
Faridkot News : ਫੇਕ ਐਪ ਦੇ ਝਾਂਸੇ ’ਚ ਆਕੇ ਕੀਤੇ 72 ਲੱਖ ਰੁਪਏ ਇਨਵੇਸਟ
Faridkot News : ਫਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ’ਚ ਤੈਨਾਤ ਇੱਕ ਕਰਨਲ ਨਾਲ ਫੇਕ ਐਪ ਦੇ ਰਾਹੀਂ ਇਨਵੈਸਟਮੈਂਟ ਕਰਨ ਦਾ ਝਾਂਸਾ ਦੇ ਕੇ 72 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਥਾਣਾ ਸਾਈਬਰ ਕ੍ਰਾਈਮ ਵਿਖੇ ਮੁਕਦਮਾ ਦਰਜ ਕਰਦੇ ਹੋਏ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੜਤਾਲ ਦੀ ਸ਼ੁਰੂਆਤ ’ਚ ਹੀ ਪੁਲਿਸ ਨੇ ਪੀੜਤ ਕਰਨਲ ਦੇ 11 ਲੱਖ ਰੁਪਏ ਰਿਕਵਰ ਵੀ ਕਰ ਲਏ ਹਨ ਅਤੇ ਹੋਰ ਰੁਪਏ ਰਿਕਵਰ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਕ ਪੱਛਮ ਬੰਗਾਲ ਦੇ ਰਹਿਣ ਵਾਲੇ ਡਾਕਟਰ ਸੁਰਜੀਤ ਮੁੰਡਲ ਭਾਰਤੀ ਫੌਜ ’ਚ ਬਤੌਰ ਕਰਨਲ ਕੰਮ ਕਰ ਰਹੇ ਹਨ। ਇੰਨੀ ਦਿਨੀ ਉਨ੍ਹਾਂ ਦੀ ਡਿਊਟੀ ਫਰੀਦਕੋਟ ਛਾਉਣੀ ਦੇ ਮਿਲਟਰੀ ਹਸਪਤਾਲ ’ਚ ਹੈ। ਉਨ੍ਹਾਂ ਵੱਲੋਂ ਮੋਬਾਇਲ ’ਚ ਇੱਕ ਐਪ ਦੇ ਰਾਹੀਂ ਟਰੇਡਿੰਗ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਐਪ ਦੇ ਝਾਂਸੇ ’ਚ ਆ ਕੇ ਉਹਨਾਂ ਨੇ 72 ਲੱਖ ਰੁਪਏ ਇਨਵੈਸਟ ਕਰ ਦਿੱਤੇ। ਹੁਣ ਜਦ ਇਹ ਪੈਸੇ ਵਾਪਸ ਨਾ ਨਿਕਲੇ ਤਾਂ ਉਹਨਾਂ ਵੱਲੋਂ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ।
ਇਸ ਪੂਰੇ ਮਾਮਲੇ ’ਚ ਡੀਐਸਪੀ ਸਾਈਬਰ ਕ੍ਰਾਈਮ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਫੇਕ ਐਪ ਤੋਂ ਪੀੜਤ ਡਾਕਟਰ ਦੇ 11 ਲੱਖ ਰੁਪਏ ਫਰੀਜ ਕਰਵਾ ਲਏ ਹਨ। ਜੋ ਕਿ ਉਹਨਾਂ ਨੂੰ ਵਾਪਸ ਮਿਲ ਜਾਣਗੇ ਅਤੇ ਬਾਕੀ ਪੈਸਿਆਂ ਦੀ ਰਿਕਵਰੀ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਫੇਕ ਐਪ ਦੇ ਝਾਂਸੇ ਵਿੱਚ ਨਾ ਆਉਣ ਜਿਸ ਕਾਰਨ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
(For more news apart from cantonment a fraud of 72 lakh rupees was done to a colonel in Faridkot News in Punjabi, stay tuned to Rozana Spokesman)