾਗਰਿਕਾ ਦੀਆ 22 ਮਾਰਚ ਤੋ ਅਪ੍ਰੈਲ/ਮਈ ਮਹੀਨੇ ਦੀਆਂ ਪਹਿਲਾ ਹੀ ਵਾਪਸੀ ਦੀਆਂ ਟਿਕਟਾ ਬਾਰੇ ਏਅਰ ਲਾਈਨਜ਼ ਨੇ ਚੁੱਪ ਧਾਰ ਰੱਖੀ ਹੈ। ਇਸ ਲਈ ਕੇਵਲ ਬਹੁਤ ਹੀ ਮਜਬੂਰੀ ਦੇ ਹਾਲਾਤ ਵਾਲੇ ਭਾਰਤੀ ਨਾਗਰਿਕ ਹੀ ਇਨ੍ਹਾਂ ਵਿਸ਼ੇਸ ਵਾਪਸੀ ਹਵਾਈ ਉਡਾਣਾ ਰਾਹੀ ਆਪਣੇ ਵਤਨ ਪਰਤ ਸਕਣਗੇ।

ਮੋਜੂਦਾ ਸਮੇਂ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਨੂੰ ਵਿਸੇਸ਼ ਹਵਾਈ ਉਡਾਣਾ ਦਾ ਕਿਰਾਇਆ ਪ੍ਰਤੀ ਵਿਅਕਤੀ 1.20 ਲੱਖ ਰੁਪਏ ਤੋ 1.80 ਲੱਖ ਰੁਪਏ ਤੱਕ ਹੈ। ਇਨ੍ਹਾਂ ਯਾਤਰੀਆਂ ਨੂੰ ਆਪਣੇ ਵਤਨ ਪਹੁੰਚ ਕੇ 14 ਦਿਨ ਕੁਆਰਨਟਾਈਨ ਵੀ ਰਹਿਣਾ ਪਵੇਗਾ।ਇਸ ਤੇ ਬਾਵਜੂਦ ਭਾਰਤੀ ਨਾਗਰਿਕ ਵਾਪਸ ਵਤਨ ਪਰਤਣ ਲਈ ਤਿਆਰ ਹਨ, ਪ੍ਰੰਤੂ ਬੇਲੋੜੀ ਦੇਰੀ ਕਾਰਨ ਕਾਫੀ ਮਾਯੂਸ ਹਨ।

ਭਾਰਤ ਤੋ ਵਿਦੇਸ਼ ਗਏ ਫਤਿਹਗੜ ਸਾਹਿਬ ਦੇ ਐਡਵੋਕੇਟ ਭਰਤ ਵਰਮਾ (ਆਸਟ੍ਰੇਲੀਆ), ਐਡਵੋਕੇਟ ਰਾਵੀ ਹਰਜੀਵਨ ਸਿੰਘ (ਅਮਰੀਕਾ), ਇੰਦਰਵੀਰ ਸਿੰਘ ਟੀਵਾਣਾ (ਸਿਡਨੀ) ਅਤੇ ਹੋਰ ਕਈਆ ਨੇ ਇਸ ਪ੍ਰਤੀਨਿਧੀ ਨੂੰ ਟੈਲੀਫੋਨ ਉਤੇ ਦੱਸਿਆ ਕਿ ਆਮ ਤੋਰ ਤੇ ਵਰਕ ਵੀਜ਼ਾ ਜਾਂ ਸਟੱਡੀਜ ਵੀਜਾ ਲਈ ਗਏ ਭਾਰਤੀ ਜ਼ੋ ਉਥੇ ਆਪਣੀ ਮੁਕੰਮਲ ਰਿਹਾਇਸ਼ ਦਾ ਪ੍ਰਬੰਧ ਕਰਕੇ ਰਹਿ ਰਹੇ ਹਨ

ਅਤੇ ਉਨ੍ਹਾ ਮੁਲਕਾ ਦੇ ਕਾਨੂੰਨ ਬਾਰੇ ਜਾਣਕਾਰੀ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਦੇਸ਼ਾ ਦੀ ਭੂਗੋਲਿਕ ਅਤੇ ਸਮਾਜਿਕ ਜਾਣਕਾਰੀ ਹੋਣ ਕਾਰਣ ਉਹ ਇਸ ਅੋਖੀ ਘੜੀ ਵਿਚ ਗੁਰੂਘਰਾ ਤੱਕ ਪਹੁੰਚ ਕਰਕੇ ਸਮਾਜ ਸੇਵੀ ਸੰਗਠਨਾ ਅਤੇ ਹੋਰ ਜਥੇਬੰਦੀਆ ਤੋ ਲੋੜੀਦੀਆ ਢੁਕਵੀਆਂ ਲੋੜਾ ਪੂਰੀਆ ਕਰਨ ਦੇ ਸਮਰੱਥ ਹਨ, ਪ੍ਰੰਤੂ ਸੈਰ ਸਪਾਟੇ ਲਈ ਵਿਦੇਸ਼ ਦੋਰ ਤੇ ਗਏ ਸਾਡੇ ਵਰਗੇ ਸੈਲਾਨੀ ਜਾਣਕਾਰੀ ਦੀ ਅਣਹੋਦ ਕਾਰਨ ਕਿਸੇ ਵੀ ਤਰਾਂ ਦੀ ਮੱਦਦ ਦੀ ਗੁਹਾਰ ਨਹੀ ਲਗਾ ਸਕਦੇ।

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement