ਸਰਬਜੋਤ ਸਿੰਘ, ਅਰਜੁਨ ਸਿੰਘ ਅਤੇ ਸ਼ਿਵਾ ਨਰਵਾਲ ਦੀ ਤਿੱਕੜੀ ਨੇ ਚੀਨ ਨੂੰ ਹਰਾਇਆ
ਹਾਂਗਜ਼ੂ: ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਵੀਰਵਾਰ ਨੂੰ ਇਥੇ ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ਾ ਜਿੱਤਿਆ ਜਦਕਿ ਦੇਸ਼ ਦੇ ਦੋ ਨਿਸ਼ਾਨੇਬਾਜ਼ ਵਿਅਕਤੀਗਤ ਵਰਗ ਦੇ ਫਾਈਨਲ ਵਿਚ ਥਾਂ ਬਣਾਉਣ ਵਿਚ ਸਫਲ ਰਹੇ।
ਇਹ ਵੀ ਪੜ੍ਹੋ: ਟਿੰਡੇ ਖਾਣ ਨਾਲ ਹੁੰਦੇ ਹਨ ਬੇਮਿਸਾਲ ਫ਼ਾਇਦੇ, ਕਈ ਬੀਮਾਰੀਆਂ ਹੁੰਦੀਆਂ ਹਨ ਦੂਰ
ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵ ਨਰਵਾਲ ਨੇ ਚੀਨ ਦੀ ਟੀਮ ਨੂੰ ਬੇਹੱਦ ਕਰੀਬੀ ਮੈਚ ਵਿਚ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿਚ ਚੌਥਾ ਸੋਨ ਤਮਗ਼ਾ ਦਿਵਾਇਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਚੱਲ ਰਹੀਆਂ ਖੇਡਾਂ ਵਿਚ ਹੁਣ ਤਕ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਮਗ਼ੇ ਜਿੱਤੇ ਹਨ।
ਇਹ ਵੀ ਪੜ੍ਹੋ: ਮਨੀਪੁਰ ਹਿੰਸਾ: ਭੀੜ ਨੇ ਭਾਜਪਾ ਦਫ਼ਤਰ ਵਿਚ ਲਗਾਈ ਅੱਗ, ਡੀਸੀ ਦਫ਼ਤਰ ਵਿਚ ਵੀ ਕੀਤੀ ਭੰਨਤੋੜ
ਭਾਰਤੀ ਤਿੱਕੜੀ ਨੇ ਕੁਆਲੀਫਿਕੇਸ਼ਨ ਵਿਚ ਕੁੱਲ 1734 ਅੰਕ ਬਣਾਏ, ਜੋ ਚੀਨੀ ਟੀਮ ਨਾਲੋਂ ਇਕ ਅੰਕ ਵੱਧ ਹਨ। ਚੀਨ ਨੂੰ ਚਾਂਦੀ ਜਦਕਿ ਵੀਅਤਨਾਮ (1730) ਨੂੰ ਕਾਂਸੀ ਦਾ ਤਮਗ਼ਾ ਮਿਲਿਆ। ਸਰਬਜੋਤ ਅਤੇ ਅਰਜੁਨ ਨੇ ਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਥਾਂ ਬਣਾਈ ਅਤੇ ਅਜੇ ਵੀ ਵਿਅਕਤੀਗਤ ਤਮਗ਼ ਦੀ ਦੌੜ ਵਿਚ ਹਨ।
ਇਹ ਵੀ ਪੜ੍ਹੋ: 371 ਦਿਨਾਂ ਬਾਅਦ ਪੁਲਾੜ ਤੋਂ ਵਾਪਸ ਪਰਤਿਆ ਅਮਰੀਕੀ ਪੁਲਾੜ ਯਾਤਰੀ ਫਰੈਂਕ ਰੂਬੀਓ
ਸਰਬਜੋਤ ਨੇ 580, ਚੀਮਾ ਨੇ 578 ਅਤੇ ਨਰਵਾਲ ਨੇ 576 ਸਕੋਰ ਬਣਾਏ। ਨਿਸ਼ਾਨੇਬਾਜ਼ੀ ਵਿਚ ਟੀਮ ਈਵੈਂਟ ਵਿਚ ਭਾਰਤ ਦਾ ਇਹ ਤੀਜਾ ਸੋਨ ਤਮਗ਼ਾ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ 10 ਮੀਟਰ ਏਅਰ ਰਾਈਫਲ ਅਤੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲਿਆਂ ਵਿਚ ਸੋਨ ਤਮਗ਼ੇ ਜਿੱਤ ਚੁੱਕੀ ਹੈ।