
130 ਕਰੋੜ ਦੀ ਅਬਾਦੀ ਵਾਲਾ ਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ
ਅੰਮ੍ਰਿਤਸਰ: ਦੇਸ਼ ਵਿਚ ਲਾਗੂ ਹੋਏ ਸੀਏਏ ਐਕਟ ਤੋਂ ਮੁਸਲਿਮ ਭਾਈਚਾਰੇ ਵਿਚ ਬਹੁਤ ਜ਼ਿਆਦਾ ਰੋਸ ਹੈ। ਉਹਨਾਂ ਨੇ ਮਜਲਿਸ ਅਹਰਾਰੇ ਅਸਲਾਮੀ ਹਿੰਦ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਰੋਸ ਮਾਰਚ ਕੱਢਿਆ ਹੈ। ਇਸ ਨਾਲ ਮੁਸਲਿਮ ਸੰਗਠਨ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਠੇਸ ਪਹੁੰਚੀ ਹੈ।
PM Narendra Modi ਮੁਸਲਮਾਨ ਸੰਗਠਨ ਇਹ ਮਾਰਚ ਹਿੰਦੂ, ਮੁਸਲਮਾਨ ਅਤੇ ਸਿੱਖ ਸੰਗਠਨਾਂ ਨਾਲ ਮਿਲ ਕੇ ਕੱਢਿਆ ਅਤੇ 'ਹਿੰਦੂਸਤਾਨ ਸਾਡਾ ਹੈ, ਅਸੀਂ ਇੱਥੇ ਜੀਆਂਗੇ, ਇੱਥੇ ਮਰਾਂਗੇ' ਦੇ ਨਾਅਰੇ ਲਾਏ। ਸੰਗਠਨ ਪ੍ਰਧਾਨ ਅਬਦੁਲ ਨੂਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਆਪਣੇ ਖੂਨ ਨਾਲ ਚਿੱਠੀ ਲਿਖੀ ਅਤੇ ਸੀਏਏ ਨੂੰ ਰੱਦ ਕਰਨ ਦੀ ਅਪੀਲ ਕੀਤੀ। ਪੱਤਰ ਲਿਖਣ ਲਈ ਦਲਬੀਰ ਸਿੰਘ, ਵਿਸ਼ਾਲ ਸ਼ਰਮਾ, ਜੋਸ਼ਨ ਰਾਏ ਅਤੇ ਅਨਿਲ ਭੱਟੀ ਵੱਲੋਂ ਅਪਣਾ ਖੂਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਿੰਦੁਸਤਾਨ 'ਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ।
Central government PM Narendra Modi130 ਕਰੋੜ ਦੀ ਅਬਾਦੀ ਵਾਲਾ ਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਇਸ ਲਈ ਇਸ ਕਾਨੂੰਨ ਨੂੰ ਬਣਾਉਂਦੇ ਸਮੇਂ ਹਰ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਸੀ। ਇਸ ਤੋਂ ਪਹਿਲਾਂ ਕਟੜਾ ਬੱਘੀਆਂ ਸਥਿਤ ਮਸਜਿਦ ਵਿਚ ਨਮਾਜ ਅਦਾ ਕੀਤੀ ਅਤੇ ਟਾਊਨ ਹਾਲ ਵਿਚ ਰੋਸ ਧਰਨਾ ਵੀ ਦਿੱਤਾ।
CAA ਰੋਸ ਮਾਰਚ ਵਿਚ ਪੁੱਜੇ ਗੁਰਦਾਸਪੁਰ ਦੇ ਮੋਡੀਏਟਰ ਪਾਸਟਰ ਫਰੇਂਟ ਕਰਿਸਟੋਫਰ ਨੇ ਕਿਹਾ ਕਿ ਭਾਰਤ ਦੇਸ਼ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਦੇਸ਼ ਹੈ। ਸੀਏਏ ਬਣਾਉਂਦੇ ਸਮੇਂ ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਨੂੰ ਨਾਲ ਨਹੀਂ ਲਿਆ। ਇਹੀ ਕਾਰਨ ਹੈ ਕਿ ਅੱਜ ਇਸ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਹੋ ਰਿਹਾ ਹੈ।
Golden tweet of PM modiਇਸ ਮੌਕੇ ਨੈਸ਼ਨਲ ਹਿਊਮਨ ਰਾਈਟਸ (ਸੋਸ਼ਲ ਜਸਟਿਸ ਕੌਂਸਲ) ਦੇ ਸਟੇਟ ਕਾਰਜਕਾਰਨੀ ਦੇ ਮੈਂਬਰ ਜੋਸ਼ੀਲ ਰਾਏ ਤੋਂ ਇਲਾਵਾ ਮੌਲਾਨਾ ਜਵਾਦ, ਖੁਰਸ਼ੀਦ ਅਹਿਮਦ ਨਸੀਮੁੱਦੀਨ ਤੇ ਮੁਹੰਮਦ ਅਜਮਲ ਆਦਿ ਮੌਜੂਦ ਸਨ। ਦਸ ਦਈਏ ਕਿ ਸਰਕਾਰ ਨੇ ਦੇਸ਼ ਵਿਚ ਸੀਏਏ ਐਕਟ ਲਾਗੂ ਕੀਤਾ ਹੈ ਜਿਸ ਵਿਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਉਹਨਾਂ ਤੋਂ ਉਹਨਾਂ ਦੀ ਨਾਗਰਿਕਤਾ ਖੋਹੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।