Barnala News : ਬਰਨਾਲਾ ’ਚ ਗਊ ਤਸਕਰੀ ਦਾ ਮਾਮਲੇ ਦਾ ਹੋਇਆ ਪਰਦਾਫ਼ਾਸ਼

By : BALJINDERK

Published : May 28, 2024, 2:35 pm IST
Updated : May 28, 2024, 2:46 pm IST
SHARE ARTICLE
ਪਿੰਡ ਵਾਸੀ ਗਊਆਂ ਦੇ ਟੈਂਕਰ ਬਾਰੇ ਜਾਣਕਾਰੀ ਦਿੰਦੇ ਹੋਏ
ਪਿੰਡ ਵਾਸੀ ਗਊਆਂ ਦੇ ਟੈਂਕਰ ਬਾਰੇ ਜਾਣਕਾਰੀ ਦਿੰਦੇ ਹੋਏ

Barnala News :ਪਿੰਡ ਵਾਸੀਆਂ ਨੇ ਗਊਆਂ ਨਾਲ ਭਰੇ ਟੈਂਕਰ ਨੂੰ ਰੋਕ ਬੁਲਾਈ ਪੁਲਿਸ

Barnala News : ਬਰਨਾਲਾ ਦੇ ਪਿੰਡ ਸਹਿਣਾ ਦੇ ਲੋਕਾਂ ਨੇ ਇਕੱਠੇ ਹੋਕੇ ਸਹਿਣਾ-ਚੁੰਘਾ ਰੋਡ ਤੇ ਸਥਿਤ ਗਊਆਂ ਨਾਲ ਭਰੇ ਇੱਕ ਕੈਂਟਰ ਨੂੰ ਰੋਕ ਕੇ ਰੋਸ ਸ਼ੁਰੂ ਕਰ ਦਿੱਤਾ। ਇਸ ਮੌਕੇ ’ਤੇ ਮੌਜੂਦ ਨਾਜਮ ਸਿੰਘ ਨਾਜੀ, ਗੁਰਪ੍ਰੀਤ ਸਿੰਘ ਚੁੰਘਾ, ਜਸਪਾਲ ਸਿੰਘ ਚੁੰਘਾ, ਬੀਜੇਪੀ ਸਰਕਲ ਸਹਿਣਾ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਸਮੇਤ ਹੋਰ ਵੀ ਇਕੱਠੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਨੂੰ ਨੇੜਲੇ ਖੇਤਾਂ ਦੇ ਕੁਝ ਵਿਅਕਤੀ ਗਊਆਂ ਫੜ ਕੇ ਲਿਜਾ ਰਹੇ ਸਨ। ਜਿਨ੍ਹਾਂ ’ਤੇ ਉਨ੍ਹਾਂ ਨੂੰ ਸ਼ੱਕ ਪੈਦਾ ਹੋਇਆ ਤਾਂ ਉਨ੍ਹਾਂ ਵਿਅਕਤੀਆਂ ’ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਤਾਂ ਸ਼ਾਮ ਨੂੰ ਇੱਕ ਚਿੱਟੇ ਰੰਗ ਦਾ ਕੈਂਟਰ ’ਚ 14 ਗਊਵੰਸ਼ ਸਨ। ਜਿਨ੍ਹਾਂ ’ਚੋਂ 11 ਗਊਆਂ ਅਤੇ ਤਿੰਨ ਬੱਚੇ ਸਨ ਜਿਨਾਂ ਨੂੰ ਕੈਂਟਰ ’ਚ ਵਾੜ ਕੇ ਉਪਰੋਂ ਤਰਪਾਲ ਨਾਲ ਢੱਕ ਦਿੱਤਾ। ਇਸ ਤੋਂ ਬਾਅਦ ਨੇੜਲੇ ਖੇਤਾਂ ਦੇ ਲੋਕਾਂ ਨੇ ਹੋਰ ਵੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਵੱਡੇ ਪੱਧਰ ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਕੈਂਟਰ ਨੂੰ ਰੋਕ ਕੇ ਉਸਦੀ ਪੜਤਾਲ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਕੈਂਟਰ ਚਾਲਕ ਨੇ ਦੱਸਿਆ ਕਿ ਇਹ ਗਊਆਂ ਨੂੰ ਉਹ ਮਹਾਰਾਸ਼ਟਰ ਦੇ ਇੱਕ ਸ਼ੇਖ ਕੋਲ ਲਿਜਾ ਰਹੇ ਹਨ। ਜਿਸ ਲਈ ਉਹਨਾਂ ਨੂੰ ਬਤੌਰ ਕਿਰਾਇਆ 90 ਹਜ਼ਾਰ ਰੁਪਏ ਤੈਅ ਹੋਇਆ ਸੀ। ਉਹ ਆਪਣੇ ਸਾਥੀ ਨਾਲ ਜਾਣ ਲੱਗੇ ਤਾਂ ਲੋਕਾਂ ਨੇ ਉਸ ਨੂੰ ਰਸਤੇ ’ਚ ਰੋਕ ਲਿਆ।

ਇਹ ਵੀ ਪੜੋ:Reasi,Jammu and Kashmir : ਚਨਾਬ ਨਦੀ ਦੇ ਵਧਦੇ ਵਹਾਅ ਅਤੇ ਗੰਦ ਜਮ੍ਹਾ ਹੋਣ ਕਾਰਨ ਸਲਾਲ ਡੈਮ ਦੇ ਖੋਲੇ ਗੇਟ  

ਇਸ ਮੌਕੇ ਰੋਸ ਪ੍ਰਗਟ ਕਰਦੇ ਹੋਏ ਹਰਜੀਤ ਸਿੰਘ, ਨਾਜਮ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸੁਮੀਤ ਪਿੰਡ ਦੇ ਹੋਰ ਵੀ ਲੋਕਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਪਿੰਡ ’ਚੋ ਗਊਵੰਸ਼ ਨੂੰ ਬਾਹਰ ਕੱਟਣ ਲਈ ਲਿਜਾਇਆ ਜਾ ਰਿਹਾ ਸੀ। ਹੁਣ ਉਪਰੰਤ ਇਸ ਗਊ ਵੰਸ਼ ਨਾਲ ਭਰੇ ਕੈਂਟਰ ਨੂੰ ਰੋਕਿਆ ਗਿਆ ਹੈ। 

ਇਹ ਵੀ ਪੜੋ:China Create new virus : ਚੀਨ ਨੇ ਬਣਾਇਆ ਨਵਾਂ ਖਤਰਨਾਕ ਵਾਇਰਸ, ਜੋ 3 ਦਿਨਾਂ 'ਚ ਲੈ ਸਕਦਾ ਹੈ ਜਾਨ

ਲ

ਇਹ ਦੀ ਸੂਚਨਾ ਸਹਿਣਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਗਏ ਗੂਊ ਵੰਸ਼ ਨਾਲ ਭਰੇ ਹੋਏ ਕੈਂਟਰ ਚਾਲਕ ਨੂੰ ਆਪਣੇ ਨਾਲ ਪੁਲਿਸ ਸਟੇਸ਼ਨ ਲੈ ਗਏ। ਇਸ ਮੌਕੇ ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਸ਼ਰੇਆਮ ਗਊਵੰਸ਼ ਨੂੰ ਕੱਟਣ ਵਾਸਤੇ ਲਿਜਾਣ ਵਾਲੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮਾਮਲਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

(For more news apart from cow smuggling was exposed in Barnala News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement