
ਕਣਕ ਖ਼ਰੀਦ ਦਾ ਟੀਚਾ 90 ਫ਼ੀ ਸਦੀ ਸਰ ਹੋਣ ਨੇੜੇ : ਆਸ਼ੂ
ਕੁਲ 96 ਲੱਖ ਆਮਦ 'ਚੋਂ 93 ਲੱਖ ਖ਼ਰੀਦੀ ਜਾ ਚੁੱਕੀ ਹੈ
ਚੰਡੀਗੜ੍ਹ, 27 ਅਪ੍ਰੈਲ (ਜੀ.ਸੀ. ਭਾਰਦਵਾਜ): ਧਾਰਮਕ ਬੇਅਬਦੀਆਂ ਅਤੇ ਪੁਲਿਸ ਅਧਿਕਾਰੀ ਸਿੱਟ ਇੰਚਾਰਜ ਕੁੰਵਰ ਵਿਜੈ ਪ੍ਰਤਾਪ ਸਮੇਤ ਸੱਤਾਧਾਰੀ ਕਾਂਗਰਸ ਸਰਕਾਰ ਦੇ ਗ੍ਰਾਫ਼ ਹੇਠਾਂ ਵਲ ਜਾਣ ਦੇ ਬਾਵਜੂਦ ਅਨਾਜ ਸਪਲਾਈ ਮਹਿਕਮੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਕਣਕ ਖ਼ਰੀਦ ਸੀਜ਼ਨ ਵਿਚ ਪੰਜਾਬ ਦੇ 15 ਲੱਖ ਮਿਹਨਤੀ ਕਿਸਾਨ ਪ੍ਰਵਾਰਾਂ ਦੀ ਹੁਣ ਤਕ 93 ਲੱਖ ਟਨ ਕਣਕ ਦੀ ਖ਼ਰੀਦ ਕਰ ਲਈ ਹੈ ਅਤੇ ਸਰਕਾਰ ਦੀ ਸਾਖ ਬਚਾਈ ਰੱਖੀ ਹੈ |
ਇਸ ਸਾਲ ਖ਼ਰੀਦ ਦਾ ਟੀਚਾ 120 ਲੱਖ ਟਨ ਦਾ ਹੈ ਜਿਸ ਵਿਚੋਂ 90 ਫ਼ੀ ਸਦੀ ਸਰ ਕਰ ਲਿਆ ਹੈ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 12000 ਕਰੋੜ ਦੀ ਅਦਾਇਗੀ ਕਰ ਦਿਤੀ ਹੈ | ਵਿਰੋਧੀ ਧਿਰ ਅਕਾਲੀ ਦਲ ਵਲੋਂ ਬਾਰਦਾਨੇ ਦੀ ਘਾਟ ਤੇ ਪ੍ਰਬੰਧਾਂ ਵਿਚ ਕਮੀ ਦੀ ਕੀਤੀ ਜਾ ਰਹੀ ਸਖ਼ਤ ਆਲੋਚਨਾ ਸਬੰਧੀ ਆਸ਼ੂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਕੁਲ 4000 ਖ਼ਰੀਦ ਕੇਂਦਰਾਂ ਵਿਚੋਂ 3600 ਉਪਰੇਟਡ ਹਨ ਤੇ ਮੌਸਮ ਖ਼ਰਾਬੀ ਦੇ ਖ਼ਰੀਦ ਵਿਚ ਢਿੱਲ ਮਸਾਂ 1 ਫ਼ੀ ਸਦੀ ਵੀ ਨਹੀਂ ਅਤੇ ਇੰਨੇ ਵੱਡੇ ਪ੍ਰਾਜੈਕਟ ਤੇ ਮਹੀਨੇ ਭਰ ਦੀ ਮੁਹਿੰਮ ਵਿਚ ਕਿਤੇ ਨਾ ਕਿਤੇ ਮਾਮੂਲੀ ਕਮੀ ਰਹੀ ਜਾਂਦੀ ਹੈ |
ਮੰਤਰੀ ਨੇ ਦਸਿਆ ਕਿ ਖ਼ਰੀਦ 10 ਅਪ੍ਰੈਲ ਨੂੰ ਸ਼ੁਰੂ ਕੀਤੀ ਸੀ, ਕੁਲ 10 ਲੱਖ ਤੋਂ ਉਤੇ ਸਟਾਫ਼, ਮਜ਼ਦੂਰ, ਵਰਕਰ, ਪੱਲੇਦਾਰ, ਆੜ੍ਹਤੀ, ਕਿਸਾਨ, ਮੰਡੀ ਬੋਰਡ ਸਟਾਫ਼ ਤੇ ਹੋਰ ਵਿਅਕਤੀਆਂ ਨੇ ਇਕੱਠੇ ਰਲ ਕੇ ਕੇਵਲ 20 ਦਿਨਾਂ ਵਿਚ ਹੀ ਪਨਸਪ, ਪਨਗਰੇਨ, ਮਾਰਕਫ਼ੈੱਡ ਤੇ ਵੇਅਰ ਹਾਊਸਿੰਗ ਦੀਆਂ 4 ਸਰਕਾਰੀ ਏਜੰਸੀਆਂ ਨੇ ਕੁਲ 96 ਲੱਖ ਕਣਕ ਆਮਦ ਵਿਚੋਂ 93 ਲੱਖ ਟਨ ਦੀ ਖ਼ਰੀਦ ਕਰ ਲਈ ਹੈ | ਐਫ਼.ਸੀ.ਆਈ. ਕੇਂਦਰੀ ਏਜੰਸੀ ਨੇ ਕੇਵਲ 7 ਲੱਖ ਟਨ ਦੀ ਖ਼ਰੀਦ ਕਰ ਕੇ 330 ਕਰੋੜ ਦੀ ਅਦਾਇਗੀ ਕੀਤੀ ਹੈ | ਕੇਂਦਰੀ ਅਨਾਜ ਕਾਰਪੋਰੇਸ਼ਨ ਦਾ ਅਪਣਾ ਟੀਚਾ ਕੇਵਲ 18 ਲੱਖ ਟਨ ਦਾ ਹੈ ਜੋ ਪੂਰਾ ਹੋਣ ਮੁਸ਼ਕਲ ਹੈ | ਅਨਾਜ ਸਪਲਾਈ ਮੰਤਰੀ ਨੇ ਦਸਿਆ ਕਿ ਰੋਜ਼ਾਨਾ ਮੰਡੀਆਂ ਵਿਚ ਕੁਲ ਆਮਦ ਜੋ
ਪਿਛਲੇ ਦਿਨੀਂ 7 ਤੋਂ 8 ਲੱਖ ਟਨ ਸੀ, ਹੁਣ 5 ਲੱਖ ਟਨ ਰਹਿ ਗਈ ਹੈ ਅਤੇ ਆਉਂਦੇ ਹਫ਼ਤੇ ਮਸਾਂ 2 ਲੱਖ ਤਕ ਰਹਿ ਜਾਵੇਗੀ ਅਤੇ ਆਰਜ਼ੀ ਤੌਰ 'ਤੇ ਸਥਾਪਤ ਕੀਤੇ ਖ਼ਰੀਦ ਕੇਂਦਰ ਬੰਦ ਕਰ ਦਿਤੇ ਜਾਣਗੇ | ਸਟੋਰਾਂ ਵਿਚੋਂ ਲਿਫ਼ਟਿੰਗ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ ਆਸ਼ੂ ਨੇ ਦਸਿਆ ਕਿ ਇਨ੍ਹਾਂ
ਦਿਨਾਂ ਵਿਚ 50 ਲੱਖ ਟਨ ਖ਼ਰੀਦੀ ਕਣਕ ਦੀ ਮੰਡੀਆਂ ਵਿਚੋਂ ਲਿਫ਼ਟਿੰਗ ਕਰ ਕੇ ਥਾਉਂ ਥਾਈਾ ਪੱਕੇ ਪਿਲੰਥ ਸਟੋਰਾਂ ਜਾਂ ਪੱਕੇ ਗੁਦਾਮਾਂ ਵਿਚ ਸੈਟ ਕਰ ਦਿਤੀ ਹੈ ਅਤੇ ਸਾਰੀ ਦੀ ਸਾਰੀ ਖ਼ਰੀਦੀ ਕਣਕ ਦੀ ਚੁਕਾimageਈ ਮਈ ਦੇ ਅਖ਼ੀਰ ਤਕ ਜਾਂ ਜੂਨ ਮਹੀਨੇ ਦੇ ਅੱਧ ਤਕ ਬਰਸਾਤ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਪੂਰੀ ਕਰ ਲਈ ਜਾਵੇਗੀ |