ਜਲੰਧਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹੇ 'ਚ ਹੁਣ ਤਕ 12 ਪਾੜ ਪੂਰੇ
Published : Aug 28, 2019, 3:38 pm IST
Updated : Aug 28, 2019, 3:38 pm IST
SHARE ARTICLE
12 breaches plugged in Ludhiana, Jalandhar, Moga districts
12 breaches plugged in Ludhiana, Jalandhar, Moga districts

ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ : ਸਰਕਾਰੀਆ

ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦਸਿਆ ਕਿ ਹੁਣ ਤਕ ਸਤਲੁਜ ਦਰਿਆ ਦੇ 12 ਪਾੜ ਸਫ਼ਲਤਾਪੂਰਵਕ ਪੂਰੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਾੜਾਂ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਨ੍ਹਾਂ ਨੂੰ ਆਉਣ ਵਾਲੇ ਕੁੱਝ ਦਿਨਾਂ ਵਿਚ ਪੂਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਭਾਰੀ ਮੀਂਹਾਂ ਕਾਰਨ ਸਤਲੁਜ ਦਰਿਆ ਵਿੱਚ ਕੁੱਝ ਥਾਵਾਂ ’ਤੇ ਪਾੜ ਪੈ ਗਏ ਸਨ। ਜਲ ਸਰੋਤ ਮੰਤਰੀ ਵਲੋਂ ਰਾਹਤ ਕਾਰਜਾਂ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇਕ ਮਹੀਨੇ ਦੀ ਤਨਖ਼ਾਹ ਵੀ ਦਿੱਤੀ ਗਈ ਹੈ।

12 breaches plugged in Ludhiana, Jalandhar, Moga districts12 breaches plugged in Ludhiana, Jalandhar, Moga districts

ਸਰਕਾਰੀਆ ਨੇ ਦਸਿਆ ਕਿ ਇਸ ਕੁਦਰਤੀ ਆਫ਼ਤ ਨਾਲ ਸੂਬੇ ਦਾ ਵੱਡਾ ਨੁਕਸਾਨ ਹੋਇਆ ਹੈ ਪਰ ਪੰਜਾਬ ਸਰਕਾਰ ਅਤੇ ਕਈ ਸੰਗਠਨਾਂ ਦੇ ਵਾਲੰਟੀਅਰਾਂ ਦੇ ਅਣਥੱਕ ਯਤਨਾਂ ਬਦੌਲਤ 12 ਪਾੜ ਸਫ਼ਲਤਾਪੂਰਵਕ ਪੂਰ ਦਿੱਤੇ ਗਏ ਹਨ। ਉਨ੍ਹਾਂ ਦਸਿਆ ਕਿ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਪਾੜ ਪੂਰਨ ਵਿਚ ਸਰਗਰਮ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਦਸਿਆ ਕਿ ਫਿਲੌਰ ਸਬ ਡਿਵੀਜ਼ਨ ਦੇ ਪਿੰਡ ਮਿਓਵਾਲ ਅਤੇ ਮਾਊ ਸਾਹਿਬ ਵਿਖੇ 9 ਪਾੜ ਪੂਰੇ ਜਾਣ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੋਲੇਵਾਲ ਵਿਖੇ 168 ਫੁੱਟ ਚੌੜੇ ਪਾੜ ਨੂੰ ਸਨਿਚਰਵਾਰ ਨੂੰ ਪੂਰ ਦਿੱਤਾ ਗਿਆ ਸੀ। ਉਨ੍ਹਾਂ ਦਸਿਆ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਵਿਖੇ ਵੀ ਦੋ ਪਾੜ ਪੂਰੇ ਗਏ ਹਨ।

12 breaches plugged in Ludhiana, Jalandhar, Moga districts12 breaches plugged in Ludhiana, Jalandhar, Moga districts

ਸਰਕਾਰੀਆ ਨੇ ਦਸਿਆ ਕਿ ਜਲੰਧਰ ਜ਼ਿਲ੍ਹੇ ਦੇ ਪਿੰਡ ਜਾਨੀਆਂ ਚਾਹਲ ਵਿਖੇ 500 ਫੁੱਟ ਚੌੜੇ ਪਾੜ ਅਤੇ ਸੰਗੋਵਾਲ ਵਿਖੇ 200 ਫੁੱਟ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਰੋਪੜ ਜ਼ਿਲ੍ਹੇ ਦੇ ਪਿੰਡ ਭਾਉਵਾਲ ਵਿੱਚ 50 ਫੁੱਟ, ਪਿੰਡ ਖੈਰਾਬਾਦ ਵਿਚ 150 ਫੁੱਟ ਅਤੇ ਪਿੰਡ ਸੁਰਤਾਪੁਰ ਵਿੱਚ 60 ਫੁੱਟ ਪਾੜ ਨੂੰ ਪੂਰਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜਲ ਸਰੋਤ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਰਾਹਤ ਕਾਰਜਾਂ ਲਈ ਡਟੇ ਹੋਏ ਹਨ। ਦੱਸਣਯੋਗ ਹੈ ਕਿ ਜਲ ਸਰੋਤ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ 6 ਵਾਰ ਦੌਰਾ ਕਰ ਕੇ ਪਾੜ ਪੂਰੇ ਜਾਣ ਦੇ ਕੰਮਾਂ ਦਾ ਜਾਇਜ਼ਾ ਲਿਆ ਹੈ।

12 breaches plugged in Ludhiana, Jalandhar, Moga districtsWork on plugging breaches at war footing : Sarkaria

ਸਰਕਾਰੀਆ ਨੇ ਦਸਿਆ ਕਿ ਸਤਲੁਜ ਦਰਿਆ ਦੇ ਬੰਨ੍ਹਾਂ ਦੇ ਨਿਰਮਾਣ ਅਤੇ ਐਮਰਜੈਂਸੀ ਮੁਰੰਮਤ ਲਈ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਨੂੰ ਲੋੜੀਂਦਾ ਸਾਮਾਨ ਖਰੀਦਣ ਅਤੇ ਮਜ਼ਦੂਰ ਲਗਾਉਣ ਵਾਸਤੇ 2 ਕਰੋੜ ਰੁਪਏ ਤੱਕ ਦੇ ਫੰਡਾਂ ਦੀ ਵਰਤੋਂ ਦਾ ਅਖ਼ਤਿਆਰ ਦਿੱਤਾ ਗਿਆ ਹੈ। ਚੀਫ਼ ਇੰਜੀਨੀਅਰ ਡਰੇਨੇਜ਼ ਸੰਜੀਵ ਕੁਮਾਰ ਗੁਪਤਾ ਨੇ ਦਸਿਆ ਕਿ ਪਾੜ ਪੂਰੇ ਜਾਣ ਦੇ ਕਾਰਜਾਂ ਵਿਚ ਤਕਨੀਕੀ ਮਦਦ ਜਲ ਸਰੋਤ ਵਿਭਾਗ ਦੇ ਡਰੇਨੇਜ਼ ਵਿੰਗ ਵਲੋਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾੜ ਪੂਰਨ ਦੇ ਅਪਰੇਸ਼ਨ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ’ਚ ਸਾਰੇ ਪਾੜ ਪੂਰ ਦਿੱਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement