ਕੇਂਦਰੀ ਪੁਲਿਸ ਬਲਾਂ 'ਚ ਕੋਰੋਨਾ ਦੇ 36,000 ਤੋਂ ਵੱਧ ਮਾਮਲੇ
Published : Sep 28, 2020, 2:22 am IST
Updated : Sep 28, 2020, 2:22 am IST
SHARE ARTICLE
image
image

ਕੇਂਦਰੀ ਪੁਲਿਸ ਬਲਾਂ 'ਚ ਕੋਰੋਨਾ ਦੇ 36,000 ਤੋਂ ਵੱਧ ਮਾਮਲੇ

ਨਵੀਂ ਦਿੱਲੀ, 27 ਸਤੰਬਰ : ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਕੇਂਦਰੀ ਪੁਲਿਸ ਬਲਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ 36,000 ਦੇ ਅੰਕੜੇ ਨੂੰ ਪਾਰ ਕਰ ਗਏ ਹਨ ਅਤੇ ਇਸ ਮਾਰੂ ਵਾਇਰਸ ਕਾਰਨ 128 ਜਵਾਨਾਂ ਦੀ ਮੌਤਾਂ ਹੋਈਆਂ ਹਨ। ਇਹ ਮਾਮਲੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ), ਸਰਹੱਦੀ ਸੁਰੱਖਿਆ ਬਲ (ਬੀਐਸਐਫ), ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ), ਇੰਡੋ-ਤਿੱਬਤੀ ਬਾਰਡਰ ਪੁਲਿਸ (ਆਈਟੀਬੀਪੀ), ਸ਼ਸ਼ਾਸਤਰ ਸੀਮਾ ਬੱਲ (ਐਸਐਸਬੀ), ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਅਤੇ ਰਾਸ਼ਟਰੀ ਆਫ਼ਤ ਮੁਕਤੀ ਫੋਰਸ (ਐਨਡੀਆਰਐਫ) ਨਾਲ ਜੁੜੇ ਹੋਏ ਹਨ। ਨਵੇਂ ਅੰਕੜਿਆਂ ਮੁਤਾਬਕ ਇਨ੍ਹਾਂ ਬਲਾਂ ਵਿਚ ਹੁਣ ਤਕ ਕੋਰੋਨਾ ਦੇ 36,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 6,646 ਮਾਮਲੇ ਇਲਾਜ ਅਧੀਨ ਹਨ ਅਤੇ ਬਾਕੀ ਮਾਮਲਿਆਂ ਵਿਚ ਜਵਾਨ ਠੀਕ ਹੋ ਚੁੱਕੇ ਹਨ। ਬੀਐਸਐਫ ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਵਾਲੀ ਸਭ ਤੋਂ ਵੱਡੀ ਫੋਰਸ ਹੈ ਅਤੇ ਇਸ ਵਿਚ ਤਕਰੀਬਨ 2.5 ਲੱਖ ਕਰਮਚਾਰੀ ਹਨ। ਹੁਣ ਤਕ ਕੋਰੋਨਾ ਦੇ 10,636 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਬਾਅਦ ਸਭ ਤੋਂ ਵੱਡੀ ਅਰਧ ਸੈਨਿਕ ਬਲ ਸੀਆਰਪੀਐਫ 'ਚ 10,602 ਅਤੇ ਸੀਆਈਐਸਐਫ ਵਿਚ 6,466 ਮਾਮਲੇ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਆਈਟੀਬੀਪੀ 'ਚ 3,845, ਐਸਐਸਬੀ 'ਚ 3,684, ਐਨਡੀਆਰਐਫ 'ਚ 514 ਅਤੇ ਐਨਐਸਜੀ 'ਚ 250 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਬਲਾਂ 'ਚ 128 ਜਵਾਨਾਂ ਨੇ ਲਾਗ ਕਾਰਨ ਅਪਣੀ ਜਾਨ ਗਵਾ ਦਿਤੀ। ਇਨ੍ਹਾਂ 'ਚੋਂ ਸੀਆਰਪੀਐਫ 'ਚੋਂ 52, ਬੀਐਸਐਫ ਵਿਚ 29 , 28 ਸੀਆਈਐਸਐਫ 'ਚ ਅਤੇ ਆਈਟੀਬੀਪੀ ਅਤੇimageimage ਐਸਐਸਬੀ 'ਚ 9-9 ਜਵਾਨਾਂ ਦੀ ਲਾਗ ਕਾਰਨ ਮੌਤ ਹੋਈ ਹੈ।  (ਪੀਟੀਆਈ)

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement