22581 ਆਨਲਾਈਨ ਰਜਿਸਟਰੀਆਂ ਕਰ ਕੇ ਜ਼ਿਲ੍ਹਾ ਮੋਹਾਲੀ ਵਲੋਂ ਮਿਸਾਲ ਕਾਇਮ
Published : Jun 28, 2018, 1:34 pm IST
Updated : Jun 28, 2018, 1:34 pm IST
SHARE ARTICLE
View of  Online Registrations in District Administrative Complex
View of Online Registrations in District Administrative Complex

ਸੂਬਾ ਸਰਕਾਰ ਵਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ......

ਐਸ.ਏ.ਐਸ. ਨਗਰ : ਸੂਬਾ ਸਰਕਾਰ ਵਲੋਂ ਲੋਕਾਂ ਨੂੰ ਪਾਰਦਰਸ਼ੀ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇਸ ਸਾਲ ਜਨਵਰੀ ਮਹੀਨੇ ਜਾਇਦਾਦਾਂ ਦੀਆਂ ਰਜਿਸਟਰੀਆਂ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਤਹਿਤ ਆਨ ਲਾਈਨ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ 22 ਹਜ਼ਾਰ 581 ਰਜਿਸਟਰੀਆਂ ਆਨ ਲਾਈਨ ਕੀਤੀਆਂ ਗਈਆਂ ਹਨ

ਜਿਨ੍ਹਾਂ ਤੋਂ 223 ਕਰੋੜ 47 ਲੱਖ 30 ਹਜ਼ਾਰ 711 ਰੁਪਏ ਸਟੈਂਪ ਡਿਊਟੀ ਅਤੇ 49 ਕਰੋੜ 34 ਲੱਖ 30 ਹਜ਼ਾਰ 958 ਰੁਪਏ ਰਜਿਸ਼ਟਰੇਸਨ ਫ਼ੀਸ ਵਜੋਂ ਇਕੱਤਰ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਹ ਪ੍ਰਣਾਲੀ ਲਾਗੂ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਆਨਲਾਈਨ ਜਾਇਦਾਦ ਰਜਿਸਟਰੇਸ਼ਨ ਦੀ ਇਹ ਆਧੁਨਿਕ ਪ੍ਰਣਾਲੀ ਬਹੁਤ ਸਰਲ ਅਤੇ ਸੁਖਾਲੀ ਹੈ। ਇਸ ਵਿਚ ਬਹੁਤ ਸਾਰੀਆਂ ਵਿਸ਼ੇਸਤਾਵਾਂ ਹਨ ਜਿਵੇਂ ਲੋਕਾਂ ਨੁੰ 24 ਘੰਟੇ ਰਜਿਸਟਰੇਸ਼ਨ ਦੇ ਵੇਰਵੇ ਅਤੇ ਆਪਣੀ ਜਾਇਦਾਦ ਸਬੰਧੀ ਦਸਤਾਵੇਜ਼ ਅਪਲੋਡ ਕਰਨ ਦੀ ਸਹੂਲਤ, ਕੁਲੈਕਟਰ ਰੇਟਾਂ 'ਤੇ ਆਧਾਰਤ ਰਜਿਸਟਰੇਸ਼ਨ ਫ਼ੀਸ

ਅਤੇ ਹੋਰ ਫ਼ੀਸਾਂ ਦੀ ਜਾਣਕਾਰੀ ਤੋਂ ਇਲਾਵਾ ਵਸੀਕਾ ਨਵੀਸਾਂ ਉਤੇ ਬੇਲੋੜੀ ਨਿਰਭਰਤਾ ਨੂੰ ਘੱਟ ਕਰਨਾ ਆਦਿ ਸ਼ਾਮਲ ਹਨ। ਰਜਿਸਟਰੇਸ਼ਨ ਦੀ ਪ੍ਰਕਿਰਿਆ ਖਤਮ ਹੋਣ ਉਪਰੰਤ ਸਬੰਧਤ ਵਿਅਕਤੀ ਨੂੰ ਇਕ ਮੋਬਾਈਲ ਸੰਦੇਸ਼ ਭੇਜ ਦਿਤਾ ਜਾਂਦਾ ਹੈ ਤਾਂ ਜੋ  ਧੋਖਾ ਧੜੀ ਦਾ ਖਦਸਾ ਨਾ ਰਹੇ। ਇਸ ਪ੍ਰਣਾਲੀ ਰਾਹੀਂ ਰਜਿਸਟਰੀ ਕਰਵਾਉਣ ਵਾਸਤੇ ਆਨ ਲਾਈਨ ਸਮਾਂ ਲੈਣ ਦੀ ਸਹੂਲਤ ਦਿਤੀ ਗਈ ਹੈ, ਜਿਸ ਜ਼ਰੀਏ ਲੋਕ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਰਜਿਸਟਰੀ ਵਾਸਤੇ ਸਮਾਂ ਅਤੇ ਤਾਰੀਕ ਲੈ ਸਕਦੇ ਹਨ। 

ਡੀਸੀ ਨੇ ਦੱਸਿਆ ਕਿ 8 ਜਨਵਰੀ 2018 ਤੋਂ ਲੈ ਕੇ 26 ਜੂਨ 2018 ਤਕ ਸਬ ਰਜਿਸਟਰਾਰ ਮੁਹਾਲੀ ਵਲੋਂ 6136 ਰਜਿਸਟਰੀਆਂ ਕੀਤੀਆਂ ਗਈਆਂ, ਜਿਨ੍ਹਾਂ ਤੋਂ 92 ਕਰੋੜ 28 ਲੱਖ 31 ਹਜ਼ਾਰ 535 ਰੁਪਏ ਸਟੈਂਪ ਡਿਊਟੀ ਅਤੇ 17 ਕਰੋੜ 90 ਲੱਖ 61 ਹਜ਼ਾਰ 787 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਹੋਈ। ਇਸੇ ਤਰ੍ਹਾਂ ਸਬ ਰਸਿਟਰਾਰ ਖਰੜ ਵਲੋਂ 6511 ਰਜਿਸਟਰੀਆਂ ਕੀਤੀਆਂ ਗਈਆਂ ਤੇ 39 ਕਰੋੜ 43 ਲੱਖ 38 ਹਜ਼ਾਰ 359 ਰੁਪਏ ਸਟੈਂਪ ਡਿਊਟੀ ਅਤੇ 9 ਕਰੋੜ 70 ਲੱਖ 02 ਹਜ਼ਾਰ 312 ਰੁਪਏ ਰਜਿਟਰੇਸ਼ਨ ਫੀਸ ਵਜੋਂ ਇਕੱਤਰ ਹੋਏ। ਸਬ ਰਜਿਸਟਰਾਰ ਡੇਰਾਬਸੀ ਵੱਲੋਂ 2442 ਰਜਿਸਟਰੀਆਂ ਕੀਤੀਆਂ ਗਈਆਂ

ਤੇ 15 ਕਰੋੜ 24 ਲੱਖ 28 ਹਜ਼ਾਰ 650 ਰੁਪਏ ਸਟੈਂਪ ਡਿਊਟੀ ਅਤੇ 5 ਕਰੋੜ 66 ਲੱਖ 85 ਹਜਾਰ 224 ਰੁਪਏ ਰਜਿਸਟਰੇਸ਼ਨ ਫੀਸ ਵਜੋਂ ਇਕੱਤਰ ਕੀਤੇ ਗਏ। ਸਬ ਰਜਿਸਟਰਾਰ ਬਨੂੜ ਵੱਲੋਂ 402 ਰਜਿਸਟਰੀਆਂ ਕੀਤੀਆਂ ਗਈਆਂ ਤੇ 3 ਕਰੋੜ 26 ਲੱਖ 15 ਹਜ਼ਾਰ 668 ਰੁਪਏ ਸਟੈਂਪ ਡਿਊਟੀ ਅਤੇ 45 ਲੱਖ 52 ਹਜ਼ਾਰ 268 ਰੁਪਏ ਰਜਿਟਰੇਸ਼ਨ ਫੀਸ ਇਕੱਤਰ ਕੀਤੀ ਗਈ।  ਇਸੇ ਤਰ੍ਹਾਂ ਸਬ ਰਜਿਸਟਰਾਰ ਮਾਜਰੀ ਵੱਲੋਂ 1563 ਰਜਿਸਟਰੀਆਂ ਕੀਤੀਆਂ ਗਈਆਂ ਤੇ 13 ਕਰੋੜ 65 ਲੱਖ 29 ਹਜ਼ਾਰ 497 ਰੁਪਏ ਸਟੈਂਪ ਡਿਊਟੀ ਅਤੇ 3 ਕਰੋੜ 46 ਲੱਖ 65 ਹਜ਼ਾਰ 640 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਕੀਤੀ ਗਈ।

ਸਬ ਰਜਿਸਟਰਾਰ ਜ਼ੀਰਕਪੁਰ ਵੱਲੋਂ 5527 ਰਜਿਸਟਰੀਆਂ ਕੀਤੀਆਂ ਗਈਆਂ। ਜਿਨ੍ਹਾਂ ਤੋਂ 59 ਕਰੋੜ 59 ਲੱਖ 87 ਹਜ਼ਾਰ 002 ਰੁਪਏ ਸਟੈਂਪ ਡਿਊਟੀ ਅਤੇ 12 ਕਰੋੜ 14 ਲੱਖ 63 ਹਜ਼ਾਰ 727 ਰੁਪਏ ਰਜਿਸਟਰੇਸ਼ਨ ਫੀਸ ਇਕੱਤਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਰਜਿਸਟਰੀਆਂ ਲਈ ਵੈਬਸਾਈਟ ਮਮਮ.ਗਕਡਕਅਚਕ.ਬਚਅਹ ਦੀ ਵਰਤੋਂ ਕੀਤੀ ਜਾ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement