ਬੱਚੀਆਂ ਦੇ ਬਲਾਤਕਾਰੀਆਂ ਨੂੰ ਫ਼ਾਂਸੀ ਦੀ ਸਜ਼ਾ ਯਕੀਨੀ ਬਣਾਵੇ ਕੈਪਟਨ ਸਰਕਾਰ : ਅਮਨ ਅਰੋੜਾ
Published : May 28, 2019, 4:47 pm IST
Updated : May 28, 2019, 4:47 pm IST
SHARE ARTICLE
Aman Arora
Aman Arora

ਬੱਚਿਆਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ 'ਆਪ' ਨੇ ਕੀਤੀ ਪੋਸਕੋ ਐਕਟ 2012 'ਚ ਸੋਧ ਦੀ ਮੰਗ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਬਲਾਤਕਾਰੀਆਂ ਨੂੰ ਪੋਸਕੋ ਐਕਟ 2012 ਅਧੀਨ ਪੰਜਾਬ 'ਚ ਫਾਂਸੀ ਦੀ ਸਜਾ ਲਾਗੂ ਕਰਨ ਅਤੇ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦੀ ਮੰਗ ਕੀਤੀ ਹੈ, ਤਾਂ ਕਿ ਭਵਿੱਖ 'ਚ ਕਿਸੇ ਵੀ ਅਪਰਾਧੀ ਅਨਸਰ ਦੀ ਅਜਿਹਾ ਘਿਣਾਉਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ, ਜੋ ਧੂਰੀ 'ਚ ਵਾਪਰਿਆ ਹੈ।

ਪਾਰਟੀ ਹੈੱਡਕੁਆਟਰ ਰਾਹੀਂ ਜਾਰੀ ਪੱਤਰ 'ਚ ਅਮਨ ਅਰੋੜਾ ਨੇ ਧੂਰੀ (ਸੰਗਰੂਰ) ਵਿਖੇ ਇੱਕ 4 ਸਾਲਾਂ ਦੀ ਸਕੂਲੀ ਬੱਚੀ ਨਾਲ ਵੈਨ ਦੇ ਕੰਡਕਟਰ ਵੱਲੋਂ ਕੀਤੇ ਗਏ ਬਲਾਤਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸ਼ਰਮਨਾਕ ਘਟਨਾ ਨੇ ਹਰੇਕ ਦਾ ਹਿਰਦਾ ਵਲੂੰਧਰਿਆ ਹੈ ਅਤੇ ਹਰ ਕੋਈ ਸਦਮੇ ਵਿਚ ਹੈ।
ਅਮਨ ਅਰੋੜਾ ਨੇ ਕਿਹਾ ਕਿ ਸਮਾਜ ਅੰਦਰ ਵਾਪਰੀ ਇਹ ਪਹਿਲੀ ਘਿਣਾਉਣੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਅਣਮਨੁੱਖੀ ਅਤੇ ਘਿਣਾਉਣੇ ਅਪਰਾਧ ਵਾਪਰਦੇ ਆ ਰਹੇ ਹਨ,

ਜਦਕਿ ਛੋਟੀਆਂ ਬੱਚੀਆਂ ਦਾ ਰੱਬ ਵਾਂਗ ਪੂਜਾ ਕਰਨੀ ਸਾਡੇ ਧਰਮ ਅਤੇ ਸਭਿਆਚਾਰ ਦਾ ਅਹਿਮ ਹਿੱਸਾ ਹੈ। ਅਮਨ ਅਰੋੜਾ ਨੇ ਲਿਖਿਆ ਕਿ ਅਜਿਹੇ ਸ਼ਰਮਸਾਰ ਕਰਨ ਵਾਲੇ ਅਣਮਨੁੱਖੀ ਅਪਰਾਧਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪ੍ਰੋਟੈਕਸ਼ਨ ਆਫ਼ ਚਾਈਲਡ ਫੋਰਮ ਸੈਕਸੂਅਲ ਅਫੈਂਸ (ਪੋਸਕੋ) ਐਕਟ 2012 'ਚ ਤਰਮੀਮ ਕੀਤੀ ਸੀ, ਜਿਸ ਨੂੰ ਅਗਸਤ 2018 'ਚ ਭਾਰਤੀ ਸੰਸਦ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ ਅਤੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਨੇ ਵੀ ਇਹ ਸੋਧਿਆ ਕਾਨੂੰਨ ਆਪਣੇ-ਆਪਣੇ ਰਾਜਾਂ 'ਚ ਲਾਗੂ ਕਰ ਲਿਆ ਹੈ।

ਇਸ ਹਵਾਲੇ ਨਾਲ ਅਮਨ ਅਰੋੜਾ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਸੂਬਾ ਸਰਕਾਰ ਵੀ ਆਪਣੇ ਕਾਨੂੰਨ 'ਚ ਲੋੜੀਂਦੀਆਂ ਤਰਮੀਮ ਪਾਸ ਕਰ ਕੇ 12 ਸਾਲਾ ਤੋਂ ਛੋਟੀ ਉਮਰ ਦੇ ਬੱਚਿਆਂ ਦੇ ਬਲਾਤਕਾਰੀਆਂ ਲਈ ਫਾਂਸੀ ਦੀ ਸਜਾ ਯਕੀਨੀ ਬਣਾਵੇ ਅਤੇ ਅਜਿਹੇ ਕੇਸਾਂ ਦੇ ਝਟਪਟ ਨਿਪਟਾਰੇ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇ।

ਅਮਨ ਅਰੋੜਾ ਨੇ ਆਪਣੇ ਪੱਤਰ ਰਾਹੀਂ ਸੂਬਾ ਸਰਕਾਰ ਨੂੰ ਬੇਨਤੀ ਸਹਿਤ ਸੂਚਿਤ ਕੀਤਾ ਕਿ ਜੇਕਰ ਸੱਤਾਧਾਰੀ ਧਿਰ ਆਗਾਮੀ ਸੈਸ਼ਨ 'ਚ ਇਹ ਕਾਨੂੰਨੀ ਸੋਧ ਲਿਆਉਣ ਤੋਂ ਅਸਫ਼ਲ ਰਹੀ ਤਾਂ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਇਹ ਸੋਧ ਮਤਾ ਸਦਨ 'ਚ ਰੱਖੇਗੀ, ਤਾਂ ਕਿ ਅਜਿਹੀ ਰਾਖਸ਼ਿਸ ਬਿਰਤੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement