
ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਪ੍ਰਦੂਸ਼ਣ ਅਤੇ ਟ੍ਰੈਫ਼ਿਕ ਮੁਕਤ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਨਿਵੇਕਲੀ ਪਹਿਲ ਕੀਤੀ ਹੈ। ਕਮੇਟੀ ਨੇ ਪ੍ਰਦੂਸ਼ਣ....
ਅੰਮ੍ਰਿਤਸਰ (ਭਾਸ਼ਾ) : ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਪ੍ਰਦੂਸ਼ਣ ਅਤੇ ਟ੍ਰੈਫ਼ਿਕ ਮੁਕਤ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਨਿਵੇਕਲੀ ਪਹਿਲ ਕੀਤੀ ਹੈ। ਕਮੇਟੀ ਨੇ ਪ੍ਰਦੂਸ਼ਣ ਅਤੇ ਟ੍ਰੈਫਿਕ ਨੂੰ ਖਤਮ ਕਰਨ ਲਈ ਇਨ੍ਹਾਂ ਰਸਤਿਆਂ 'ਤੇ ਵਾਹਨਾਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਨੂੰ ਟਰੈਫਿਕ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਕਮੇਟੀ ਦੇ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸ਼ਰਧਾਲੂਆਂ ਦੇ ਵਾਹਨਾਂ ਦੇ ਦਾਖਿਲੇ 'ਤੇ ਰੋਕ ਲਗਾਈ ਜਾਵੇਗੀ।
ਕਮੇਟੀ ਵੱਲੋਂ ਇਸ ਸੰਬੰਧੀ ਅਜਮਾਇਸ਼ ਵੀ ਕੀਤੀ ਜਾ ਚੁੱਕੀ ਹੈ ਜੋ ਕਿ ਸਫਲ ਰਹੀ ਹੈ ਅਤੇ ਹੁਣ ਇਸਨੂੰ ਅਮਲ ਵਿਚ ਲਿਆਂਦਾ ਜਾਵੇਗਾ । SGPC ਪ੍ਰਧਾਨ ਗੋਬਿੰਦ ਸਿੰਘ ਲੈਂਗੋਵਾਲ ਨੇ ਕਿਹਾ ਕਿ ਉਹ ਵੀ ਆਪਣਾ ਵਾਹਨ ਗੁਰਦੁਆਰਾ ਕੰਪਲੈਕਸ ਅੰਦਰ ਨਹੀਂ ਲੈ ਕੇ ਜਾਣਗੇ। ਸਿਰਫ ਐਮਰਜੈਂਸੀ ਸਥਿਤੀ ਵਿੱਚ ਹੀ ਵਾਹਨ ਅੰਦਰ ਲੈ ਕੇ ਜਾਣ ਦੀ ਮਨਜ਼ੂਰੀ ਦਿੱਤੀ ਜਾਏਗੀ। ਇਸ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਐਂਟਰੀ ਰੂਟਾਂ ’ਤੇ ਬੋਰਡ ਵੀ ਲਾ ਦਿੱਤੇ ਗਏ ਹਨ ਅਤੇ ਨਵੇਂ ਸਾਲ ਤੋਂ ਇਹ ਨਿਯਮ ਲਾਗੂ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਸੰਗਤਾਂ ਦੀ ਆਮਦ ਕਰਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਤੇ ਆਸ-ਪਾਸ ਬਾਜ਼ਾਰਾਂ ਵਿੱਚ ਕਾਫ਼ੀ ਭੀੜ ਰਹਿੰਦੀ ਸੀ ਤੇ ਵਾਹਨਾਂ ਦੀ ਐਂਟਰੀ ਕਰਕੇ ਜਾਮ ਵੀ ਲੱਗੇ ਰਹਿੰਦੇ ਸੀ। ਕਮੇਟੀ ਦੇ ਇਸ ਉਪਰਾਲੇ ਨਾਲ ਹੁਣ ਜਿਥੇ ਇਨ੍ਹਾਂ ਰਸਤਿਆਂ 'ਤੇ ਟ੍ਰੈਫ਼ਿਕ ਨਹੀਂ ਹੋਵੇਗਾ ਉਥੇ ਹੀ ਇਸ ਰਾਹ ਪ੍ਰਦੂਸ਼ਣ ਤੋਂ ਮੁਕਤ ਰਹਿਣਗੇ।