ਧੁੱਪ 'ਚ ਖੜੀ ਗੱਡੀ 'ਚ ਬੈਠਣਾ ਹੈ ਬੇਹੱਦ ਖਤਰਨਾਕ, ਸਟੱਡੀ 'ਚ ਹੋਏ ਇਹ ਖੁਲਾਸੇ
Published : May 28, 2020, 11:40 am IST
Updated : May 28, 2020, 4:55 pm IST
SHARE ARTICLE
Photo
Photo

ਗਰਮੀਆਂ ਵਿਚ ਅਸੀਂ ਅਕਸਰ ਹੀ ਬਾਹਰ ਗਰਮੀਂ ਵਿਚੋਂ ਆਉਣ ਤੋਂ ਬਾਅਦ ਇਕਦਮ ਆਪਣੀ ਗੱਡੀ ਵਿਚ ਏਸੀ ਲਗਾ ਕੇ ਬੈਠ ਜਾਂਦੇ ਹਾਂ

ਗਰਮੀਆਂ ਵਿਚ ਅਸੀਂ ਅਕਸਰ ਹੀ ਬਾਹਰ ਗਰਮੀਂ ਵਿਚੋਂ ਆਉਣ ਤੋਂ ਬਾਅਦ ਇਕਦਮ ਆਪਣੀ ਗੱਡੀ ਵਿਚ ਏਸੀ ਲਗਾ ਕੇ ਬੈਠ ਜਾਂਦੇ ਹਾਂ ਜਿਸ ਦੇ ਬਹੁਤ ਖਤਰਨਾਕ ਪ੍ਰਭਾਵ ਸਾਡੇ ਸਰੀਰ ਤੇ ਪੈਂਦੇ ਹਨ। ਇਸ ਸਬੰਧੀ ਪੀਜੀਆਈ ਦੇ ਸਕੂਲ ਆਫ਼ ਪਬਲਿਕ ਹੈਲਥ ਵਿਭਾਗ ਨੇ ਕਾਰ ਦੇ ਏਸੀ ਨੂੰ ਲੈ ਕੇ  ਇਕ ਸਟੱਡੀ ਕੀਤੀ ਹੈ। ਇਸ ਸਟੱਡੀ ਵਿਚ ਕਈ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ।

PhotoPhoto

ਇਸ ਵਿਚ ਇਹ ਸਾਹਮਣੇ ਆਇਆ ਹੈ ਕਿ ਅਸੀਂ ਅਕਰਸ ਹੀ ਕਾਰ ਵਿਚ ਏਸੀ ਜਾ ਇਸਤੇਮਾਲ ਗਲਤ ਤਰੀਕੇ ਨਾਲ ਕਰਦੇ ਹਾਂ। ਜਿਸ ਨਾਲ ਸਿਹਤ ਤੇ ਕਾਫੀ ਬੁਰਾ ਅਸਰ ਪੈਂਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਦੁਆਰਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਰਵਿੰਦਰਪਾਲ ਨੇ ਦੱਸਿਆ ਕਿ ਇਹ ਸਟੱਡੀ ਤਾਪਮਾਨ ਉੱਤੇ ਅਧਾਰਿਤ ਹੈ। ਗਰਮੀਆਂ ਵਿਚ ਗੱਡੀ ਅੰਦਰ ਤਾਪਮਾਨ ਕਾਫੀ ਵੱਧ ਜਾਂਦਾ ਹੈ, ਜਦਕਿ ਬਾਹਰ ਦਾ ਤਾਪਮਾਨ ਇੰਨਾ ਨਹੀਂ ਹੁੰਦਾ।

PhotoPhoto

ਜੇਕਰ ਗੱਡੀ ਦੇ ਬਾਹਰ ਦਾ ਤਾਪਮਾਨ 40 ਡਿਗਰੀ ਹੈ ਗਰਮੀਂ ਕਾਰਨ ਗੱਡੀ ਅੰਦਰ ਤਾਪਮਾਨ 70 ਡਿਗਰੀ ਤੱਕ ਪਹੁੰਚ ਜਾਂਦਾ ਹੈ। ਆਮ ਤੌਰ ਤੇ ਲੋਕ ਜਦੋਂ ਗੱਡੀ ਵਿਚ ਬੈਠਦੇ ਹਨ ਤਾਂ ਲੋਕ ਖਿੜਕੀਆਂ ਬੰਦ ਕਰ ਲੈਂਦੇ ਹਨ ਅਤੇ ਏ ਸੀ ਆਨ ਕਰ ਲੈਂਦੇ ਹਨ। ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇਸ ਤਰ੍ਹਾਂ ਏ ਸੀ ਚਲਾਉਣ ਨਾਲ ਸਾਡੇ ਸਰੀਰ ਉਤੇ ਬੇਹੱਦ ਬੁਰਾ ਅਸਰ ਪੈਂਦਾ ਹੈ। ਇਸ ਨਾਲ ਕਈ ਲੋਕਾਂ ਦਾ ਬਲੱਡ ਵੱਧ ਸਕਦਾ ਹੈ। ਇਸ ਨਾਲ ਮਾਸ ਪੈਸ਼ੀਆ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਈ ਭਿਆਨਕ ਬਿਮਾਰੀਆ ਵੀ ਹੋ ਸਕਦੀਆਂ ਹਨ।

PhotoPhoto

ਇਸ ਲਈ ਡਾਕਟਰ ਨੇ ਇਸ ਸਬੰਧੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ।  ਇਸ ਬਾਰੇ ਉਨ੍ਹਾਂ ਦੱਸਦਿਆਂ ਕਿਹਾ ਕਿ ਜਦੋਂ ਵੀ ਕਿਤੇ ਬਾਹਰ ਜਾਣਾ ਹੈ ਤਾਂ ਪਹਿਲਾਂ ਕਾਰ ਦੇ ਤਰਵਾਜੇ ਖੋਲ੍ਹ ਦਿਉ ਤਾਂ ਕਿ ਅੰਦਰਲੀ ਗਰਮੀਂ ਬਾਹਰ ਨਿਕਲ ਜਾਵੇ। ਇਸ ਤੋਂ ਬਾਅਦ ਕਾਰ ਵਿਚ ਬੈਠਣ ਦੇ ਤਰੁੰਤ ਹੀ ਏਸੀ ਇਕਦਮ ਤੇਜ਼ ਨਾ ਚਲਾਉ। ਅਜਿਹੀਆਂ ਸਾਵਧਾਨੀਆਂ ਵਰਤ ਕੇ ਕਈ ਬਿਮਾਰੀ ਤੋਂ ਬਚਾ ਕੀਤਾ ਜਾ ਸਕਦਾ ਹੈ।

PhotoPhoto

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement