ਅੰਮ੍ਰਿਤਸਰ ਧਮਾਕੇ ਪਿੱਛੇ ਸੁਖਬੀਰ, ਡੇਰਾ ਸਿਰਸਾ ਪ੍ਰਮੁੱਖ ਅਤੇ ਮਜੀਠੀਆ : ਦਾਦੂਵਾਲ
Published : Nov 19, 2018, 5:39 pm IST
Updated : Nov 19, 2018, 5:39 pm IST
SHARE ARTICLE
Behind Amritsar blast Sukhbir, chief of Dera Sirsa, Majithia
Behind Amritsar blast Sukhbir, chief of Dera Sirsa, Majithia

ਸੁਖਬੀਰ ਬਾਦਲ ਦੇ ਵਲੋਂ ਅੰਮ੍ਰਿਤਸਰ ਧਮਾਕੇ ਦੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ...

ਬਰਗਾੜੀ (ਪੀਟੀਆਈ) :  ਸੁਖਬੀਰ ਬਾਦਲ ਦੇ ਵਲੋਂ ਅੰਮ੍ਰਿਤਸਰ ਧਮਾਕੇ ਦੇ ਪਿੱਛੇ ਬਲਜੀਤ ਸਿੰਘ ਦਾਦੂਵਾਲ ਦਾ ਨਾਮ ਲਈ ਜਾਣ ਤੋਂ ਬਾਅਦ ਦਾਦੂਵਾਲ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿਤਾ ਹੈ। ਦਾਦੂਵਾਲ ਨੇ ਬਦਲੇ ਵਿਚ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਅੰਮ੍ਰਿਤਸਰ ਬੰਬ ਧਮਾਕੇ ਵਿਚ ਸੁਖਬੀਰ ਬਾਦਲ, ਡੇਰਾ ਸਿਰਸਾ ਪ੍ਰਮੁੱਖ ਅਤੇ ਬਿਕਰਮ ਮਜੀਠੀਆ ਦਾ ਸਿੱਧੇ ਤੌਰ ‘ਤੇ ਹੱਥ ਹੈ। 

Sukhbir & MajithiaSukhbir & Majithiaਦਾਦੂਵਾਲ ਦੇ ਮੁਤਾਬਕ ਬਾਦਲ ਪੰਥਕ ਰਾਜਨੀਤੀ ਵਿਚੋਂ ਬਾਹਰ ਹੋ ਗਏ ਹਨ ਅਤੇ ਵਾਪਸੀ ਲਈ ਇਹਨਾਂ ਵਲੋਂ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਪਰ ਜਨਤਾ ਇਨ੍ਹਾਂ ਨੂੰ ਨਾਕਾਰ ਚੁੱਕੀ ਹੈ। ਦਾਦੂਵਾਲ ਨੇ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਮਲੋਟ ਵਿਚ ਇਕ ਵਪਾਰੀ ਵਲੋਂ ਬੱਬਰ ਖਾਲਸਾ ਦੇ ਨਾਮ ‘ਤੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਸੀ, ਇਸ ਘਟਨਾ ਵਿਚ ਬਾਦਲ ਦੇ ਹਿੱਸੇਦਾਰ ਓਰਬਿੱਟ ਕੰਪਨੀ ਦੇ ਲੱਖੀ ਦਾ ਸਹੁਰਾ ਘਰ ਅਤੇ ਸਾਲਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

DaduwalDaduwalਇਹ ਵੀ ਪੜ੍ਹੋ : ਮਲੋਟ ਦੇ ਇਕ ਆੜ੍ਹਤੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਪਿਓ-ਪੁੱਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦਾ ਜਾਅਲੀ ਲੈਟਰ ਪੈਡ ਤਿਆਰ ਕਰਕੇ ਮਲੋਟ ਦੇ ਮੇਨ ਬਾਜ਼ਾਰ ਦੀ ਗਲੀ ਨੰ. 3 ਨਿਵਾਸੀ ਆੜ੍ਹਤੀ ਰਾਜ ਕੁਮਾਰ ਪੁੱਤਰ ਨਿਆਮਤ ਰਾਏ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ। 

ਇਸ ਤੋਂ ਪਹਿਲਾਂ ਕਿ ਉਹ ਕਿਸੇ ਘਟਨਾ ਨੂੰ ਅੰਜਾਮ ਦਿੰਦੇ ਪੁਲਿਸ ਦੇ ਹੱਥੇ ਚੜ੍ਹ ਗਏ। ਇਸ ਸਬੰਧੀ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਆੜ੍ਹਤੀ ਰਾਜ ਕੁਮਾਰ ਨੇ 8 ਨਵੰਬਰ ਨੂੰ ਪੁਲਿਸ ਨੂੰ ਸੂਚਨਾ ਦਿਤੀ ਸੀ ਕਿ 25 ਅਕਤੂਬਰ ਨੂੰ ਉਸ ਦੇ ਘਰ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਲੈਟਰ ਪੈਡ ‘ਤੇ ਧਮਕੀ ਭਰਿਆ ਪੱਤਰ ਮਿਲਿਆ ਹੈ।

ਇਸ ਵਿਚ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਮੰਗ ਪੂਰੀ ਨਾ ਹੋਣ ‘ਤੇ ਘਰ ਵਿਚ ਬੰਬ ਸੁੱਟਣ ਅਤੇ ਗੋਲੀ ਮਾਰਨ ਦੀ ਧਮਕੀ ਵੀ ਦਿਤੀ ਗਈ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 8 ਨਵੰਬਰ ਨੂੰ ਅਣਪਛਾਤੇ ਆਦਮੀਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement