ਸ਼੍ਰੋਮਣੀ ਕਮੇਟੀ ਦੇ 170 ਮੈਂਬਰੀ ਹਾਊਸ ਲਈ ਚੋਣਾਂ ਦੀ ਪ੍ਰਕਿਰਿਆ
Published : Dec 21, 2018, 10:35 am IST
Updated : Dec 21, 2018, 10:35 am IST
SHARE ARTICLE
H. S. Phoolka
H. S. Phoolka

ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ, ਪਹਿਲਾਂ ਗੁਰਦਵਾਰਾ ਚੋਣ ਕਮਿਸ਼ਨਰ ਲਾਵਾਂਗੇ, 2011 ਵਾਲੀ ਕਮੇਟੀ ਦੀ ਮਿਆਦ ਖ਼ਤਮ........

ਚੰਡੀਗੜ੍ਹ : ਸਤੰਬਰ 2011 ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 170 ਮੈਂਬਰੀ ਹਾਊਸ ਲਈ ਹੋਈਆਂ ਚੋਣਾਂ ਦੀ ਮਿਆਦ 5 ਸਾਲਾਂ ਬਾਅਦ 2016 ਵਿਚ ਖ਼ਤਮ ਹੋ ਚੁਕੀ ਹੈ ਅਤੇ ਨਵੀਆਂ ਚੋਣਾਂ ਲਈ ਪ੍ਰਕਿਰਿਆ, ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਨਿਯੁਕਤ ਕਰਨ ਨਾਲ ਆਉਂਦੇ ਦਿਨਾਂ ਵਿਚ ਸ਼ੁਰੂ ਹੋ ਜਾਵੇਗੀ।
ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸਿੱਖ ਪ੍ਰਵਾਰ ਪੀੜਤਾਂ ਦੇ ਅਦਾਲਤਾਂ ਵਿਚ ਕੇਸ ਲੜ ਰਹੇ ਉਘੇ ਵਕੀਲ ਤੇ ਦਾਖਾ ਹਲਕੇ ਤੋਂ ਆਪ ਦੇ ਵਿਧਾਇਕ ਸ. ਹਰਵਿੰਦਰ ਸਿੰਘ ਫੂਲਕਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 9 ਅਕਤੂਬਰ ਨੂੰ ਚਿੱਠੀ ਲਿਖੀ ਸੀ

ਜਿਸ ਦੇ ਜਵਾਬ ਵਿਚ ਕੇਂਦਰੀ ਦਫ਼ਤਰ ਨੇ ਲਿਖਿਆ ਹੈ ਕਿ ਗੁਰਦਵਾਰਾ ਚੋਣਾਂ ਲਈ ਚੀਫ਼ ਕਮਿਸ਼ਨਰ ਲਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਬਲਦੇਵ ਸਿਰਸਾ ਤੇ ਗੁਰਨਾਮ ਸਿੱਧੂ ਵਲੋਂ ਇਸ ਸਬੰਧ ਵਿਚ ਪਾਈ ਪਟੀਸ਼ਨ ਦੀ ਸੁਣਵਾਈ ਮੌਕੇ ਵੀ 4 ਦਸੰਬਰ ਨੂੰ ਕੇਂਦਰ ਸਰਕਾਰ ਦੇ ਐਡੀਸ਼ਨਲ ਸੌਲਿਸਟਰ ਜਨਰਲ ਤੇ ਚੰਡੀਗੜ੍ਹ ਦੇ ਸਾਬਕਾ ਐਮ.ਪੀ. ਸਤਿਆਪਾਲ ਜੈਨ ਨੇ ਹਾਈ ਕੋਰਟ ਨੂੰ ਦਸ ਦਿਤਾ ਸੀ ਕਿ ਸੇਵਾ ਮੁਕਤ ਜੱਜਾਂ ਦੇ ਪੈਨਲ ਵਾਸਤੇ ਕੇਂਦਰ ਦੇ ਕਾਨੂੰਨ ਮੰਤਰਾਲੇ ਨੇ ਲਿਖ ਦਿਤਾ ਹੈ।

ਦਸਣਾ ਬਣਦਾ ਹੈ ਕਿ 5 ਮਹੀਨੇ ਪਹਿਲਾਂ ਵੀ ਅਗੱਸਤ ਵਿਚ ਸੇਵਾ ਮੁਕਤ ਜੱਜ ਜਸਟਿਸ ਦਰਸ਼ਨ ਸਿੰਘ ਨੂੰ ਇਸ ਪਦਵੀਂ 'ਤੇ ਤੈਨਾਤ ਕੀਤਾ ਸੀ ਪਰ ਉਹ ਸੈਕਟਰ 17 ਦੇ ਗੁਰਦਵਾਰਾ ਚੋਣਾਂ ਦੇ ਦਫ਼ਤਰ ਦੀ ਹਾਲਤ ਦੇਖਦਿਆਂ ਅਹੁਦਾ ਲੈਣ ਤੋਂ ਮਨਾ ਕਰ ਗਏ ਸਨ। ਰਵਾਇਤ ਤੇ ਕਾਨੂੰਨੀ ਨਿਯਮਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲਾ, ਕਾਨੂੰਨੀ ਮੰਤਰਾਲੇ ਰਾਹੀਂ ਹਾਈ ਕੋਰਟ ਤੋਂ ਸੇਵਾ ਮੁਕਤ ਜੱਜਾਂ ਦੀ ਲਿਸਟ ਮੰਗਦਾ ਹੈ ਜਿਸ ਵਿਚੋਂ ਸਿੱਖ ਜੱਜ ਨੂੰ ਹੀ ਲਾਇਆ ਜਾਂਦਾ ਹੈ। ਪੰਜਾਬ, ਹਰਿਆਣਾ, ਹਿਮਾਚਲ ਤੇ ਯੂਟੀ ਚੰਡੀਗੜ੍ਹ ਵਿਚ ਸਥਿਤ ਕੁਲ 120 ਸੀਟਾਂ ਵਾਲੀ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਾਸਤੇ 170 ਮੈਂਬਰ ਚੁਣੇ ਜਾਂਦੇ ਹਨ।

ਪੰਜਾਬ ਵਿਚ 110 ਸੀਟਾਂ ਤੋਂ 157 ਮੈਂਬਰ, ਹਰਿਆਣਾ ਦੀਆਂ 8 ਸੀਟਾਂ ਤੋਂ 11 ਮੈਂਬਰ ਅਤੇ ਹਿਮਾਚਲ ਤੇ ਯੂ.ਟੀ. ਚੰਡੀਗੜ੍ਹ ਤੋਂ ਇਕ ਇਕ ਮੈਂਬਰ ਚੁਣਿਆ ਜਾਂਦਾ ਹੈ।
ਸਤਿਆਪਾਲ ਜੈਨ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸੁਣਵਾਈ ਦੀ ਅਗਲੀ ਤਰੀਕ 21 ਜਨਵਰੀ ਤਕ ਸੇਵਾ ਮੁਕਤ ਜੱਜਾਂ ਦੇ ਪੈਨਲ ਦਾ ਫ਼ੈਸਲਾ ਹੋਣ ਦੀ ਪੱਕੀ ਉਮੀਦ ਹੈ। ਇਸ ਵੇਲੇ ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ ਦੇ ਸੈਕਟਰ -17 ਵਾਲੇ ਦਫ਼ਤਰ ਨੂੰ ਜਿੰਦਰਾ ਵੱਜਾ ਹੋਇਆ ਹੈ, ਬਿਜਲੀ ਪਾਣੀ ਕੁਨੈਕਸ਼ਨ ਕੱਟਿਆ ਹੈ। ਸਟਾਫ਼ ਕੋਈ ਨਹੀਂ ਹੈ ਤੇ ਨਾ ਹੀ ਬੈਠਣ ਨੂੰ ਕੋਈ ਕੁਰਸੀ ਮੇਜ ਹੈ।

ਗੁਰਦੁਆਰਾ ਐਕਟ ਮੁਤਾਬਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਮਿਆਦ ਉਂਜ ਤਾਂ 5 ਸਾਲ ਦੀ ਹੁੰਦੀ ਹੈ ਪਰ ਨਵੀਂ ਚੋਣ ਤੱਕ ਪੁਰਾਣੀ ਕਮੇਟੀ ਤੇ ਕਾਰਜਕਾਰੀ ਕੰਮ ਚਲਾਉਂਦੀ ਰਹਿੰਦੀ ਹੈ ਅਤੇ ਪ੍ਰਧਾਨ ਤੇ ਅੰਤ੍ਰਿਮ ਕਮੇਟੀ ਹਰ ਸਾਲ ਨਵੰਬਰ ਮਹੀਨੇ ਚੁਣੇ ਜਾਂਦੇ ਹਨ ਜਾਂ ਪਹਿਲਾਂ ਵਾਲੇ ਜਾਰੀ ਰਹਿੰਦੇ ਹਨ। ਸਤੰਬਰ 18 ਸੰਨ 2011 'ਚ ਹੋਈ ਚੋਣ ਮਗਰੋਂ ਦਸੰਬਰ 20, 2011 'ਚ ਜਨਰਲ ਹਾਊਸ ਦੀ ਬੈਠਕ ਨਹੀਂ ਹੋ ਸਕੀ ਸੀ ਕਿਉਂਕਿ ਸਹਿਜਧਾਰੀ ਸਿੱਖਾਂ ਦੀ ਵੋਟ ਬਾਰੇ ਹਾਈ ਕੋਰਟ ਦਾ ਫ਼ੈਸਲਾ ਆ ਗਿਆ ਸੀ।

ਇਸ ਫ਼ੈਸਲੇ ਵਿਰੁਧ ਸ਼੍ਰੋਮਣੀ ਕਮੇਟੀ, ਸੁਪਰੀਮ ਕੋਰਟ ਗਈ ਅਤੇ ਪਾਰਲੀਮੈਂਟ ਨੇ ਸਹਿਜਧਾਰੀ ਸਿੱਖਾਂ ਦੀਆਂ ਵੋਟਾਂ, ਨਾ ਪਾਉਣ ਵਾਲੇ 2003 ਦੇ ਨੋਟੀਫ਼ੀਕੇਸ਼ਨ ਨੂੰ ਮਾਨਤਾ ਦਿੰਦਿਆਂ ਗੁਰਦੁਆਰਾ ਐਕਟ 'ਚ ਸੋਧ ਕਰ ਦਿਤੀ ਸੀ। ਇਸ ਸੋਧ ਮਗਰੋਂ 5 ਨਵੰਬਰ 2016 ਨੂੰ ਸ:ਅਵਤਾਰ ਸਿੰਘ ਮੱਕੜ ਦੀ ਥਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਪ੍ਰਧਾਨ ਬਣਾਇਆ ਗਿਆ ਸੀ। ਮੌਜੂਦਾ ਹਾਊਸ 2011 'ਚ ਬਣਿਆ ਸੀ, ਇਸ ਤੋਂ ਪਹਿਲਾਂ 2004 'ਚ ਚੋਣਾਂ ਹੋਈਆਂ ਸਨ ਜਦੋਂ ਕਿ ਇਸ ਤੋਂ 8 ਸਾਲ ਪਹਿਲਾਂ ਸਿੱਖ ਵੋਟਰਾਂ ਨੇ 1996 'ਚ 170 ਮੈਂਬਰੀ ਹਾਊਸ ਚੁਣਿਆ ਸੀ।

ਦੇਸ਼ ਅਜ਼ਾਦ ਹੋਣ ਉਪਰੰਤ 1953 'ਚ 112 ਸੀਟਾਂ ਤੋਂ 132 ਮੈਂਬਰ ਚੁਣੇ ਗਏ ਸਨ ਅਤੇ 20 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਕੁਲ ਸੀਟਾਂ 120 ਕੀਤੀਆਂ ਗਈਆਂ ਜਿਨ੍ਹਾਂ ਤੋਂ 140 ਮੈਂਬਰ ਚੁਣੇ ਗਏ।ਅਗਲੀਆਂ ਚੋਣਾਂ ਠੀਕ 5 ਸਾਲਾਂ ਮਗਰੋਂ 1964 'ਚ ਹੋਈਆਂ, ਮੈਂਬਰਾਂ ਉਨੇ ਹੀ 140 ਰਹੇ, ਫਿਰ 14 ਸਾਲਾਂ ਬਾਅਦ 1978 'ਚ ਹੋਈਆਂ, ਮੈਂਬਰ ਪਹਿਲਾਂ ਜਿੰਨੇ ਹੀ ਰਹੇ। ਸੱਭ ਤੋਂ ਵੱਧ 18 ਸਾਲ ਮਿਆਦ 1978 ਵਾਲੀ ਕਮੇਟੀ ਦੀ ਰਹੀ, ਕਿਉਂਕਿ ਅਗਲੀ ਚੋਣ 1996 'ਚ ਹੋਈ। ਇਸ 'ਚ ਸੀਟਾਂ ਦੀ ਗਿਣਤੀ 120 ਹੀ ਰਹੀ ਪਰ ਦੋਹਰੀ ਮੈਂਬਰਸ਼ਿੱਪ ਵਾਲੀਆਂ ਸੀਟਾਂ 20 ਤੋਂ ਵਧਾ ਕੇ 50 ਕਰ ਦਿਤੀਆਂ ਗਈਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement