ਤਿੰਨ ਮੰਜ਼ਿਲਾ ਇਮਾਰਤ ਡਿੱਗਣ ਨਾਲ ਇਕ ਬੱਚੀ ਸਮੇਤ ਤਿੰਨ ਮੌਤਾਂ
Published : Aug 28, 2020, 9:23 am IST
Updated : Aug 28, 2020, 9:23 am IST
SHARE ARTICLE
Building
Building

ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਹੋਈ ਬਾਰਿਸ਼ ਕਾਰਨ ਸੁਲਤਾਨਵਿੰਡ ਰੋਡ 'ਤੇ ਗੁਰੂ ਨਾਨਕ ਪੁਰਾ.....

ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਹੋਈ ਬਾਰਿਸ਼ ਕਾਰਨ ਸੁਲਤਾਨਵਿੰਡ ਰੋਡ 'ਤੇ ਗੁਰੂ ਨਾਨਕ ਪੁਰਾ ਆਬਾਦੀ ਦੀ ਗਲੀ ਨੰਬਰ ਦੋ 'ਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਡਿੱਗਣ ਨਾਲ ਤਿੰਨ ਦੇ ਕਰੀਬ ਵਿਅਕਤੀਆਂਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।

BuildingBuilding

ਪ੍ਰਾਪਤ ਵੇਰਵਿਆਂ ਦੇ ਅਨੁਸਾਰ ਤੜਕੇ ਕਰੀਬ ਢਾਈ ਵਜੇ ਦੇ ਕਰੀਬ ਇਹ ਇਮਾਰਤ ਡਿੱਗੀ ਜਿਸ ਕਾਰਨ ਤਿੰਨ ਵਿਅਕਤੀ ਮਲਬੇ ਹੇਠ ਦੱਬੇ ਗਏ। ਮਲਬੇ ਹੇਠਾਂ ਆ ਕੇ ਮਾਰੇ ਗਏ ਤਿੰਨ ਵਿਅਕਤੀਆਂ 'ਚ ਇੱਕ ਅੱਠ ਸਾਲਾ ਬੱਚੀ ਅਤੇ ਇੱਕ ਪੈਂਤੀ ਸਾਲਾ ਨੌਜਵਾਨ ਤੋਂ ਇਲਾਵਾ ਇੱਕ ਸੱਤਰ-ਪਚੱਤਰ ਸਾਲਾ ਬਜ਼ੁਰਗ ਵੀ ਸ਼ਾਮਲ ਹੈ।

BuildingBuilding

ਜ਼ਖਮੀ ਹੋਏ ਕੁਝ ਵਿਅਕਤੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਸੇਵਾ ਸੰਮਤੀ ਫਾਇਰ ਬ੍ਰਗੇਡ ਢਾਬ ਵਸਤੀ ਰਾਮ, ਨਗਰ ਨਿਗਮ ਪ੍ਰਸ਼ਾਸ਼ਨ ਤੇ ਇਲਾਕੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਰਾਹਤ ਕਾਰਜ ਜਾਰੀ ਹਨ।

BuildingBuilding

ਜਦੋਂ ਇਹ ਇਮਾਰਤ ਡਿੱਗੀ ਤਾਂ ਤਿੰਨ ਵਿਅਕਤੀਆਂ ਨੇ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਇਸੇ ਤਰ੍ਹਾਂ ਸ਼ਹਿਰ ਦੇ ਇੱਕ ਹੋਰ ਇਲਾਕੇ ਬਾਜਾਰ ਕੌੜਿਆਂ ਵਾਲਾ ਲਹੌਰੀ ਗੇਟ ਵਿਖੇ ਵੀ ਬੀਤੀ ਰਾਤ ਇੱਕ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement