ਪੰਜਾਬ 'ਚ 23 ਹਜ਼ਾਰ ਬੱਚਿਆਂ ਨੂੰ ਵੰਡਿਆ ਗਿਆ ਦੁੱਗਣਾ ਵਜ਼ੀਫਾ; 694 ਦੇ ਖਾਤਿਆਂ ’ਚ ਟਰਾਂਸਫ਼ਰ ਹੋਈ ਤਿੱਗਣੀ ਵਜ਼ੀਫ਼ਾ ਰਾਸ਼ੀ
Published : Sep 28, 2023, 12:52 pm IST
Updated : Sep 28, 2023, 12:52 pm IST
SHARE ARTICLE
Image: For representation purpose only.
Image: For representation purpose only.

ਸਿੱਖਿਆ ਮੰਤਰੀ ਨੇ ਦਿਤੇ ਜਾਂਚ ਦੇ ਹੁਕਮ, 20 ਅਕਤੂਬਰ ਤਕ ਕੀਤੀ ਜਾਵੇਗੀ ਰਿਕਵਰੀ

 

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਪਿਛਲੇ ਵਿੱਤੀ ਸਾਲ ਦੌਰਾਨ ਲਗਭਗ 23,700 ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿਚ ਗ਼ਲਤੀ ਨਾਲ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਦੋ ਵਾਰ ਅਤੇ ਕੁੱਝ ਮਾਮਲਿਆਂ ਵਿਚ ਤਿੰਨ ਵਾਰ ਟਰਾਂਸਫ਼ਰ ਕਰਵਾਏ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਦਿਤੇ ਹਨ। ਇਸ ਦੇ ਨਾਲ ਹੀ ਵਾਧੂ ਵਜ਼ੀਫ਼ੇ ਦੀ ਰਿਕਵਰੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023: 10 ਮੀਟਰ ਏਅਰ ਪਿਸਟਲ 'ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗ਼ਾ 

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਸਾਲ 2022-23 ਦੌਰਾਨ ‘ਪ੍ਰੀ ਮੈਟ੍ਰਿਕ ਸਕਾਲਰਸ਼ਿਪ ਫ਼ਾਰ ਐੱਸਸੀ ਐਂਡ ਅਦਰਜ਼ ਸਕੀਮ’ ਤਹਿਤ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕੀਤੀ ਸੀ। ਸਿੱਖਿਆ ਵਿਭਾਗ ਵਲੋਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਜ਼ਰੀਏ ਲਾਭਪਾਤਰੀ ਵਿਦਿਆਰਥੀਆਂ ਨੂੰ ਇਹ ਅਦਾਇਗੀ ਕੀਤੀ ਜਾਂਦੀ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਜ਼ੀਫ਼ਾ ਰਾਸ਼ੀ ਵਿਚ ਕੋਈ ਮੈਨੁਅਲ ਪ੍ਰਕਿਰਿਆ ਨਹੀਂ ਹੁੰਦੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਤਕਨੀਕੀ ਗਲਤੀ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ: ਮਨੀਪੁਰ ਹਿੰਸਾ: ਭੀੜ ਨੇ ਭਾਜਪਾ ਦਫ਼ਤਰ ਵਿਚ ਲਗਾਈ ਅੱਗ, ਡੀਸੀ ਦਫ਼ਤਰ ਵਿਚ ਵੀ ਕੀਤੀ ਭੰਨਤੋੜ

ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਫ਼ਤਰ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੀਤਾ ਹੈ ਕਿ ਵਜ਼ੀਫ਼ਾ ਰਾਸ਼ੀ ਦੀ ਅਦਾਇਗੀ ਕਰਦੇ ਸਮੇਂ ‘ਪਬਲਿਕ ਫਾਇਨਾਂਸ਼ੀਅਲ ਮੈਨੇਜਮੈਂਟ ਸਿਸਟਮ’ ਵਿਚ ਤਕਨੀਕੀ ਗੜਬੜੀ ਹੋਣ ਕਰਕੇ 23 ਹਜ਼ਾਰ ਯੋਗ ਲਾਭਪਾਤਰੀਆਂ ਨੂੰ ਦੁੱਗਣੀ ਅਤੇ 694 ਲਾਭਪਾਤਰੀ ਵਿਦਿਆਰਥੀਆਂ ਦੇ ਖਾਤਿਆਂ ਵਿਚ ਤਿੱਗਣੀ ਵਜ਼ੀਫ਼ਾ ਰਾਸ਼ੀ ਟਰਾਂਸਫ਼ਰ ਹੋ ਗਈ ਹੈ। ਵਿਭਾਗ ਵਲੋਂ 20 ਅਕਤੂਬਰ ਤਕ ਵਾਧੂ ਵਜ਼ੀਫ਼ੇ ਦੀ ਰਿਕਵਰੀ ਦੇ ਹੁਕਮ ਦਿਤੇ ਗਏ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਨਬਾਲਗਾਂ 'ਤੇ ਅੱਤਿਆਚਾਰੀ ਜਾਰੀ, ਇਕ ਹਫ਼ਤੇ ਵਿਚ 3 ਲੜਕੀਆਂ ਅਗਵਾ

ਸਿੱਖਿਆ ਵਿਭਾਗ ਵਲੋਂ ਸਬੰਧਤ ਵਿਦਿਆਰਥੀਆਂ ਨੂੰ ਮੋਬਾਈਲਾਂ ’ਤੇ ਸੁਨੇਹੇ ਵੀ ਭੇਜੇ ਜਾ ਰਹੇ ਹਨ। ਵਿਭਾਗ ਵਲੋਂ ਪ੍ਰਤੀ ਵਿਦਿਆਰਥੀ ਸਟੇਟ ਸ਼ੇਅਰ ਵਜੋਂ 1400 ਰੁਪਏ ਅਤੇ ਕੇਂਦਰੀ ਸ਼ੇਅਰ ਵਜੋਂ 2100 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ। ਹੁਣ ਜਿਨ੍ਹਾਂ ਖਾਤਿਆਂ ਵਿਚ ਇਸ ਤੋਂ ਇਲਾਵਾ 1400 ਰੁਪਏ ਜਾਂ ਫਿਰ 2100 ਰੁਪਏ ਦੀ ਵਾਧੂ ਐਂਟਰੀ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਵਿਚ ਗਈ ਹੈ ਤਾਂ ਉਨ੍ਹਾਂ ਤੋਂ ਰਿਕਵਰੀ ਕੀਤੀ ਜਾਵੇਗੀ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement