Unnao Road Accident : ਉਨਾਓ ’ਚ ਬੱਸ ਨੂੰ ਪਾੜਦੇ ਹੋਏ ਨਿਕਲਿਆ ਟਰੱਕ, 7 ਦੀ ਮੌਤ, ਕਈ ਜ਼ਖਮੀ

By : BALJINDERK

Published : Apr 28, 2024, 7:13 pm IST
Updated : Apr 28, 2024, 7:24 pm IST
SHARE ARTICLE
Unnao Road Accident
Unnao Road Accident

Unnao Road Accident : ਹਾਦਸੇ ’ਚ ਦੋ ਵਿਅਕਤੀਆਂ ਦੇ ਵੱਢੇ ਗਏ ਸਿਰ, ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ 

Unnao Road Accident : ਉੱਤਰ ਪ੍ਰਦੇਸ਼ ਦੇ ਉਨਾਓ ’ਚ ਐਤਵਾਰ ਦੁਪਹਿਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ। ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਟਰੱਕ ਨੇ ਬੱਸ ਨੂੰ ਇਕ ਪਾਸੇ ਤੋਂ ਪਾੜਦੇ ਹੋਏ ਨਿਕਲ ਗਿਆ। ਇਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦਰਜਨ ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। 

ਇਹ ਵੀ ਪੜੋ:Abohar News : ਅਬੋਹਰ 'ਚ ਹਨੀਟ੍ਰੈਪ 'ਚ 40 ਲੱਖ ਦੀ ਠੱਗੀ ਮਾਰਨ ਵਾਲੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ  

ਇਸ ਮੌਕੇ ਪੁਲਿਸ ਨੇ ਜ਼ਖਮੀਆਂ ਨੂੰ CHC ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਇਹ ਹਾਦਸਾ ਸਫੀਪੁਰ ਕੋਤਵਾਲੀ ਇਲਾਕੇ ਦੇ ਜਮਾਲਦੀਪੁਰ ਨੇੜੇ ਵਾਪਰਿਆ। ਹਾਲਾਂਕਿ ਪੁਲਿਸ ਨੇ ਹੁਣ ਤੱਕ ਛੇ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਜੇ ਤਿੰਨ ਲੋਕਾਂ ਦੀ ਪਛਾਣ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਬੰਗੜਮਾਊ ਤੋਂ ਉਨਾਵ ਆ ਰਹੀ ਨਿੱਜੀ ਬੱਸ ਸਫੀਪੁਰ ਕੋਤਵਾਲੀ ਖੇਤਰ ਦੇ ਜਮਾਲਦੀਪੁਰ ਪਿੰਡ ਨੇੜੇ ਪਹੁੰਚੀ ਸੀ।

ਇਹ ਵੀ ਪੜੋ:Jalandhar News : ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਟੈਂਕਰ ਨੂੰ ਲੱਗੀ ਅੱਗ 

ਇਸ ਦੌਰਾਨ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੱਕ ਬੱਸ ਨੂੰ ਇਕ ਪਾਸੇ ਤੋਂ ਪਾੜਦਾ ਹੋਇਆ ਅੱਗੇ ਨਿਕਲ ਗਿਆ। ਹਾਦਸਾ ਹੁੰਦੇ ਹੀ ਹੜਕੰਪ ਮਚ ਗਿਆ। ਜ਼ਖਮੀ ਲੋਕਾਂ ਨੂੰ ਬੱਸਾਂ ਦੇ ਬਾਹਰ ਲਟਕਦੇ ਦੇਖਿਆ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀਆਂ ਨੂੰ ਤੁਰੰਤ ਸੀ.ਐੱਚ.ਸੀ. ਸਫੀਪੁਰ ਪਹੁੰਚਾਇਆ। ਜਿੱਥੇ ਡਾਕਟਰ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿੱਚ ਪੰਜ ਹੋਰਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਰੱਕ ਚਾਲਕ ਚੱਕਲਵੰਸ਼ੀ ਰੋਡ ਰਾਹੀਂ ਫ਼ਰਾਰ ਹੋ ਗਿਆ।

ਇਹ ਵੀ ਪੜੋ:Haryana News : ਚੱਲਦੀ ਕਾਰ 'ਚ ਲੱਗੀ ਅੱਗ ’ਚ ਝੁਲਸੇ ਡਰਾਈਵਰ ਨੇ ਸੀਵਰ 'ਚ ਛਾਲ ਮਾਰ ਬਚਾਈ ਜਾਨ 

ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਜ਼ਿਲ੍ਹੇ ’ਚ ਨਾਕਾਬੰਦੀ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜ਼ਖ਼ਮੀਆਂ ਦਾ ਸਫੀਪੁਰ ਸੀਐਚਸੀ ਅਤੇ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਿਲ੍ਹਾ ਹਸਪਤਾਲ ਦੇ ਡਾਕਟਰ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਜ਼ਖਮੀਆਂ ਅਤੇ ਮ੍ਰਿਤਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਯਾਤਰੀ ਛਾਲ ਮਾਰ ਕੇ ਸੜਕ 'ਤੇ ਡਿੱਗ ਗਿਆ। ਇਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗ ਗਈ। ਇੰਨਾ ਹੀ ਨਹੀਂ ਦੋ ਯਾਤਰੀਆਂ ਦਾ ਸਿਰ ਵੱਢ ਕੇ ਵੱਖ ਕਰ ਦਿੱਤਾ ਗਿਆ।

(For more news apart from Truck rammed the bus in Unnao, 7 dead, many injured News in Punjabi, stay tuned to Rozana Spokesman)

Location: India, Uttar Pradesh, Unnao

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

08 Dec 2024 3:10 PM

ਕਿਸਾਨਾਂ ਦੀਆਂ ਅੱਖਾਂ 'ਚ ਪੁਲਿਸ ਮਾਰ ਰਹੀ Spray, Spray ਤੋਂ ਬਾਅਦ ਕਿਸਾਨਾਂ ਤੇ ਸੁੱਟੇ Tear Gas ਦੇ ਗੋਲੇ

08 Dec 2024 3:07 PM

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM
Advertisement