
China Create new virus : ਵਿਗਿਆਨੀਆਂ ਨੇ 10 ਹੈਮਸਟਰਾਂ ’ਚ ਟੀਕਾਕਰਣ ਕਰਨ ਦੇ ਤਿੰਨ ਦਿਨਾਂ ਦੇ ਅੰਦਰ ਬਿਮਾਰੀ ਦੇ ਦੇਖੇ ਲੱਛਣ
China Create new virus : ਬੀਜਿੰਗ- ਚੀਨ ਦੇ ਵਿਗਿਆਨੀਆਂ ਨੇ ਇੱਕ ਹੋਰ ਖਤਰਨਾਕ ਵਾਇਰਸ ਬਣਾਇਆ ਹੈ। ਇਹ ਵਾਇਰਸ ਤਿੰਨ ਦਿਨਾਂ ’ਚ ਕਿਸੇ ਵੀ ਮਨੁੱਖ ਜਾਨ ਲੈ ਸਕਦਾ ਹੈ। ਸਾਇੰਸ ਡਾਇਰੈਕਟ ਮੈਗਜ਼ੀਨ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਨਵਾਂ ਸਿੰਥੈਟਿਕ ਵਾਇਰਸ ਇਬੋਲਾ ਵਾਇਰਸ ਵਾਂਗ ਕੰਮ ਕਰਦਾ ਹੈ। ਖੋਜ ਨੇ ਦਿਖਾਇਆ ਹੈ ਕਿ ਚੀਨ ਦੇ ਹੇਬੇਈ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਹਿੱਸੇ ਲੈ ਕੇ ਇੱਕ ਨਵਾਂ ਵਾਇਰਸ ਬਣਾਇਆ ਹੈ। ਇਹ ਇਬੋਲਾ ਵਾਇਰਸ ਵਾਂਗ ਸਰੀਰ ਦੇ ਸੈੱਲਾਂ ਨੂੰ ਸੰਕਰਮਿਤ ਕਰ ਸਕਦਾ ਹੈ।
ਇਹ ਵੀ ਪੜੋ:Reasi,Jammu and Kashmir : ਚਨਾਬ ਨਦੀ ਦੇ ਵਧਦੇ ਵਹਾਅ ਅਤੇ ਗੰਦ ਜਮ੍ਹਾ ਹੋਣ ਕਾਰਨ ਸਲਾਲ ਡੈਮ ਦੇ ਖੋਲੇ ਗੇਟ
ਇਸ ਪ੍ਰਯੋਗ ’ਚ ਵਿਗਿਆਨੀਆਂ ਨੇ 10 ਹੈਮਸਟਰਾਂ ਵਿਚ ਵਾਇਰਸ ਦਾ ਟੀਕਾ ਲਗਾਇਆ। ਟੀਕਾਕਰਣ ਦੇ ਤਿੰਨ ਦਿਨਾਂ ਦੇ ਅੰਦਰ ਹੈਮਸਟਰਾਂ ਵਿਚ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ। ਇਹ ਲੱਛਣ ਇਹ ਬਿਮਾਰੀ ਮਨੁੱਖਾਂ ਵਿਚ ਇਬੋਲਾ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਵਰਗੀ ਸੀ। ਹੈਮਸਟਰ ਦੇ ਸਰੀਰ ਕਮਜ਼ੋਰ ਹੋ ਗਏ ਅਤੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਤਿੰਨ ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜੋ:Railway Recruitment : ਨੌਜਵਾਂਨਾ ਲਈ ਚੰਗੀ ਖ਼ਬਰ ਰੇਲਵੇ 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ
ਈਬੋਲਾ ਖੋਜ ਲਈ ਬਹੁਤ ਸੁਰੱਖਿਅਤ ਲੈਬ (ਲੇਬਲ-4) ਦੀ ਲੋੜ ਹੁੰਦੀ ਹੈ। ਦੁਨੀਆਂ ਦੀਆਂ ਬਹੁਤੀਆਂ ਲੈਬਾਂ ਸਿਰਫ਼ ਲੇਬਲ-2 ਦੇ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ। ਵਿਗਿਆਨੀਆਂ ਨੇ ਇੱਕ ਵਾਇਰਸ ਬਣਾਇਆ ਹੈ ਜੋ ਇਬੋਲਾ ਵਰਗਾ ਹੈ ਪਰ ਵਰਤੋਂ ਲਈ 'ਲੇਬਲ 4' ਵਰਗੀ ਲੈਬ ਦੀ ਲੋੜ ਨਾ ਪਵੇ। ਇਸ ਲਈ ਵਿਗਿਆਨੀਆਂ ਨੇ VSV ਨਾਮ ਦੇ ਵਾਇਰਸ ਨੂੰ ਇਬੋਲਾ ਵਾਇਰਸ ਦੇ ਵਿਸ਼ੇਸ਼ ਪ੍ਰੋਟੀਨ ਨਾਲ ਮਿਲਾਇਆ। ਇਸ ਨਵੇਂ ਵਾਇਰਸ ਦੀ ਵਰਤੋਂ ਕਰਕੇ ਵਿਗਿਆਨੀ ਹੁਣ ਘੱਟ ਸੁਰੱਖਿਆ ਵਾਲੀਆਂ ਪ੍ਰਯੋਗਸ਼ਾਲਾਵਾਂ ਵਿਚ ਵੀ ਇਬੋਲਾ ਖੋਜ ਕਰਨ ਦੇ ਯੋਗ ਹੋਣਗੇ।
ਇਹ ਵੀ ਪੜੋ:Arvind Kejriwal : ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 7 ਦਿਨ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਇਨਕਾਰ
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਅਧਿਐਨ ਨਾਲ ਇਬੋਲਾ ਦੀ ਰੋਕਥਾਮ ਅਤੇ ਇਲਾਜ ਲਈ ਨਵੀਆਂ ਦਵਾਈਆਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ। ਖੋਜ ਦੇ ਫ਼ਾਇਦੇ ਦੇ ਨਾਲ-ਨਾਲ ਜੋਖ਼ਮ ਵੀ ਹੁੰਦੇ ਹਨ। ਨਵਾਂ ਵਾਇਰਸ ਦਿਲ, ਜਿਗਰ, ਫੇਫੜਿਆਂ, ਗੁਰਦਿਆਂ, ਅੰਤੜੀਆਂ, ਦਿਮਾਗ ਅਤੇ ਇੱਥੋਂ ਤੱਕ ਕਿ ਢਿੱਡ ਨੂੰ ਵੀ ਸੰਕਰਮਿਤ ਕਰ ਸਕਦਾ ਹੈ।
(For more news apart from China created new virus, which can kill in 3 days News in Punjabi, stay tuned to Rozana Spokesman)