ਕਾਂਗਰਸ ਦਾ ਆਰੋਪ ਕਿ ਮੋਦੀ ਸਰਕਾਰ ਨੇ ਪੰਜ ਸਾਲਾਂ ਵਿਚ ਕਟਵਾਏ ਇਕ ਕਰੋੜ ਦਰੱਖ਼ਤ
Published : Jul 27, 2019, 4:32 pm IST
Updated : Jul 27, 2019, 4:32 pm IST
SHARE ARTICLE
Congress accuses modi government for cutting trees
Congress accuses modi government for cutting trees

ਮੋਦੀ ਸਰਕਾਰ ਨੇ 5 ਸਾਲ ਵਿਚ 1,09,75,844 ਦਰੱਖ਼ਤ ਕਟਵਾ ਦਿੱਤੇ ਹਨ।

ਨਵੀਂ ਦਿੱਲੀ: ਕਾਂਗਰਸ ਨੇ ਪਿਛਲੇ ਪੰਜ ਸਾਲਾਂ ਵਿਚ ਦਰੱਖ਼ਤ ਕੱਟਣ ਦੇ ਪ੍ਰਸ਼ਨ 'ਤੇ ਵਾਤਾਵਾਰਨ ਰਾਜ ਮੰਤਰੀ ਬਾਬੁਲ ਸੁਪਰਿਓ ਵੱਲੋਂ ਲੋਕ ਸਭਾ ਵਿਚ ਦਿੱਤੇ ਇਕ ਲਿਖਤੀ ਉੱਤਰ ਦਾ ਹਵਾਲਾ ਦਿੰਦੇ ਹੋਏ ਆਰੋਪ ਲਗਾਇਆ ਹੈ। ਕਾਂਗਰਸ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਕਰੋੜ ਤੋਂ ਵਧ ਦਰੱਖ਼ਤ ਕਟਵਾ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਰਾਹੀਂ ਕਿਹਾ ਕਿ ਦਰੱਖ਼ਤ ਜੀਵਨ ਹਨ। ਦਰੱਖ਼ਤ ਆਕਸੀਜਨ ਦਿੰਦੇ ਹਨ।

ਦਰੱਖ਼ਤ ਕਾਰਬਨ ਡਾਕਸਾਈਡ ਸੋਖਦੇ ਹਨ। ਦਰੱਖ਼ਤ ਵਾਤਾਵਾਰਨ ਦੀ ਵੀ ਰੱਖਿਆ ਕਰਦੇ ਹਨ। ਮੋਦੀ ਸਰਕਾਰ ਨੇ 5 ਸਾਲ ਵਿਚ 1,09,75,844 ਦਰੱਖ਼ਤ ਕਟਵਾ ਦਿੱਤੇ ਹਨ। ਉਹਨਾਂ ਨੇ ਸਵਾਲ ਕੀਤਾ ਕਿ ਕੀ ਮੋਦੀ ਸਰਕਾਰ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ? ਗੌਰਤਲਬ ਹੈ ਕਿ ਸ਼ੁਕਰਵਾਰ ਨੂੰ ਲੋਕ ਸਭਾ ਵਿਚ ਕੁੱਝ ਪ੍ਰਸ਼ਨਾਂ ਦੇ ਉੱਤਰ ਵਿਚ ਸੁਪਰਿਓ ਨੇ ਕਿਹਾ ਸੀ ਕਿ ਵਿਕਾਸ ਕਾਰਜਾਂ ਲਈ ਇਕ ਦਰੱਖ਼ਤ ਕੱਟੇ ਜਾਣ ਦੀ ਸਥਿਤੀ ਵਿਚ ਉਹਨਾਂ ਦੇ ਬਦਲੇ ਕਈ ਪੌਦੇ ਲਗਾਏ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement