ਨਸ਼ਿਆਂ ਦੇ ਕੇਸ 'ਚ ਮਜੀਠੀਆ ਵਿਰੁਧ ਜਾਂਚ ਜਾਰੀ ਹੈ : ਨਿਰੰਜਣ ਸਿੰਘ
Published : Nov 28, 2018, 8:18 am IST
Updated : Nov 28, 2018, 8:49 am IST
SHARE ARTICLE
Niranjan Singh
Niranjan Singh

ਸੀਬੀਆਈ ਅਦਾਲਤ 'ਚ ਜਿਰਾਹ ਦੌਰਾਨ ਕੀਤੇ ਅਹਿਮ ਪ੍ਰਗਟਾਵੇ.......

ਚੰਡੀਗੜ੍ਹ  (ਨੀਲ ਬੀ. ਸਿੰਘ) : ਬਹੁਚਰਚਿਤ ਨਸ਼ਾ ਕੇਸ ਵਿਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁਧ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਜਾਰੀ ਹੈ। ਇਹ ਪ੍ਰਗਟਾਵਾ ਈਡੀ ਦੇ ਜਲੰਧਰ ਦਫ਼ਤਰ ਵਿਚ ਤਾਇਨਾਤ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਨੇ ਮੋਹਾਲੀ ਵਿਖੇ ਵਿਸ਼ੇਸ਼ ਸੀਬੀਆਈ ਜੱਜ ਨਿਰਭੈ ਸਿੰਘ ਦੀ ਅਦਾਲਤ 'ਚ ਜਿਰ੍ਹਾ ਦੌਰਾਨ ਕੀਤਾ। ਨਿਰੰਜਣ ਸਿੰਘ ਨੇ ਇਹ ਵੀ ਦਸਿਆ ਕਿ ਉਹ ਹੁਣ ਇਸ ਮਾਮਲੇ 'ਚ ਜਾਂਚ ਅਧਿਕਾਰੀ (ਆਈ.ਓ.) ਨਹੀਂ ਹਨ ਪਰ ਬਿਕਰਮ ਸਿੰਘ ਮਜੀਠੀਆ ਵਿਰੁਧ ਜਾਂਚ ਮੁਕੰਮਲ ਨਹੀਂ ਹੋਈ ਅਤੇ ਜਾਂਚ ਜਾਰੀ ਹੈ।

ਨਿਰੰਜਣ ਸਿੰਘ ਦਾ ਇਹ ਪ੍ਰਗਟਾਵਾ ਇਸ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਵਾਰ ਵਾਰ ਇਹ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਮਿਲ ਚੁੱਕੀ ਹੈ ਹਾਲਾਂਕਿ ਇਸ ਪ੍ਰਗਟਾਵੇ ਦਾ ਇਹ ਮਤਲਬ ਵੀ ਨਹੀਂ ਕਿ ਈਡੀ ਦੀ ਜਾਂਚ ਵਿਚ ਮਜੀਠੀਆ ਵਿਰੁਧ ਕੋਈ ਦੋਸ਼ ਸਾਬਤ ਹੋਇਆ ਹੈ ਜਾਂ ਕੋਈ ਸਬੂਤ ਸਾਹਮਣੇ ਆਏ ਹਨ ਪਰ ਜਿਥੋਂ ਤਕ ਨਸ਼ਾ ਅਤੇ ਕਾਲਾ ਧਨ ਮਾਮਲੇ 'ਚ ਈਡੀ ਦੀ ਜਾਂਚ ਦਾ ਸਵਾਲ ਹੈ, ਇਹ ਕੇਸ ਪੰਜਾਬ ਦੀ ਰਾਜਨੀਤੀ 'ਚ ਕਾਫ਼ੀ ਅਹਿਮੀਅਤ ਰਖਦਾ ਹੈ

ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤਕ ਅਪਣੀ ਸਰਕਾਰ ਵੇਲੇ ਇਥੋਂ ਤਕ ਆਖਦੇ ਆਏ ਹਨ ਕਿ ਜੇ ਮਜੀਠੀਆ ਵਿਰੁਧ ਜਾਂਚ ਦਾ ਕੋਈ ਨਤੀਜਾ ਮਜੀਠੀਆ ਦੇ ਉਲਟ ਆਉਂਦਾ ਹੈ ਤਾਂ ਉਹ ਬਿਨਾਂ ਦੇਰੀ ਕਾਰਵਾਈ ਕਰਨਗੇ ਅਤੇ ਇਹੋ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਆਖਦੇ ਹਨ।  ਨਿਰੰਜਣ ਸਿੰਘ ਕੋਲੋਂ ਕੇਸ ਦੇ ਮੁਲਜ਼ਮਾਂ ਅਨੂਪ ਸਿੰਘ ਕਾਹਲੋਂ ਅਤੇ ਮਮਪ੍ਰੀਤ ਸਿੰਘ ਗਿੱਲ ਦੀ ਵਕੀਲ ਡਾਕਟਰ ਸ਼ੈਲੀ ਸ਼ਰਮਾ ਵਲੋਂ ਜਿਰ੍ਹਾ ਕੀਤੀ ਗਈ ਅਤੇ ਉਨ੍ਹਾਂ ਵਲੋਂ ਹੁਣ ਤਕ ਕੀਤੀ ਗਈ ਜਾਂਚ 'ਤੇ ਵੀ ਕਈ ਸਵਾਲ ਚੁੱਕੇ ਗਏ। 

ਬਚਾਅ ਪੱਖ ਦੀ ਵਕੀਲ ਨੇ ਨਿਰੰਜਣ ਸਿੰਘ ਦੀਆਂ ਇਸ ਕੇਸ ਦੇ ਕੁੱਝ ਮੁਲਜ਼ਮਾਂ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਜਲੰਧਰ ਦੇ ਨਾਮਵਰ ਸਿਆਸਤਦਾਨ ਤੇਜਿੰਦਰ ਸਿੰਘ ਬਿੱਟੂ ਆਦਿ ਨਾਲ ਫ਼ੋਨ ਕਾਲਾਂ ਅਤੇ ਜੈਟ ਏਅਰਵੇਜ਼ ਦੀ ਉਡਾਨ 'ਚ ਜੁਲਾਈ 2017 ਦੌਰਾਨ ਬਿੱਟੂ ਨਾਲ ਦਿੱਲੀ ਗਿਆ ਹੋਣ ਆਦਿ ਬਾਰੇ ਸਵਾਲ ਕੀਤੇ। ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਈਡੀ ਅਧਿਕਾਰੀ ਨੇ ਨਿਰਮੂਲ ਕਰਾਰ ਦੇ ਦਿਤਾ

ਪਰ ਪੰਜਾਬੀ ਗਾਇਕ ਦਿਲਜੀਤ, ਮਿਸ ਪੂਜਾ, ਗਿੱਪੀ ਗਰੇਵਾਲ ਤੇ ਜੈਜ਼ੀ ਬੈਂਸ ਕੋਲੋਂ ਉਨ੍ਹਾਂ ਵਿਰੁਧ ਫ਼ੇਮਾ (ਫ਼ੌਰਨ ਐਕਸਚੇਂਜ ਮਨੀ ਮੈਨੇਜਮੈਂਟ ਐਕਟ) ਤਹਿਤ ਆਈਆਂ ਸ਼ਿਕਾਇਤਾਂ ਤਹਿਤ ਪੁੱਛ-ਪੜਤਾਲ ਕੀਤੇ ਜਾਣ ਦਾ ਪ੍ਰਗਟਾਵਾ ਕੀਤਾ। ਨਿਰੰਜਣ ਸਿੰਘ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਕਿ ਦਿਲਜੀਤ ਦੁਸਾਂਝ ਵਲੋਂ ਉਕਤ ਐਕਟ ਦੀ ਉਲੰਘਣਾ ਕੀਤੀ ਗਈ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਜਿਸ ਤਹਿਤ ਦਿਲਜੀਤ ਦੁਸਾਂਝ ਨੂੰ ਕੁੱਝ ਜੁਰਮਾਨਾ ਵੀ ਲਾਇਆ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement