
ਜਾਖੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਜਾਖੜ ਨੇ ਖ਼ੁਦ ਅਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਦਿਤਾ ਹੈ
ਚੰਡੀਗੜ੍ਹ (ਐਸ.ਐਸ. ਬਰਾੜ): ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਪਿਛੜੇ ਵਰਗ ਨਾਲ ਸਬੰਧਤ ਕਿਸੀ ਨੇਤਾ ਨੂੰ ਬਣਾਉਣ ਦੀ ਚਰਚਾ ਆਰੰਭ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇਕ ਸੀਨੀਅਰ ਨੇਤਾ ਨਾਲ ਪਿਛਲੇ ਦਿਨ ਇਸ ਮੁੱਦੇ 'ਤੇ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਜਾਖੜ ਦੀ ਥਾਂ ਪਿਛੜੇ ਵਰਗ ਨਾਲ ਸਬੰਧਤ ਕਿਸੀ ਨੇਤਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਪਾਰਟੀ ਵਿਚ ਚਰਚਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਜਾਖੜ ਵਲੋਂ ਹੁਣ ਦੁਬਾਰਾ ਪ੍ਰਧਾਨਗੀ ਸੰਭਾਲਣ ਦੀ ਸੰਭਾਵਨਾ ਨਹੀਂ ਰਹੀ।
Congress
ਮਿਲੀ ਜਾਣਕਾਰੀ ਅਨੁਸਾਰ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਮਾਮਲਾ ਅਜੇ ਕੁੱਝ ਹੋਰ ਸਮਾਂ ਲਟਕ ਸਕਦਾ ਹੈ ਕਿਉਂਕਿ ਕੌਮੀ ਪ੍ਰਧਾਨ ਨੇ ਵੀ ਅਪਣੇ ਅਹੁਦੇ ਤੋਂ ਅਸਤੀਫ਼ਾ ਦਿਤਾ ਹੋਇਆ ਹੈ। ਜਦ ਤਕ ਕੌਮੀ ਪ੍ਰਧਾਨ ਦਾ ਮਸਲਾ ਹੱਲ ਨਹੀਂ ਹੁੰਦਾ,ਉਦੋਂ ਤਕ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਮਾਮਲਾ ਵੀ ਲਟਕਿਆ ਰਹੇਗਾ। ਕਾਂਗਰਸ ਦੇ ਸੀਨੀਅਰ ਨੇਤਾ ਦਾ ਇਹ ਵੀ ਕਹਿਣਾ ਹੈ ਕਿ ਡਾ. ਮਨਮੋਹਨ ਸਿੰਘ ਨੂੰ ਸਲੀਪਿੰਗ ਪ੍ਰਧਾਨ ਬਣਾ ਕੇ ਉਸ ਦੇ ਹੇਠਾਂ ਚਾਰ ਵਰਕਿੰਗ ਪ੍ਰਧਾਨ ਬਣਾਉਣ ਦੀ ਗੱਲ ਚਲ ਰਹੀ ਹੈ।
sunil jhakar
ਇਹ ਚਾਰ ਪ੍ਰਧਾਨ ਦੇਸ਼ ਦੇ ਚਾਰ ਜ਼ੋਨਾਂ ਵਿਚ ਪਾਰਟੀ ਦੇ ਕੰਮ ਨੂੰ ਵੇਖਣਗੇ। ਮਨਮੋਹਨ ਸਿੰਘ ਨੂੰ ਤਾਂ ਬਰਾਏ ਨਾਮ ਪ੍ਰਧਾਨ ਬਣਾਇਆ ਜਾਵੇਗਾ। ਚਾਰ ਵਰਕਿੰਗ ਪ੍ਰਧਾਨਾਂ ਵਿਚ ਪ੍ਰਿਅੰਕਾ ਵਾਡਰਾ ਦਾ ਨਾਮ ਵੀ ਚਲ ਰਿਹਾ ਹੈ। ਜਾਖੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਜਾਖੜ ਨੇ ਖ਼ੁਦ ਅਪਣਾ ਅਸਤੀਫ਼ਾ ਰਾਹੁਲ ਗਾਂਧੀ ਨੂੰ ਦਿਤਾ ਹੈ। ਰਾਹੁਲ ਨੇ ਨਾ ਤਾਂ ਅਸਤੀਫ਼ਾ ਪ੍ਰਵਾਨ ਕੀਤਾ ਅਤੇ ਨਾ ਹੀ ਰੱਦ ਕੀਤਾ। ਹੁਣ ਜਾਖੜ ਉਦੋਂ ਤਕ ਪ੍ਰਧਾਨਗੀ ਦਾ ਅਹੁਦਾ ਨਹੀਂ ਸੰਭਾਲ ਸਕਦੇ ਜਦ ਤਕ ਉਨ੍ਹਾਂ ਦੇ ਅਸਤੀਫ਼ੇ ਉਪਰ ਹਾਈ ਕਮਾਨ ਕੋਈ ਫ਼ੈਸਲਾ ਨਹੀਂ ਲੈਂਦੀ।
Captain Amrinder Singh
ਅਸਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਾਖੜ ਨੂੰ ਅਸਤੀਫ਼ਾ ਦੇਣ ਤੋਂ ਰੋਕਿਆ ਸੀ ਪ੍ਰੰਤੂ ਉਨ੍ਹਾਂ ਨੇ ਕੈਪਟਨ ਦੀ ਸਲਾਹ ਤੋਂ ਬਾਹਰ ਜਾ ਕੇ ਅਪਣਾ ਅਸਤੀਫ਼ਾ ਦਿਤਾ। ਹੁਣ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਜ਼ੋਰ ਪਾਉਣ ਕਿ ਜਾਖੜ ਦਾ ਅਸਤੀਫ਼ਾ ਵਾਪਸ ਕੀਤਾ ਜਾਵੇ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿਚ ਖਾਮੋਸ਼ ਹਨ। ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਜਾਖੜ ਨੇ ਵੀ ਪਿਛਲੇ ਦੋ ਮਹੀਨਿਆਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ